(ਸਮਾਜ ਵੀਕਲੀ)
ਸੰਗਰੂਰ, ਸਥਾਨਕ ਅਫ਼ਸਰ ਕਲੋਨੀ ਦੀਆਂ ਕੁੱਝ ਸਮੱਸਿਆਵਾਂ ਨੂੰ ਦੂਰ ਕਰਨ ਦੀਆਂ ਮੰਗਾਂ ਸੰਬੰਧੀ ਇੱਕ ਵਫਦ ਈ ਓ ਸੰਗਰੂਰ ਮੋਹਿਤ ਸ਼ਰਮਾ ਤੇ ਪੀ ਡਬਲਿਊ ਡੀ ਦੇ ਐਕਸੀਅਨ ਅਜੇ ਗਰਗ ਨੂੰ ਮਿਲਿਆ। ਵਫ਼ਦ ਜਿਸ ਵਿਚ ਸਰਪੰਚ ਸੁਰਿੰਦਰ ਸਿੰਘ ਭਿੰਡਰ,ਮਾਸਟਰ ਪਰਮਵੇਦ, ਕੁਲਵੰਤ ਸਿੰਘ, ਦਰਸ਼ਨ ਸਿੰਘ ਖਡਿਆਲ, ਰਣਦੀਪ ਰਾਓ , ਐਡਵੋਕੇਟ ਖੇਮ ਚੰਦ ਰਾਓ , ਦਿਸ਼ਾਂਤ ਗਰਗ, ਰਮੇਸ਼ ਚੰਦ ਸ਼ਾਮਲ ਸਨ ,ਨੇ ਈ ਓ ਮੋਹਿਤ ਸ਼ਰਮਾ ਨੂੰ ਦੱਸਿਆ ਕਿ ਅਫ਼ਸਰ ਕਲੋਨੀ ਵਿੱਚ ਗਲੀਆਂ ਪੱਕੀਆਂ ਕਰਨ ਦਾ ਕੰਮ ਕੀੜੀ ਦੀ ਚਾਲ ਚੱਲ ਰਿਹਾ ਹੈ, ਵਰਖਾ ਰੁੱਤ ਸਿਰ ਤੇ ਮੂੰਹ ਅੱਡੀ ਖੜੀ ਹੈ, ਠੇਕੇਦਾਰ ਨੂੰ ਇਨਟਰਲੌਕ ਲਾਉਣ ਦੇ ਕੰਮ ਨੂੰ ਤੇਜ਼ ਕਰਨ ਦੀ ਹਦਾਇਤ ਕਰੋ ਤਾਂ ਜੋ ਵਰਖਾ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਮੱਧ ਮਾਰਗ ਸਮੇਤ ਸਾਰੀਆਂ ਗਲੀਆਂ ਪੱਕੀਆਂ ਹੋ ਜਾਣ , ਬਣ ਰਹੀਆਂ ਹੋਦੀਅਂ ਨੰਗੀਆਂ ਨਾ ਛੱਡੀਆਂ ਜਾਣ ਕਿਉਂਕਿ ਇਨਾਂ ਵਿੱਚ ,ਮੋਮੀ ਲਿਫਾਫੇ, ਮਿੱਟੀ ਜਾਂ ਕਤੂਰੇ ਵਗੈਰਾ ਡਿਗ ਸਕਦੇ ਹਨ, ਜਿਸ ਕਰਕੇ ਪਾਣੀ ਰੁਕ ਸਕਦਾ ਹੈ।ਸਾਰੀਆਂ ਗਲੀਆਂ ਵਿੱਚ ਲਾਈਟਾਂ ਦਾ ਢੁਕਵਾਂ ਪ੍ਰਬੰਧ ਕਰਨ ਦੀ ਮੰਗ ਵੀ ਰੱਖੀ, ਘੱਟੋ ਘੱਟ ਹਰ ਹਫ਼ਤੇ ਗਲੀਆਂ ਦੀ ਸਫਾਈ ਲਈ ਸਫ਼ਾਈ ਸੇਵਕ ਭੇਜਣ ਲਈ ਵੀ ਕਿਹਾ । ਉਨ੍ਹਾਂ ਕਿਹਾ ਕਿ ਗਲੀਆਂ ਪੱਕੀਆਂ ਕਰਨ ਦਾ ਕੰਮ ਤੇਜ਼ ਕੀਤਾ ਜਾਵੇਗਾ, ਮੀਂਹ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਇਨਟਰਲੌਕ ਟਾਈਲਾਂ ਦਾ ਕੰਮ ਪੂਰਾ ਹੋ ਜਾਵੇਗਾ।