(ਸਮਾਜ ਵੀਕਲੀ)
ਘਰਾਂ ‘ਚ ਲੜਾਈ ਆਮ ਗੱਲ ਮਿੱਤਰੋ
ਔਖੇ ਸੌਖੇ ਲਿਆ ਕਰੋ ਝੱਲ ਮਿਤਰੋ।
ਦੋਹੀਂ ਹੱਥੀਂ ਵੱਜਦੀ ਹੈ ਤਾੜੀ ਸੱਜਣੋਂ
ਘਰ ‘ਚ ਨਿਬੇੜੋ ਗੱਲ ਸਾਰੀ ਸੱਜਣੋਂ।
ਕਿਹੜਾ ਬੰਦਾ ਜੋ ਨਾ ਕਰੇ ਗੁਸਤਾਖੀਆਂ
ਕਰੀ ਜਾਉ ਨਿਬੇੜੇ ਮੰਗ ਮੁੰਗ ਮਾਫੀਆਂ।
ਚੁੱਪ ਸਾਧ ਲਈਏ ਗੱਲ ਨੂੰ ਵਧਾਈਏ ਨਾ
ਥਾਣਿਆਂ ਪੰਚਾਇਤਾਂ ਵਿੱਚ ਮੂਲ ਜਾਈਏ ਨਾ।
ਆਵੇ ਜਦੋਂ ਗੁੱਸਾ ਉਦੋਂ ਬੁੱਲ੍ਹ ਸੀਅ ਲਈਏ
ਭਰਕੇ ਗਲਾਸ ਠੰਢਾ ਪਾਣੀ ਪੀ ਲਈਏ।
ਗੱਲਾਂ ”ਬਲਦੇਵ” ਦੀਆਂ ਸੱਚ ਸਾਰੀਆਂ
ਮਾਫ ਕਰਿਉ ਜੇ ਲੱਗਣ ਕਰਾਰੀਆਂ।।
ਬਲਦੇਵ ਸਿੰਘ ”ਪੂਨੀਆਂ”