(ਸਮਾਜ ਵੀਕਲੀ)
ਐਸਾ ਚਾਹੂੰ ਰਾਜ ਵਾਲੀ ਤੁਸੀਂ ਗੱਲ ਨੂੰ ਸਮਝ ਲਵੋ
ਪੜ੍ਹੋ ਜੁੜੋ ਸੰਘਰਸ਼ ਕਰੋ ਦੀ ਫੜ੍ ਤੁਸੀਂ ਰਮਜ ਲਵੋ
ਸੋਚੋ ਸਮਝੋ ਅਤੇ ਵਿਚਾਰੋ ਕਿੱਧਰ ਹੈ ਪੱਬ ਧਰਨਾ
ਰਾਜ ਭਾਗ ਤੇ ਕਾਬਜ਼ ਹੋਏ ਬਿਨਾ ਨਹੀਂ ਸਾਥੀਓ ਸਰਨਾ
ਕੱਲੇ ਕੱਲੇ ਹੋ ਕੇ ਦੱਸੋ ਕਿੰਨੀਆਂ ਖਾਣੀਆਂ ਮਾਰਾਂ
ਆਪਣੇ ਰਾਜ ਭਾਗ ਦੇ ਵਰਗੀਆਂ ਕਿਧਰੇ ਨਹੀਂ ਬਹਾਰਾਂ
ਤਕੜੇ ਕਰ ਲਓ ਜੇਰੇ ਆਪਣੇ ਛੱਡ ਦਿਓ ਮਿੱਤਰੋ ਡਰਨਾ
ਰਾਜ ਭਾਗ ਤੇ ਕਾਬਜ਼ ਹੋਇਆਂ ਬਿਨ ਨਹੀਂ ਮੂਲ ਵੀ ਸਰਨਾ
ਆਪਣੀਆਂ ਹੀ ਕੁਰਸੀਆਂ ਉੱਤੇ ਕਿਉਂ ਤੁਸੀਂ ਗੈਰ ਬਿਠਾਉਂਦੇ
ਕੱਢ ਦਿਓ ਦਿਲੋਂ ਭੁਲੇਖੇ ਆਪਣੇ ਇਹ ਨਾ ਦਿਲ ਤੋਂ ਚਾਹੁੰਦੇ
ਚੁੱਕ ਲਓ ਨੀਲੇ ਝੰਡੇ ਜੇ ਤੁਸੀਂ ਸੰਸਦ ਦੇ ਵਿੱਚ ਵੜਨਾ
ਰਾਜ ਭਾਗ ਤੇ ਕਾਬਜ਼ ਹੋਇਆਂ ………….
ਆਪਣਾ ਘਰ ਆਪਣਾ ਹੀ ਹੁੰਦਾ ਰਹਿਬਰ ਦੱਸ ਗਏ ਸਾਰੀ
ਲੱਖ ਉਦਾਹਰਨਾਂ ਦੇ ਦੇ ਲਾਉਂਦੇ ਰਹੇ ਉਹ ਚੋਟ ਕਰਾਰੀ
ਵੋਟ ਬੰਬ ਦੀ ਕੀਮਤ ਸਮਝੋ, ਜੇ ਹੈ ਪੌੜੀ ਚੜ੍ਹਨਾ
ਰਾਜ ਭਾਗ ਤੇ ਕਾਬਜ਼ ਹੋਇਆਂ ………….
ਹਾਥੀ ਹਾਥੀ ਹੋਈ ਚੁਫ਼ੇਰੇ , ਹੰਬਲਾ ਮਾਰ ਦਿਖਾਵੋ
ਕੱਲੀ ਕੱਲੀ ਵੋਟ ਆਪਣੀ ਹਾਥੀ ਚਿੰਨ ਨੂੰ ਪਾਵੋ
ਚੁੰਬਰਾ ਬੜਾ ਹੈ ਵਕਤ ਕੀਮਤੀ ਫਿਰ ਕਿਉਂ ਰਿਝ ਰਿਝ ਸੜਨਾ
ਰਾਜ ਭਾਗ ਤੇ ਕਾਬਜ਼ ਹੋਇਆਂ ………….
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly