ਪੁਰਾਣੇ ਜ਼ਮਾਨੇ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਮੰਜ਼ੇ ਦੀ ਬਾਹੀ ਨਾਲ ਹੁੰਦਾ ਸੀ
ਕੱਪੜਾ ਇੱਕ ਲਮਕਾਇਆ,
ਦੋਵੇਂ ਕੰਨੀਆਂ ਬੰਨ ਕੇ ਉਸ ਨੂੰ
ਝੂਲਾ ਹੁੰਦਾ ਬਣਾਇਆ।
ਦੇਸੀ ਝੂਲਾ ਸਮਾਂ ਪੁਰਾਣਾ ਅੱਜ
ਵੀ ਚੇਤੇ ਆਵੇ,
ਵਿੱਚ ਝੂਲੇ ਦੇ ਪਾ ਬੀਬੀ ਮੈਨੂੰ
ਰੱਸੀ ਨਾਲ ਹਲਾਵੇ।
ਮੂੰਹ ਵਿੱਚ ਮੇਰੇ ਨਿਪਲ ਪਾ ਕੇ
ਰੋਣੋ ਚੁੱਪ ਕਰਾਉਂਦੀ,
ਇੱਕ ਛਣਕਣਾ ਉੱਪਰ ਬੰਨ ਕੇ
ਵਾਰ ਵਾਰ ਛਣਕਾਉਂਦੀ।
ਉਹ ਝੂਲੇ ਹੁਣ ਨੀ ਰਹਿ ਗਏ
ਨਾ ਹੀ ਵਿੱਚ ਕੋਈ ਪੈਦਾਂ,
ਇਹ ਗੱਲ ਮੈਨੂੰ ਬੀਬੀ ਦੱਸਦੀ
ਪਾਪਾ ਵੀ ਹੈ ਕਹਿੰਦਾ।
ਨਵੀਆਂ ਗੁੱਡੀਆਂ ਨਵੇਂ ਪਟੋਲੇ
ਉਹ ਜਮਾਨੇ ਲੱਦਗੇ,
ਰੇਡੀਮੇਡ ਬਜ਼ਾਰੋਂ ਆ ਕੇ ,ਪੱਤੋ,
ਵਿੱਚ ਘਰਾਂ ਦੇ ਸਜਗੇ।
ਹਰਪ੍ਰੀਤ ਪੱਤੋ 
94658-21417

Previous article,,’ਕਿਤਾਬ ਦੀ ਘੁੰਢ ਚੁਕਾਈ,,
Next articleਸਰਬ ਸਾਂਝੀ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਅਰਬਨ ਅਸਟੇਟ, ਜਮਾਲਪੁਰ, ਫੋਕਲ ਪੁਆਇੰਟ ਵਿਖੇ ਹੋਈ