ਭਵਿੱਖ ਵਿਚ ਸਮੇਂ ਸਮੇਂ ਤੇ ਬੱਚਿਆਂ ਦੀ ਪੜਾਈ ਲਈ ਸਹਿਯੋਗ ਕੀਤਾ ਜਾਵੇਗਾ – ਧਰਮਪਾਲ ਪੈਂਥਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਕੱਤਰ, ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਅਤੇ ਲਗਭਗ 40 ਸਾਲ ਤੋਂ ਗਰੀਬ ਮਜਲੂਮਾਂ ਦੀ ਬਾਂਹ ਫੜਨ ਵਾਲੇ ਤਰਸੇਮ ਸਿੰਘ ਡੌਲਾ ਜਿਹੜੇ ਪਿੱਛਲੇ ਦਿਨੀਂ ਸੜਕ ਹਾਦਸੇ ਵਿਚ ਸਾਡੇ ਕੋਲੋਂ ਨਿੱਜੀ ਤੌਰ ਤੇ ਵਿੱਛੜ ਗਏ ਹਨ। ਪਰ ਉਨ੍ਹਾਂ ਦੀਆਂ ਇਲਾਕੇ ਨੂੰ ਦਿੱਤੀਆਂ ਗਈਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹ ਸ਼ਬਦ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ ਰੇਲ ਕੋਚ ਫੈਕਟਰੀ ਰਜਿ. ਕਪੂਰਥਲਾ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ ਅਤੇ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਹੇ। ਸ਼੍ਰੀ ਡੌਲਾ ਜੀ ਨੇ ਜਦੋਂ ਵੀ ਰੇਲ ਕੋਚ ਫੈਕਟਰੀ ਦੇ ਮੁਲਾਜਮਾਂ ਤੇ ਭੀੜ ਪਈ ਤਾਂ ਹਮੇਸ਼ਾਂ ਹੀ ਮੋਹਰੇ ਹੋ ਕੇ ਬਾਂਹ ਫੜੀ ਇਸ ਤੋਂ ਇਲਾਵਾ ਐਸਸੀ/ਐੱਸ ਟੀ ਕਰਮਚਾਰੀਆਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਦਾ ਹੀ ਸਾਥ ਦਿੱਤਾ।
ਸ਼੍ਰੀ ਡੌਲਾ ਜੀ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉਸ ਤੋਂ ਵੱਡਾ ਘਾਟਾ ਬਹੁਜਨ ਸਮਾਜ ਨੂੰ ਪਿਆ। ਉਨ੍ਹਾਂ ਦੀਆਂ ਸਮਾਜ ਪ੍ਰਤੀ ਕੀਤੀਆ ਗਈਆਂ ਸੇਵਾਵਾਂ ਨੂੰ ਮੱਦੇ ਨਜਰ ਰੱਖਦੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਅਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਅਤੇ ਆਲ ਇੰਡੀਆ ਐਸ ਸੀ/ਐਸਟੀ ਰੇਲਵੇ ਇੰਪਲਾਈਜ ਐਸੋਸੀਏਸ਼ਨ ਰੇਲ ਕੋਚ ਫੈਕਟਰੀ ਦੇ ਅਹੁਦੇਦਾਰਾਂ ਨੇ ਮਿਲ ਕੇ ਅੰਤਿਮ ਅਰਦਾਸ ਦੇ ਵੇਲੇ 50 ਹਜਾਰ ਦੀ ਸਹਾਇਤਾ ਕੀਤੀ ਸੀ ਉਸ ਤੋਂ ਉਪਰੰਤ 50 ਹਜਾਰ ਦੀ ਰਾਸ਼ੀ ਦਾ ਚੈੱਕ ਡੌਲਾ ਜੀ ਦੀ ਸੁਪਤਨੀ ਬੀਬੀ ਸਵਰਨਜੀਤ ਕੌਰ ਅਤੇ ਪਰਿਵਾਰ ਨੂੰ ਦੁਬਾਰਾ ਸੌਂਪਿਆ ਗਿਆ। ਸ਼੍ਰੀ ਜੱਸਲ ਅਤੇ ਪੈਂਥਰ ਨੇ ਕਿਹਾ ਕੇ ਭਵਿੱਖ ਵਿਚ ਸਮੇਂ ਸਮੇਂ ਤੇ ਬੱਚਿਆਂ ਦੀ ਪੜਾਈ ਲਈ ਸਹਿਯੋਗ ਕਰਦੇ ਰਹਾਂਗੇ। ਪਰਿਵਾਰ ਵਲੋਂ ਰੇਲ ਕੋਚ ਫੈਕਟਰੀ ਦੇ ਸਾਰੀਆਂ ਜਥੇਬੰਦੀਆਂ ਤੇ ਮੁਲਾਜਮਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿਚ ਵੱਡੇ ਪਧਰ ਤੇ ਸਾਥ ਅਤੇ ਹੌਂਸਲਾ ਅਫਜਾਈ ਦਿੱਤੀ।
ਪਰਿਵਾਰ ਨੂੰ ਆਰਥਿਕ ਸਹਾਇਤਾ ਵਿਚ ਪ੍ਰਧਾਨ ਦਰਸ਼ਨ ਲਾਲ, ਸੁਦੇਸ਼ ਕੁਮਾਰ, ਜੀਤ ਸਿੰਘ, ਸੋਹਨ ਬੈਠਾ, ਟੇਕ ਚੰਦ, ਡਾ. ਜਨਕ ਰਾਜ ਭੁਲਾਣਾ, ਇੰਜ. ਭਾਰਤ ਸਿੰਘ, ਪੂਰਨ ਚੰਦ, ਮਨਜੀਤ ਸਿੰਘ ਕੈਲਪੁਰੀਆ, ਪ੍ਰਧਾਨ ਹਰਦੀਪ ਸਿੰਘ, ਸਕੱਤਰ ਝਲਮਨ ਸਿੰਘ, ਅੱਤਰਵੀਰ ਸਿੰਘ, ਰਣਜੀਤ ਸਿੰਘ, ਗੁਰਦਿਆਲ ਸਿੰਘ ਜੱਸਲ, ਸੂਰਜ ਸਿੰਘ, ਦਲਵਾਰਾ ਸਿੰਘ, ਰਾਜਿੰਦਰ ਸਿੰਘ, ਸੰਤੋਖ ਸਿੰਘ ਚੁੰਬਰ, ਕੈਸ਼ੀਅਰ ਰਵਿੰਦਰ ਕੁਮਾਰ, ਪੂਰਨ ਸਿੰਘ, ਸੁਰੇਸ਼ ਕੁਮਾਰ ਰੋਮਾਣਾ, ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਕਰਨ ਸਿੰਘ, ਅਮਰਜੀਤ ਸਿੰਘ, ਨਰੇਸ਼ ਕੁਮਾਰ, ਅਜੇ ਕੁਮਾਰ, ਕ੍ਰਿਸ਼ਨ ਸਿੰਘ, ਛਿੰਦ ਪਾਲ ਅਤੇ ਰਾਮ ਸ਼ਰਨ ਆਦਿ ਨੇ ਯੋਗਦਾਨ ਪਾਇਆ। ਇਸ ਮੌਕੇ ਤੇ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ, ਬੁੱਧੀਜੀਵੀ ਨਿਰਵੈਰ ਸਿੰਘ, ਬਾਮਸੇਫ ਦੇ ਕੰਨਵੀਨਰ ਕਸ਼ਮੀਰ ਸਿੰਘ, ਸ਼੍ਰੀ ਗੁਰੂ ਰਵਿਦਾਸ ਸੇਵਕ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਕੈਸ਼ੀਅਰ ਰੂਪ ਲਾਲ, ਆਡੀਟਰ ਪ੍ਰਨੀਸ਼ ਕੁਮਾਰ, ਸਮਾਜ ਸੇਵਕ ਧਰਮਵੀਰ ਅਤੇ ਸਮਾਜ ਸੇਵਕ ਸ਼ਿਵ ਕੁਮਾਰ ਸੁਲਤਾਨਪੁਰੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly