ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਅੱਠਵਾਂ ਦਿਨ

ਜੂਨੀਅਰ ਵਰਗ ਵਿੱਚ ਚਚਰਾੜੀ ਅਤੇ  ਅਮਰਗੜ੍ਹ  ਸੀਨੀਅਰ ਵਰਗ ਵਿੱਚ ਮੋਗਾ ਅਤੇ  ਐਚਟੀਸੀ ਰਾਮਪੁਰ  ਫਾਈਨਲ ਵਿੱਚ ਪੁੱਜੇ 
 ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)
  ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਁਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ  ਅੱਠਵੇਂ  ਦਿਨ ਜਿੱਥੇ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ  ਅਤੇ ਨਨਕਾਣਾ ਸਾਹਿਬ ਅਕੈਡਮੀ ਅਮਰਗੜ੍ਹ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉੱਥੇ ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਅਤੇ  ਐਸਟੀਸੀ ਰਾਮਪੁਰ ਕਲੱਬ ਨੇ ਲਗਾਤਾਰ ਦੂਸਰੇ ਸਾਲ ਫਾਈਨਲ ਵਿੱਚ ਪਰਵੇਸ਼ ਪਾਇਆ ।ਅੱਜ ਜੂਨੀਅਰ ਵਰਗ ਦੇ ਖੇਡੇ ਗਏ ਪਹਿਲੇ  ਸੈਮੀ ਫਾਈਨਲ ਮੁਕਾਬਲੇ ਵਿੱਚ  ਪਹਿਲਾ ਮੈਚ  ਨਨਕਾਣਾ ਸਾਹਿਬ ਅਕੈਡਮੀ ਅਮਰਗੜ੍ਹ ਅਤੇ ਏਕ ਨੂਰ ਅਕੈਡਮੀ ਤੇਹਿੰਗ ਵਿਚਕਾਰ ਨਿਰਧਾਰਿਤ ਸਮੇਂ ਤੱਕ 2-2 ਗੋਲਾਂ ਤੇ ਬਰਾਬਰ ਰਿਹਾ ।  ਫਾਈਨਲਟੀ ਸੂਟ ਆਊਟ ਵਿੱਚ ਅਮਰਗੜ੍ਹ 2-1 ਨਾਲ ਜੇਤੂ ਰਿਹਾ ।  ਅਮਰਗੜ ਅਕੈਡਮੀ ਦਾ ਪਰਵਿੰਦਰ ਸਿੰਘ ਹੀਰੋ ਆਫ ਦਾ ਮੈਚ ਬਣਿਆ । ਦੂਸਰੇ ਸੈਮੀ ਫਾਈਨਲ ਮੁਕਾਬਲੇ ਵਿੱਚ ਰਾਊਂਡ ਗਲਾਸ ਅਕੈਡਮੀ ਚਚਰਾੜੀ ਨੇ ਜਰਖੜ ਹਾਕੀ ਅਕੈਡਮੀ ਨੂੰ 6-4 ਗੋਲਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਪਾਇਆ ।  ਚਚਰਾੜੀ ਅਕੈਡਮੀ ਦਾ ਦਿਲਪ੍ਰੀਤ ਸਿੰਘ ਹੀਰੋ ਆਫ ਦਾ ਮੈਚ ਬਣਿਆ  ।  ਇਸ ਤੋਂ ਇਲਾਵਾ ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ  ਜਰਖੜ ਹਾਕੀ ਅਕੈਡਮੀ ਨਾਲ ਨਿਰਧਾਰਤ ਸਮੇਂ ਤੱਕ 6-6 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟ ਆਊਟ ਵਿੱਚ ਜਰਖੜ ਹਾਕੀ ਅਕੈਡਮੀ ਨੂੰ 5-3 ਹਰਾ ਕੇ ਮੋਗਾ ਨੇ ਫਾਈਨਲ ਵਿੱਚ ਪ੍ਰਵੇਸ਼ ਪਾਇਆ । ਮੋਗਾ ਦਾ ਗੋਲ ਕੀਪੁਰ ਗੌਰਵ ਹੀਰੋ ਆਫ ਦਾ ਮੈਚ ਬਣਿਆ । ਜਦਕਿ ਦੂਸਰੇ ਸੈਮੀ ਫਾਈਨਲ ਮੁਕਾਬਲੇ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਐਚਟੀਸੀ ਰਾਮਪੁਰ ਨੇ  ਏਕ ਨੂਰ ਅਕੈਡਮੀ ਤੇਹਿੰਗ ਨੂੰ 4-3 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਪਾਇਆ । ਰਾਮਪੁਰ ਦਾ ਕਰਨਵੀਰ ਸਿੰਘ ਹੀਰੋ ਆਫ ਦਾ ਮੈਚ ਬਣਿਆ ।ਅੱਜ ਦੇ ਮੈਚਾਂ ਦੌਰਾਨ ਪਦਮ ਸ੍ਰੀ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ ਬੇਟੀ ਜਸਪ੍ਰੀਤ ਕੌਰ ਅਤੇ ਬਲਜੀਤ ਕੌਰ  ਨੇ ਜਿੱਥੇ ਵਿਸ਼ੇਸ਼ ਮਹਿਮਾਨ ਵਜੋਂ ਜੂਨੀਅਰ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਉਥੇ ਸੀਨੀਅਰ ਵਰਗ ਦੇ ਮੈਚਾਂ ਦੌਰਾਨ  ਜੋਨਲ ਕਮਿਸ਼ਨਰ ਜਸਦੇਵ ਸਿੰਘ ਸੰਧੂ ,  ਕਬੱਡੀ ਦੇ ਅੰਤਰਰਾਸ਼ਟਰੀ  ਕੋਚ ਅਤੇ ਖਿਡਾਰੀ ਸਵ: ਦੇਵੀ ਦਿਆਲ  ਦੀ ਬੇਟੀ ਅਨੂ ਸ਼ਰਮਾ ਤੋਂ ਇਲਾਵਾ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ,ਓਲੰਪੀਅਨ ਹਰਦੀਪ ਸਿੰਘ ਗਰੇਵਾਲ ,   ਕਰਨਲ ਜੇਐਸ ਗਿੱਲ , ਅਜੇਪਾਲ ਸਿੰਘ ਪੂਨੀਆ ,  ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ  ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ ।ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ।  ਇਸ ਮੌਕੇ ਗੁਰਸਤਿੰਦਰ ਸਿੰਘ ਪ੍ਰਗਟ ,  ਹਰਨੇਕ ਸਿੰਘ ਭੱਪ ਬੁਟਹਾਰੀ,  ਕੁਲਦੀਪ ਸਿੰਘ ਘਵਁਦੀ, ਸੰਦੀਪ ਸਿੰਘ ਪੰਧੇਰ , ਪਰਮਜੀਤ ਸਿੰਘ ਪੰਮਾ ਗਰੇਵਾਲ, ਕੋਚ ਗੁਰਤੇਜ ਸਿੰਘ ,  ਬਾਬਾ ਰੁਲਦਾ ਸਿੰਘ ਸਾਇਆ ਕਲਾਂ,  ਤਜਿੰਦਰ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡਾ. ਅਮਨ ਅੱਚਰਵਾਲ ਦਾ ਕਾਵਿ ਸੰਗ੍ਰਹਿ ‘ਲੀਹਾਂ’ ਕੀਤਾ ਲੋਕ ਅਰਪਣ ਲੇਖਕ ਤੇ ਪੱਤਰਕਾਰ ਐੱਸ. ਅਸ਼ੋਕ ਭੌਰਾ ਦਾ ਹੋਇਆ ਵਿਸ਼ੇਸ਼ ਸਨਮਾਨ
Next articleSAMAJ WEEKLY = 17/06/2024