ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ 2024-25 ਕਰਵਾਏ ਗਏ

ਸ੍ਰੀ ਮੁਕਤਸਰ ਸਾਹਿਬ  (ਸਮਾਜ ਵੀਕਲੀ) – ਜਸਵਿੰਦਰ ਪਾਲ ਸ਼ਰਮਾ – ਅੱਜ ਮਿਤੀ 23 ਸਤੰਬਰ 2024 ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ, ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਰਾਜਿੰਦਰ ਸੋਨੀ, ਉੱਪ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀ ਅਜੇ ਸ਼ਰਮਾ, ਸਿੱਖਿਆ ਕਲਾ ਉਤਸਵ ਨੋਡਲ ਅਫਸਰ ਸ੍ਰੀ ਇਕਬਾਲ ਸਿੰਘ ਅਤੇ ਸ੍ਰੀ ਗੁਰਮੇਲ ਸਿੰਘ ਸਾਗੂ ਜੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ 2024-25 ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਪ੍ਰਬੰਧਕ ਸ੍ਰੀ ਪ੍ਰਵੀਨ ਸ਼ਰਮਾ, ਸ੍ਰੀ ਤਜਿੰਦਰ ਸਿੰਘ, ਸ਼੍ਰੀ ਧੀਰਜ ਕੁਮਾਰ ਅਤੇ ਸ਼੍ਰੀ ਦੀਪਕ ਅਰੋੜਾ ਰਹੇ ।
ਇਹਨਾਂ ਮੁਕਾਬਲਿਆਂ ਵਿੱਚ ਬੀ.ਆਰ.ਸੀ ਹਾਲ ਵਿਖੇ ਵੋਕਲ ਮਿਊਜਿਕ ਟਰੈਡੀਸ਼ਨਲ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪਹਿਲਾ ਸਥਾਨ ਮਨਕੀਰਤ ਕੌਰ, ਜੀ ਟੀ.ਬੀ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ, ਦੂਜਾ ਸਥਾਨ ਮੰਨਤ ਬਜਾਜ, ਨਿਸ਼ਾਨ ਅਕੈਡਮੀ ਸੀਨੀਅਰ ਸਕੈਂਡਰੀ ਸਕੂਲ ਔਲਖ ਅਤੇ ਤੀਜਾ ਸਥਾਨ ਸਾਨੀਆ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੁੜੀਆਂ ਸ੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕੀਤਾ।
 ਡਰਾਮਾ ਕੰਪੀਟੀਸ਼ਨ ਮੁਕਾਬਲੇ ਬਾਬਾ ਨਿਹਾਲ ਸਿੰਘ ਬੀਐਡ ਕਾਲਜ ਵਿਖੇ ਹੋਏ ਜਿਸ ਵਿੱਚ ਪਹਿਲਾ ਦੂਜਾ ਅਤੇ ਤੀਜਾ ਸਥਾਨ ਕਰਮਵਾਰ ਸਰਕਾਰੀ ਹਾਈ ਸਕੂਲ ਭੰਗੇਵਾਲਾ, ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਕੋਟ ਭਾਈ ਅਤੇ ਸਰਕਾਰੀ ਹਾਈ ਸਕੂਲ ਲੱਕੜ ਵਾਲਾ ਨੇ ਪ੍ਰਾਪਤ ਕੀਤਾ। ਵਿਜ਼ੁਅਲ ਆਰਟ ਮੁਕਾਬਲੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ।
ਹੋਰ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਨੋਡਲ ਅਫਸਰਾਂ ਦੀ ਭੂਮਿਕਾ ਸ਼੍ਰੀ ਯਾਦਵਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਡੋਡਾਂਵਾਲੀ, ਸ਼੍ਰੀਮਤੀ ਮਨਛਿੰਦਰ ਕੌਰ ਮੁੱਖ ਅਧਿਆਪਿਕਾ ਸਰਕਾਰੀ ਹਾਈ ਸਕੂਲ ਅਸਪਾਲ, ਸ੍ਰੀਮਤੀ ਡਿੰਪਲ ਵਰਮਾ ਮੁੱਖ ਅਧਿਆਪਿਕਾ ਸਰਕਾਰੀ ਹਾਈ ਸਕੂਲ ਕਰਮਗੜ, ਸ਼੍ਰੀ ਪ੍ਰੀਤਮ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਬੂੜਾ ਗੁਜਰ ਅਤੇ ਸ਼੍ਰੀ ਹਰਦੀਪ ਕੁਮਾਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਭੰਗੇਵਾਲਾ ਵੱਲੋਂ ਨਿਭਾਈ ਗਈ।
ਸਟੇਜ ਦੇ ਸੰਚਾਲਨ ਦੀ ਜਿੰਮੇਵਾਰੀ ਸ੍ਰੀਮਤੀ ਜਸਵਿੰਦਰ ਕੌਰ ਪੰਜਾਬੀ ਮਿਸਟ੍ਰੈਸ ਦੁਆਰਾ ਬਾਖੂਬੀ ਨਿਭਾਈ ਗਈ। ਜੱਜਮੈਂਟ ਦੀ ਭੂਮਿਕਾ ਸ਼੍ਰੀ ਰਜੇਸ਼ ਕੁਮਾਰ, ਸ੍ਰੀ ਰਘਬੀਰ ਸਿੰਘ, ਸ਼੍ਰੀ ਤਜਿੰਦਰ ਸਿੰਘ ਸ੍ਰੀ ਅਵਤਾਰ ਸਿੰਘ ਸ੍ਰੀ ਕੁਲਦੀਪ ਸਿੰਘ, ਸ੍ਰੀ ਦਵਿੰਦਰ ਸਿੰਘ,ਮਿ: ਨਵਦੀਪ ਕੌਰ, ਪ੍ਰੋਫੈਸਰ ਕੁਲਵਿੰਦਰ ਸ਼ਰਮਾ ਸ਼੍ਰੀਮਤੀ ਸਤਬੀਰ ਕੌਰ ਅਤੇ ਰਜਿਸਟਰੇਸ਼ਨ ਦੀ ਡਿਊਟੀ ਸ੍ਰੀਮਤੀ ਮਨਿੰਦਰ ਕੌਰ, ਸ੍ਰੀਮਤੀ ਰਜਨੀ ਗਰੋਵਰ, ਸ੍ਰੀਮਤੀ ਜਸਦੀਪ ਕੌਰ, ਸ੍ਰੀਮਤੀ ਪ੍ਰਿਅੰਕਾ ਚਾਵਲਾ ਅਤੇ ਸ਼੍ਰੀਮਤੀ ਨਵਦੀਪਿਕਾ ਜੈਨ ਨੇ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਇਕ ਨਵਾਂ ਜਹਾਂ ਵਸਾਇਆ ਜਾਏ
Next articleਇਤਿਹਾਸਕ ਪੂਨਾ-ਪੈਕਟ ਦੀ ਅੱਜ ਦੇ ਸਮੇ ’ਚ ਸਾਰਥਿਕਤਾ