(ਸਮਾਜ ਵੀਕਲੀ)
ਕਰੋ ਸਵਾਗਤ ਰਲ਼ ਮਿਲ਼ ਸਾਰੇ ਸਾਵਣ ਆਉਂਦਾ ਪਿਆ
ਗੜ ਗੜ ਕਰਦਾ ਬੱਦਲ ਉਹਦੇ ਅੱਗੇ ਗਾਉਂਦਾ ਪਿਆ।
ਪਾ ਕੇ ਪਿੱਪਲੀ ਪੀਘਾਂ ਨਾਰਾਂ ਲੈਣ ਹੁਲਾਰੇ ਬਈ
ਹੱਕੇ – ਬੱਕੇ ਮੁੰਡੇ ਤੱਕਦੇ ਖੜ੍ਹੇ ਬੇਚਾਰੇ ਬਈ ।
ਛਣ ਛਣ, ਖਣ ਖਣ ਚੂੜੀ ਕੰਗਨ ਸ਼ੋਰ ਮਚਾਉਂਦੇ ਪਏ
ਤੀਆਂ ਦੀ ਇਹ ਸ਼ੋਭਾ ਯਾਰੋ ਹੋਰ ਵਧਾਉਂਦੇ ਪਏ
ਮੱਥੇ ਉੱਪਰ ਝੂੰਮਣ ਟਿੱਕੇ ਚਮਕਣ ਪਿਆਰੇ ਬਈ
ਹੱਕੇ – ਬੱਕੇ ਮੁੰਡੇ ਤੱਕਦੇ ਖੜ੍ਹੇ ਬੇਚਾਰੇ ਬਈ।
ਬੱਲੇ – ਬੱਲੇ ਬੋਲੀਆਂ ਦੀ ਤਾਂ ਬਸ ਕਰਾਤੀ ਬਈ
ਮਿੰਹਦਰੀ ਨੇ ਕਰਤਾਰੋ ਗਿੱਧੇ ਵਿੱਚ ਹਰਾਤੀ ਬਈ
ਸ਼ਭ ਕੁੜੀਆਂ ਨੇਂ ਬੰਨੇਂ ਤੀਆਂ ਵਿੱਚ ਨਜ਼ਾਰੇ ਬਈ
ਹੱਕੇ- ਬੱਕੇ ਮੁੰਡੇ ਤੱਕਦੇ ਖੜ੍ਹੇ ਬੇਚਾਰੇ ਬਈ।
ਪੈਰੀਂ ਪਾਯਲ ਪਾਈ ਪਾਉਂਦੀ ਵੱਖਰੀ ਬਾਤ ਕੁੜ੍ਹੇ
ਛਣਕ ਛਣਕ ਜਦ ਛਣਕੇ ਤਾਂ ਹੁੰਦੀ ਬਰਸਾਤ ਕੁੜ੍ਹੇ
ਵੇਖ ਜ਼ਰਾ ਤੂੰ ‘ਦੇਵ’ ਹੁਸ਼ਨ ਨੇਂ ਇੱਤਰ ਖਿਲਾਰੇ ਬਈ
ਹੱਕੇ – ਬੱਕੇ ਮੁੰਡੇ ਤੱਕਦੇ ਖੜ੍ਹੇ ਬੇਚਾਰੇ ਬਈ।
~ ਦੇਵ ਮੁਹਾਫਿਜ਼