ਕਿਉਂਝਾਰ (ਉੜੀਸਾ) (ਸਮਾਜ ਵੀਕਲੀ) : ਉੜੀਸਾ ਦੇ ਕਿਉਂਝਾਰ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਨੂੰ ਆਟੋ-ਰਿਕਸ਼ਾ ਤੇ ਪਿੱਕ-ਅਪ ਵੈਨ ਦੀ ਟੱਕਰ ਕਾਰਨ ਆਟੋ ਸਵਾਰ ਚਾਰ ਕਿਸਾਨਾਂ ਦੀ ਮੌਤ ਹੋ ਗਈ ਤੇ ਪੰਜ ਜਣੇ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਹਾਦਸਾ ਬਸੰਤਪੁਰ ਨੇੜੇ ਉਸ ਸਮੇਂ ਵਾਪਰਿਆ ਜਦੋਂ ਕਿਸਾਨ ਮਾਰਕੀਟ ਤੋਂ ਘਰ ਪਰਤ ਰਹੇ ਸਨ। ਵੇਰਵਿਆਂ ਅਨੁਸਾਰ ਤਿੰਨ ਕਿਸਾਨਾਂ ਨੇ ਥਾਏਂ ਦਮ ਤੋੜ ਦਿੱਤਾ ਜਦੋਂ ਕਿ ਇਕ ਕਿਸਾਨ ਨੇ ਕਿਉਂਝਾਰ ਜ਼ਿਲ੍ਹਾ ਹੈੱਡਕੁਆਰਟਰ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਹਾਦਸੇ ਮਗਰੋਂ ਵੈਨ ਦਾ ਡਰਾਈਵਰ ਫ਼ਰਾਰ ਹੋ ਗਿਆ। ਪੁਲੀਸ ਨੇ ਦੋਹੇਂ ਵਾਹਨ ਜ਼ਬਤ ਕਰ ਕੇ ਜਾਂਚ ਆਰੰਭ ਦਿੱਤੀ ਹੈ।