ਅੰਮ੍ਰਿਤਸਰ (ਸਮਾਜ ਵੀਕਲੀ): ਅੰਮ੍ਰਿਤਪਾਲ ਸਿੰਘ ਹਾਲੇ ਵੀ ਪੁਲੀਸ ਦੀ ਗ੍ਰਿਫਤ ਤੋਂ ਦੂਰ ਹੈ। ਉਸ ਬਾਰੇ ਹਾਲੇ ਵੀ ਪੁਲੀਸ ਤੇ ਏਜੰਸੀਆਂ ਦੇ ਕਈ ਅਧਿਕਾਰੀ ਇਕ ਰਾਏ ਨਹੀਂ ਹਨ। ਕਈ ਅਧਿਕਾਰੀ ਅੰਮ੍ਰਿਤਪਾਲ ਦੇ ਪੰਜਾਬ ਤੇ ਕਈ ਅਧਿਕਾਰੀ ਉਤਰ ਪ੍ਰਦੇਸ਼ ਵਿਚ ਹੋਣ ਬਾਰੇ ਦੱਸ ਰਹੇ ਹਨ। ਇਸ ਸਬੰਧੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜਿਸ ਵਿਚ ਇਕ ਦਿਨ ਪਹਿਲਾਂ ਉਸ ਨੂੰ ਪਟਿਆਲਾ ਵਿੱਚ ਘੁੰਮਦਾ ਦਿਖਾਇਆ ਗਿਆ ਹੈ। ਪੁਲੀਸ ਅਧਿਕਾਰੀ ਅਤੇ ਜਾਂਚ ਏਜੰਸੀਆਂ ਇਸ ਮਾਮਲੇ ਵਿਚ ਹਾਲੇ ਦੀ ਦੁਚਿੱਤੀ ਵਿਚ ਹਨ। ਅਧਿਕਾਰੀਆਂ ਦੇ ਇੱਕ ਵਰਗ ਦਾ ਕਹਿਣਾ ਹੈ ਕਿ ਉਹ ਅਜੇ ਵੀ ਪੰਜਾਬ ਵਿੱਚ ਹੈ ਜਦੋਂ ਕਿ ਦੂਜੇ ਦਾ ਕਹਿਣਾ ਹੈ ਕਿ ਉਹ ਯੂਪੀ ਦੇ ਉਸ ਜ਼ਿਲ੍ਹੇ ਵਿੱਚ ਚਲਾ ਗਿਆ ਹੈ ਜੋ ਨੇਪਾਲ ਦੀ ਸਰਹੱਦ ਨਾਲ ਲਗਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੀ ਧੁੰਦਲੀ ਤਸਵੀਰ ਕੋਈ ਪੱਕਾ ਸਬੂਤ ਨਹੀਂ ਸਗੋਂ ਉਸ ਦੀ ਭਾਲ ਵਿਚ ਲੱਗੇ ਪੁਲੀਸ ਵਾਲਿਆਂ ਦਾ ਧਿਆਨ ਭਟਕਾਉਣ ਦੀ ਚਾਲ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly