ਵਿੱਚ ਪ੍ਰਦੇਸ਼ਾਂ ਦੇ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

ਬਹੁਤ ਦਿਨਾਂ ਦੇ ਬਾਅਦ
ਅੱਜ ਯਾਦ ਵਤਨ ਦੀ ਆਈ

ਅੱਖਾਂ ਵਿੱਚੋਂ ਅੱਥਰੂ ਸਿੰਮੇ
ਰੂਹ ਮੇਰੀ ਦੇਵੇ ਦੁਹਾਈ

ਲੱਗੇ ਹੁੰਦੇ ਖੰਬ ਜੇ ਮੇਰੇ
ਦੇਰ ਨਾ ਲਾਉਂਦਾ ਕਾਈ

ਘਰ ਆਪਣੇ ਪਹੁੰਚ ਜਾਂਦਾ
ਮਾਂ ਬੈਠੀ ਡੀਕ ਲਗਾਈ

ਕੰਮਕਾਰਾਂ ਦੀ ਭਾਲ ‘ਚ ਰਹਿੰਦਾ
ਹੋਵੇ ਕਿੱਦਾਂ ਖੂਬ ਕਮਾਈ

ਡਾਲਰਾਂ ਦੀ ਚਮਕ ਦਮਕ ਨੇ
ਸੱਭ ਦੀ ਨੀਂਦ ਉਡਾਈ

ਵਿੱਚ ਪ੍ਰਦੇਸ਼ਾਂ ਕੋਈ ਨਾ ਮੇਰਾ
ਸਹਿ ਨਹੀਂ ਹੁੰਦੀ ਜੁਦਾਈ

ਸੋਚਾਂ ਘਰ ਵਾਪਸ ਮੁੜ ਜਾਂ
ਫਿਰ ਯਾਦ ਕਰਜੇ ਦੀ ਆਈ

ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924

 

Previous articleB’desh: Atleast 200 injured in clash between students and locals in Rajshahi
Next articleਤਾਮਿਲਨਾਡੂ ਵਾਂਗ ਸ਼ਰਾਬ ਦਾ ਕਾਰੋਬਾਰ ਦਾ ਸਰਕਾਰੀ ਕਰਨ ਦੀ ਮੰਗ