(ਸਮਾਜ ਵੀਕਲੀ)
ਕਿਆ ਮਜ਼ਦੂਰਾਂ ਦੇਖ ਲੈ ਜ਼ਿੰਦਗੀ ਤੇਰੀ।
ਤੇਰੇ ਹੱਕਾਂ ਤੇ ਦੇਖ ਹੁਣ ਡਾਕੇ ਪੈਣ ਲੱਗੇ।
ਲ਼ਹੂ ਤੇਰਾ ਪੀ ਹਾਕਮ ਆਪਣੀ ਜਾਨ ਬਚਾਉਣ ਲੱਗੇ।
ਅੱਤ ਦੀ ਹੱਦ ਹੁੰਦੀ ਇਹ ਅੱਤ ਦੀ ਹੱਦ ਮਕਾਉਣ ਲੱਗੇ।
ਭਾਵੇਂ ਨਾਲ ਬਿਮਾਰੀ ਮਰਜਾਂ ਇਨ੍ਹਾਂ ਨੂੰ ਕੀ ?
ਭਾਵੇਂ ਤੂੰ ਜ਼ਹਿਰ ਪਿਆਲਾ ਪੀ ਇਨ੍ਹਾਂ ਨੂੰ ਕੀ ?
ਵਿਹਲੜ ਵੱਗ ਤੈਨੂੰ ਜ਼ੋਰ ਨਾਲ ਦਬਾਉਣ ਲੱਗੇ,
ਅੱਤ ਦੀ ਹੱਦ ਹੁੰਦੀ —————-।
ਨਹੀਂ ਮਿਲਣੀ ਛੁੱਟੀ ਭਾਵੇਂ ਮਰ ਜਾ ਤੂੰ।
ਜੀਭ ਦਬਾਕੇ ਦਿਨ ਕੱਟੀਆਂ ਕਰਜ਼ਾ ਤੂੰ।
ਬਿਨ੍ਹਾਂ ਜ਼ਹਿਰ ਤੋਂ ਤੈਨੂੰ ਹੁਣ ਮਾਰ ਮੁਕਾਉਣ ਲੱਗੇ,
ਅੱਤ ਦੀ ਹੱਦ ਹੁੰਦੀ ——————–।
ਅਫਸਰ ਸ਼ਾਹੀ ਨਾਲ ਹੁਣ ਆਂਢਾ ਲੈਣਾ ਪੈਣਾ।
ਹੁਣ ਨਾਲ ਜ਼ੁਲਮ ਦੇ ਆਪਾ ਨੂੰ ਖਹਿਣਾ ਪੈਣਾ।
ਦੋਖੀ ਮੂਹਰੇ ਭੱਜਣਗੇ ਜਦੋਂ ਹਥਿਆਰ ਉਠਾਉਣ ਲੱਗੇ,
ਅੱਤ ਦੀ ਹੱਦ ਹੁੰਦੀ ———————-।
” ਟੋਨੀ ” ਜਦ ਤੂੰ ਪਹਾੜ ਥੱਲੇ ਆਊਗਾ।
ਫਿਰ ਤੂੰ ਉੱਚੀ ਉੱਚੀ ਆਪੇ ਕਰਲਾਊਗਾ।
ਕਹੇਗਾ ਭੁਲ ਕਰ ਦਿਉ ਮਾਫ ਸਾਥੀ ਜਦੋਂ ਵਰ੍ਹਾਉਣ ਲੱਗੇ,
ਅੱਤ ਦੀ ਹੱਦ ਹੁੰਦੀ ———————-।
ਰਾਮ ਪ੍ਰਕਾਸ਼ ਟੋਨੀ 7696397240
ਜਨਰਲ ਸਕੱਤਰ
ਪੰਜਾਬੀ ਸਾਹਿਤ ਸਭਾ
ਪਿੰਡ , ਦੁਸਾਂਝ ਕਲਾਂ
ਜ਼ਿਲ੍ਹਾ, ਜਲੰਧਰ