ਹੋਦੀਆਂ ਢਕੀਆਂ ਜਾਣਗੀਆਂ, ਗਲੀਆਂ ਦੀ ਸਫਾਈ ਲਈ ਹਰ ਹਫ਼ਤੇ ਸਫ਼ਾਈ ਸੇਵਕ ਭੇਜੇ ਜਾਇਆ ਕਰਨਗੇ, ਚੋਣਾਂ ਤੋਂ ਬਾਅਦ ਲਾਈਟਾਂ ਦਾ ਵਧੀਆ ਪ੍ਰਬੰਧ ਕਰ ਦਿਤਾ ਜਾਵੇਗਾ। ਉਨ੍ਹਾਂ ਨੂੰ ਕਲੋਨੀ ਵਿੱਚ ਕੁੱਤਿਆਂ ਦੀ ਹੋ ਰਹੀ ਭਰਮਾਰ ਬਾਰੇ ਦੱਸਿਆ ਕਿ ਇਨ੍ਹਾਂ ਤੋਂ ਕਲੋਨੀ ਵਾਸੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਛੇਤੀ ਹੀ ਇਨ੍ਹਾਂ ਦੀ ਨਸਬੰਦੀ ਕਰਾਈ ਜਾਵੇਗੀ। ਵਫ਼ਦ ਸੀਵਰੇਜ ਦਫ਼ਤਰ ਵਿੱਚ ਅਸ਼ੋਕ ਵਰਮਾ ਜੀ ਨੂੰ ਮਿਲਿਆ ਤੇ ਕਿਹਾ ਕਿ ਬਿਜਲੀ ਬਿੱਲ ਦੇ ਨਾਲ ਸਕਿਉਰਿਟੀ ਦੀ ਰਸੀਦ ਮੰਗਣੀ ਬੇ ਲੋੜੀ ਹੈ ਉਨ੍ਹਾਂ ਕਿਹਾ ਕਿ ਦਸੰਬਰ 2020 ਤੋਂ ਪਹਿਲਾਂ ਪੱਕੇ ਮੀਟਰ ਦੇ ਬਿਲ ਦੀ ਰਸੀਦ ਨਹੀਂ ਲਈ ਜਾਵੇਗੀ, ਬਿਜਲੀ ਦੇ ਬਿੱਲ ਤੇ ਜਮ੍ਹਾਂ ਕਰਾਈ ਸਕਿਉਰਿਟੀ ਤੇ ਨਿਸ਼ਾਨ ਲਾ ਦਿੱਤਾ ਜਾਇਆਂ ਕਰੇ।ਫਿਰ ਵਫ਼ਦ ਪੀ ਡਬਲਿਊ ਡੀ ਐਕਸੀਅਨ ਅਜੇ ਗਰਗ ਨੂੰ ਮਿਲਿਆ ਤੇ ਨਾਨਕਿਆਣਾ ਚੌਂਕ ਦੇ ਆਲੇ ਦੁਆਲੇ ਬਣ ਰਹੀਆਂ ਸੜਕਾਂ ਤੇ ਪ੍ਰੀਮਿਕਸ ਛੇਤੀ ਪਾਉਣ ਦੀ ਮੰਗ ਰੱਖੀ ਤੇ ਕਿਹਾ ਕਿ ਸਾਰੀਆਂ ਗਲੀਆਂ ਦੇ ਪ੍ਰਵੇਸ਼ਾ (ਐਂਟਰੀਆਂ) ਤੇ ਮੀਂਹ ਦਾ ਪਾਣੀ ਖੜਦਾ ਹੈ ਉੱਥੇ ਬਜਰੀ ਪਾ ਕੇ ਠੀਕ ਕੀਤੇ ਜਾਣ। ਉਨ੍ਹਾਂ ਉਸੇ ਸਮੇਂ ਜੇ ਈ ਨੂੰ ਫ਼ੋਨ ਕਰਕੇ ਇਸ ਪਾਸੇ ਛੇਤੀ ਧਿਆਨ ਦੇਣ ਲਈ ਕਿਹਾ। ਪ੍ਰੀਮਿਕਸ ਪਾਉਣ ਬਾਰੇ ਉਨ੍ਹਾਂ ਕੁਝ ਸਮਾਂ ਮੰਗਿਆ । ਵਿਚਾਰ ਵਟਾਂਦਰਾ ਵਧੀਆ ਮਾਹੌਲ ਵਿੱਚ ਹੋਇਆ ਤੇ ਮੰਗਾਂ ਦੀ ਪੂਰਤੀ ਲਈ ਹਾਂ ਪੱਖੀ ਹੁੰਗਾਰਾ ਮਿਲਿਆ।
ਮਾਸਟਰ ਪਰਮਵੇਦ
ਅਫ਼ਸਰ ਕਲੋਨੀ ਸੰਗਰੂਰ
9417422349
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly