ਮਹਿਤਪੁਰ/ਸ਼ਾਹਕੋਟ/ (ਸੁਖਵਿੰਦਰ ਸਿੰਘ ਖਿੰੰਡਾ) (ਸਮਾਜ ਵੀਕਲੀ)– ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਰਤਨ ਸਿੰਘ ਕਾਕੜ ਕਲਾਂ ਜੀ ਨੇ ਅੱਜ ਪੰਜਾਬ ਅਤੇ ਸ਼ਾਹਕੋਟ ਦੇ ਵਿਕਾਸ ਬਾਰੇ ਗੱਲ ਕਰਦਿਆ ਕਿਹਾ ਕਿ ਸ਼ਾਹਕੋਟ ਵਿੱਚ ਸੜਕਾਂ ਨੂੰ ਛੱਡ ਕੇ ਹੋਰ ਕਿਸੇ ਖੇਤਰ ਵਿੱਚ ਕੋਈ ਵਿਕਾਸ ਨਹੀਂ ਹੋਇਆ ।ਅਕਾਲੀ -ਕਾਂਗਰਸ ਨੇ ਵਆਦੇ ਕਰਨ ਦੇ ਬਾਅਦ ਉਹਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ । ਜੇਕਰ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਖੇਤਰ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ , ਪੰਜਾਬ ਵਿੱਚ 800 ਸਕੂਲ ਬੰਦ ਕਰ ਦਿੱਤੇ ਗਏ ।ਸਰਕਾਰੀ ਸਕੂਲਾਂ ਦੇ ਨਾਲ -ਨਾਲ ਪ੍ਰਾਈਵੇਟ ਸਕੂਲ ਵੀ ਬੰਦ ਕਰਵਾ ਦਿੱਤੇ ਗਏ । ਸਕੂਲਾਂ ਵਿੱਚ ਬੱਚਿਆ ਲਈ ਖੇਡਣ ਵਾਲੀਆ ਗਰਾਉਂਡਾ ਨੂੰ ਖ਼ਤਮਕਰ ਦਿੱਤਾ ਗਿਆ । ਉਹਨਾਂ ਕਿਹਾ ਕਿ ਸ਼ਾਹਕੋਟ ਵਿੱਚ ਨਾ ਕੋਈ ਹਸਪਤਾਲ ਤੇ ਨਾ ਹੀ ਕੋਈ ਕਾਲਜ ਹੈ । ਕੁਝ ਸਾਲ ਪਹਿਲਾ ਲੋਹੀਆਂ ਖਾਸ ਵਿੱਚ ਪਾਣੀ ਦੀ ਟੈਂਕੀ ਬਣਾਈ ਗਈ ਸੀ , ਪਰ ਉਸ ਵਿੱਚੋਂ ਪਾਣੀ ਦੀ ਸਪਲਾਈ ਅਜੇ ਤੱਕ ਨਹੀਂ ਹੋਈ ।
ਜੇ ਕਦੀ ਪਾਣੀ ਦੀ ਸਪਲਾਈ ਕੀਤੀ ਵੀ ਜਾਂਦੀ ਹੈ ਤਾਂ ਪਾਣੀ ਪਿੰਡਾ ਤੱਕ ਪਹੁੰਚਦਾ ਹੀ ਨਹੀਂ ਹੈ ਅਤੇ ਰਸਤੇ ਵਿੱਚ ਹੀ ਪਾਇਪ ਫੱਟ ਜਾਂਦੇ ਹਨ । 2019 ਵਿੱਚ ਆਏ ਹੜ੍ਹ ਕਾਰਨ ਲੋਕਾਂ ਦੇ ਘਰ ਡਿੱਗ ਗਏ ਅਤੇ ਕਿਸਾਨਾਂ ਦੀਆਂ ਫਸਲਾ ਖਰਾਬ ਹੋ ਗਈਆ ।ਪਰ ਸਰਕਾਰ ਵੱਲੋਂ ਇਸ ਵਿੱਚ ਕੋਈ ਵੀ ਸਹਾਇਤਾ ਨਹੀਂ ਦਿੱਤੀ ਗਈ ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਾਅਦਾ ਕੀਤਾ ਸੀ ਕਿ ਬਿਜਲੀ ਦੇ ਬਿੱਲ ਮਾਫ਼ ਕਰ ਦਿੱਤੇ ਹਨ,ਪਰ ਉਦੋਂ ਤੋਂ ਹੀ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ।ਪੰਜਾਬ ਦੇ ਜਿਆਦਾ ਤਰ ਨੌਜਵਾਨ ਬੇਰੁਜ਼ਗਾਰ ਹਨ, ਸਰਕਾਰ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਘਰ ਘਰ ਵਿੱਚ ਰੋਜ਼ਗਾਰ ਮਿਲੇਗਾ , ਪਰ ਇਸ ਤਰ੍ਹਾਂ ਨਹੀਂ ਹੋਇਆ । ਸਰਕਾਰ ਨੇ ਕਿਹਾ ਸੀ ਕਿ ਪੰਜਾਬ ਵਿੱਚ ਨਸ਼ਾ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ , ਪਰ ਨਸ਼ਾ ਅੱਜ ਵੀ ਸ਼ਰੇਆਮ ਵਿਕਦਾ ਹੈ ।ਸਰਕਾਰ ਰਤਨ ਸਿੰਘ ਕਾਕੜ ਕਲਾਂ ਜੀ ਦਾ ਕਹਿਣਾ ਹੈ ਕਿ ਪੰਜਾਬ ਤੇ ਸ਼ਾਹਕੋਟ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਇਹਨਾਂ ਸਭ ਮੁੱਦਿਆ ਤੇ ਧਿਆਨ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਲੋਕ ਇਸ ਵਾਰ ਬਦਲਾਅ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਨ ।ਇਸ ਤੇ ਰਤਨ ਸਿੰਘ ਕਾਕੜ ਕਲਾਂ ਜੀ ਦਾ ਕਹਿਣਾ ਹੈ ਕਿ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਲੋਕਾਂ ਦੀਆਂ ਉਮੀਦਾ ਤੇ ਖਰੇ ਉਤਰੀਏ ਅਤੇ ਅਸੀਂ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕਰੀਏ ਤਾਂ ਜੋ ਪੰਜਾਬ ਅਤੇ ਸ਼ਾਹਕੋਟ ਦਾ ਵਿਕਾਸ ਹੋ ਸਕੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly