ਲੰਡਨ, (ਸਮਾਜ ਵੀਕਲੀ): ਕਰੋਨਾ ਦਾ ਨਵਾਂ ਰੂਪ ਓਮੀਕਰੋਨ ਪਿਛਲੇ ਚਾਰ ਦਿਨਾਂ ਵਿਚ ਅੱਠ ਦੇਸ਼ਾਂ ਵਿਚ ਮਾਰ ਕਰ ਚੁੱਕਾ ਹੈ। ਇਨ੍ਹਾਂ ਵਿਚ ਦੱਖਣੀ ਅਫਰੀਕਾ, ਇਜ਼ਰਾਇਲ, ਹਾਂਗਕਾਂਗ, ਬੋਤਸਵਾਨਾ, ਬੈਲਜੀਅਮ, ਜਰਮਨੀ, ਚੈਕ ਗਣਰਾਜ ਤੇ ਬਰਤਾਨੀਆ ਸ਼ਾਮਲ ਹੈ। ਇਸ ਰੂਪ ਬਾਰੇ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ 24 ਨਵੰਬਰ ਨੂੰ ਵਿਸ਼ਵ ਸਿਹਤ ਸੰਸਥਾ ਨੂੰ ਜਾਣਕਾਰੀ ਦਿੱਤੀ ਸੀ। ਡਬਲਿਊਐਚਓ ਨੇ ਦੱਖਣੀ ਏਸ਼ਿਆਈ ਦੇਸ਼ਾਂ ਨੂੰ ਕਰੋਨਾ ਦੇ ਨਵੇਂ ਰੂਪ ਤੋਂ ਚੌਕਸ ਰਹਿਣ ਲਈ ਕਿਹਾ ਸੀ। ਇਸ ਖਤਰਨਾਕ ਰੂਪ ਦੇ ਅੱਜ ਬਰਤਾਨੀਆ ਤੇ ਜਰਮਨੀ ਵਿਚ ਕੇਸ ਮਿਲੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly