ਅੰਤਰਰਾਸ਼ਟਰੀ ਸਪੋਰਟਸ ਜਰਨਲਿਸਟ ਡੇਅ ਦੇ ਮੌਕੇ ਓਲੰਪੀਅਨ ਸੋਢੀ, ਪ੍ਰਭਜੋਤ , ਇੰਦਰਜੀਤ ਵਰਮਾ ਦਾ ਹੋਇਆ ਵਿਸੇਸ਼ ਸਨਮਾਨ

ਇਹ ਉਭਰਦੇ ਹਾਕੀ ਖਿਡਾਰੀ ਮਾਨਵ ਚਾਹਿਲ ਦਾ ਹੋਇਆ ਵਿਸੇਸ਼ ਸਨਮਾਨ

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ (ਸਮਾਜ ਵੀਕਲੀ): ਪੰਜਾਬ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ “ਖੇਡ ਮੈਦਾਨ ਬੋਲਾ ਹੈ” ਦੇ ਸਹਿਯੋਗ ਨਾਲ” ਅੰਤਰਰਾਸ਼ਟਰੀ ਖੇਡ ਪੱਤਰਕਾਰ ਦਿਵਸ”ਅੱਜ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ।

ਸਥਾਨਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ,ਅੰਤਰਰਾਸ਼ਟਰੀ ਖੇਡ ਲੇਖਕ ਪ੍ਰਭਜੋਤ ਸਿੰਘ ਅਤੇ ਫੋਟੋ ਪੱਤਰਕਾਰ ਇੰਦਰਜੀਤ ਵਰਮਾ ਟ੍ਰਿਬਿਊਨ ਗਰੁੱਪ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ ਇਸ ਮੌਕੇ ਅੰਤਰਰਾਸ਼ਟਰੀ ਖੇਡ ਲੇਖਕ ਪ੍ਰਭਜੋਤ ਸਿੰਘ ਜਿਨ੍ਹਾਂ ਨੇ 7 ਓਲੰਪਿਕ 8 ਵਿਸ਼ਵ ਕੱਪ ਹਾਕੀ ਮੁਕਾਬਲੇ, 3-3 ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਖੇਡਾਂ ਤੋਂ ਇਲਾਵਾ ਹੋਰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਮੀਡੀਆ ਕਵਰੇਜ ਕੀਤੀ ਹੈ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਖੇਡ ਪੱਤਰਕਾਰੀ ਦੀ ਬਦੌਲਤ ਹੀ ਦੁਨੀਆਂ ਦੇ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਤ ਹੋਇਆ ਅਤੇ ਵੱਡੇ ਟੂਰਨਾਮੈਂਟਾਂ ਨੂੰ ਸਪਾਂਸਰਸ਼ਿਪ ਮਿਲਣੀ ਸ਼ੁਰੂ ਹੋਈ ਹੈ ।

ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਸਪੋਰਟਸ ਜਰਨਲਿਸਟ ਡੇਅ ਦੇ ਸਮਾਗਮ ਵੱਡੇ ਪੱਧਰ ਤੇ ਹੋਣੇ ਚਾਹੀਦੇ ਹਨ। ਜਦਕਿ 1980 ਮਾਸਕੋ ਓਲੰਪਿਕ ਦੇ ਜੇਤੂ ਹੀਰੋ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਆਖਿਆ ਕਿ ਖਿਡਾਰੀ ਤੇ ਖੇਡ ਪੱਤਰਕਾਰੀ ਵਿਚ ਇਕ ਨਹੁੰ ਮਾਸ ਦਾ ਰਿਸ਼ਤਾ ਹੈ ਕਿਸੇ ਖਿਡਾਰੀ ਨੂੰ ਹੀਰੋ ਬਣਾਉਣਾ ਖੇਡ ਪੱਤ੍ਰਿਕਾ ਤੇ ਨਿਰਭਰ ਹੈ । ਜਦ ਕਿ ਆਪਣੀ ਜ਼ਿੰਦਗੀ ਦਾ ਲੰਬਾ ਪੈਂਡਾ ਫੋਟੋ ਕਲਾਕਾਰੀ ਦੇ ਲੇਖੇ ਲਾਉਣ ਵਾਲੇ ਟ੍ਰਿਬਿਊਨ ਗਰੁੱਪ ਦੇ ਫੋਟੋਗ੍ਰਾਫਰ ਇੰਦਰਜੀਤ ਵਰਮਾ ਨੇ ਨੌਜਵਾਨ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੂੰ ਖੇਡਾਂ ਅਤੇ ਖਿਡਾਰੀਆਂ ਵੱਲ ਵਧੇਰੇ ਤਵੱਜੋਂ ਦੇਣ ਦੀ ਤਜਵੀਜ਼ ਦਿੱਤੀ । ਇਸ ਮੌਕੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ “ਪੰਜਾਬ ਦਾ ਮਾਣ ਐਵਾਰਡ” ਖੇਡ ਲੇਖਕ ਪ੍ਰਭਜੋਤ ਸਿੰਘ ਨੂੰ “ਖੇਡ ਪੱਤਰਕਾਰੀ ਦਾ ਮਾਣ ਐਵਾਰਡ” ਜਦਕਿ ਇੰਦਰਜੀਤ ਵਰਮਾ ਨੂੰ ” ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ।

