*ਸਮਝੌਤਿਆਂ ਦੇ ਮੱਲ੍ਹਮ ?*

ਰੋਮੀ ਘੜਾਮਾਂ
 (ਸਮਾਜ ਵੀਕਲੀ) 
ਸੰਗਤ ਕਰ ਇਤਫਾਕਨ ਨੁੱਕਰੇ ਘੋੜਿਆਂ ਦੀ,
ਸਿੰਙ ਅਕਸਰ ਉੱਗ ਪੈਂਦੇ ਨੇ ਸਿਰ ਖੋਤਿਆਂ ਦੇ।
ਵੇਲ਼ੇ ਕੁਵੇਲ਼ੇ ਪਹੁੰਚ ਮਹਿਫਲਾਂ, ਕੱਠਾਂ ਵਿੱਚ,
ਹਵਾ, ਸ਼ੇਖੀਆਂ ਮਾਰਨ ਉੱਤੇ ਸਰੋਤਿਆਂ ਦੇ।
ਨੀਂਦਾ ‘ਡਾਵਣ ਠੱਗਾਂ, ਰਿਸ਼ਵਤਖੋਰਾਂ ਦੀਆਂ,
ਜਾਗਣ ਜਦ ਵੀ ਪੁੱਤ ਦਿਹਾੜੀਆਂ, ਜੋਤਿਆਂ ਦੇ।
ਰੋਮੀਆਂ ਸਾਹ ਦੇ ਵਿੱਚ ਨਾ ਸਾਹ ਫਿਰ ਰਲਣ ਦਿੰਦੇ,
ਧੌਣੋ ਫੜ ਲਪੇਟਣ ਜਦ ਵਿੱਚ ਗੋਤਿਆਂ ਦੇ।
ਘੜਾਮੇਂ ਵਾਲ਼ਿਆ ਸੱਟ ਵੱਜੇ ਜੇ’ ਅਣਖਾਂ ‘ਤੇ,
ਮੱਲ੍ਹਮ ਕੰਮ ਨ੍ਹੀ ਕਰਦੇ ਫਿਰ ਸਮਝੋਤਿਆਂ ਦੇ।
          ਰੋਮੀ ਘੜਾਮਾਂ।
         9855281105 (ਵਟਸਪ ਨੰ.)
Previous articleਦਾਣਾ ਮੰਡੀ ਅੱਪਰਾ ‘ਚ ਕਿਸਾਨਾਂ ਦਾ ਕਈ ਹਜ਼ਾਰ ਕੁਇੰਟਲ ‘ਪੀਲਾ ਸੋਨਾ’ ਖੁੱਲੇ ਆਸਮਾਨ ਹੇਠ
Next articleਯੂਕਰੇਨ ਨਹੀਂ, ਨਾਟੋ ਅਤੇ ਅਮਰੀਕਾ ਸਾਡੇ ਖਿਲਾਫ ਲੜ ਰਹੇ ਹਨ ਜੰਗ, ਬ੍ਰਿਕਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਪੁਤਿਨ ਦਾ ਵੱਡਾ ਬਿਆਨ