ਇਸ ਮੌਕੇ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਅਤੇ ਪੱਤਰਕਾਰਾ ਨੂੰ ਜੀ ਆਇਆਂ ਆਖਦਿਆਂ ਅੰਤਰਰਾਸ਼ਟਰੀ ਖੇਡ ਪੱਤਰਕਾਰ ਦਿਵਸ ਦੀ ਮਹਾਨਤਾ ਤੋਂ ਜਾਣੂ ਕਰਵਾਇਆ ।ਇਸ ਮੌਕੇ ” ਖੇਡ ਮੈਦਾਨ ਬੋਲਦਾ ਹੈ” ਮੈਗਜ਼ੀਨ ਦੀਆਂ ਕਾਪੀਆਂ ਵੀ ਰਿਲੀਜ਼ ਕੀਤੀਆਂ ਗਈਆਂ । ਇਸ ਮੌਕੇ ਉਭਰਦੇ ਹਾਕੀ ਖਿਡਾਰੀ ਮਾਨਵ ਚਾਹਿਲ ਨੂੰ ਕੀਮਤੀ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਤੇਜਾ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਬਾਸਕਟਬਾਲ ਸੰਘ , ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾਂ , ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਯਾਦਵਿੰਦਰ ਸਿੰਘ ਯਾਦੂ, ਭਾਰਤੀ ਵਾਲੀਬਾਲ ਟੀਮ ਦੇ ਸਾਬਕਾ ਕਪਤਾਨ ਰਣਜੀਤ ਸਿੰਘ, ਸੁਖਜਿੰਦਰ ਸਿੰਘ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ , ਯਾਦਵਿੰਦਰ ਸਿੰਘ ਤੂਰ ,ਜਗਦੀਪ ਸਿੰਘ ਕਾਹਲੋਂ, ਪ੍ਰੋ ਰਜਿੰਦਰ ਸਿੰਘ ,ਜਗਮੋਹਨ ਸਿੰਘ ਸਿੱਧੂ ,ਹਰਬੰਸ ਸਿੰਘ ਕੈਂਡ, ਦਰੋਣਾਚਾਰਿਆ ਐਵਾਰਡੀ ਕੋਚ ਬਲਦੇਵ ਸਿੰਘ ,ਜਸਬੀਰ ਸਿੰਘ ਇੰਚਾਰਜ ਸਾਈ ਲੁਧਿਆਣਾ, ਰਵਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ , ਸ੍ਰੀ ਬ੍ਰਿਜ ਗੋਇਲ ,ਪ੍ਰੋ ਬਲਜਿੰਦਰ ਸਿੰਘ ਸੁਧਾਰ ,ਗੁਰਸੇਵਕ ਸਿੰਘ ਸੇਵਕ ਪਰਮੇਸ਼ਰ ਸਿੰਘ ਬੇਰਕਲਾਂ ,ਗੁਰਸਤਿੰਦਰ ਸਿੰਘ ਪਰਗਟ ,ਸ਼ੇਰ ਸਿੰਘ ਅਮਨ ਸਵੀਟਸ ਸੰਜੇ ਸ਼ਰਮਾ ,ਸਤਨਾਮ ਸੱਤਾ , ਸਾਹਿਬਜੀਤ ਸਿੰਘ ਜਰਖੜ ,ਬੂਟਾ ਸਿੰਘ ਗਿੱਲ ਹਰਜਿੰਦਰ ਸਿੰਘ ਗਿੱਲ , ਸ਼ਾਮ ਲਾਲ ਢੀਂਡਰਾ, ਹੁਕਮ ਸਿੰਘ ਹੁੱਕੀ ਆਦਿ ਖੇਡ ਜਗਤ ਅਤੇ ਪੱਤਰਕਾਰਾਂ ਦੀ ਦੁਨੀਆਂ ਦੀਆਂ ਵੱਡੀਆਂ ਸ਼ਖ਼ਸੀਅਤਾਂ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTesla delivers over 200,000 vehicles in Q2
Next articleਸ਼੍ਰੋਮਣੀ ਅਕਾਲੀ ਦਲ- ਬਸਪਾ ਗਠਜੋੜ ਵਲੋਂ ਬਿਜਲੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