ਭੁਲੱਥ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਿਰ ਭੁਲੱਥ ਵਿਖੇ ਅੱਜ ਕਬੱਡੀ ਕਿੰਗ ਮੋਹਨਬੀਰ ਸਿੰਘ ਬੱਲ ਤੇ ਕਬੱਡੀ ਪ੍ਰਮੋਟਰ ਤੇ ਉੱਘੇ ਸਮਾਜ ਸੇਵਕ ਸੂਰਜ ਸ਼ਰਮਾ ਨਤਮਸਤਕ ਹੋਏ। ਉਹਨਾਂ ਉੱਥੇ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਤੇ ਗੱਦੀ ਨਸ਼ੀਨ ਸੰਤ ਸ੍ਰੀ ਲਸ਼ਮਣ ਦਾਸ ਜੀ ਦੇ ਅਨਮੋਲ ਬਚਨ ਸਾਂਝੇ ਕੀਤੇ ਅਤੇ ਉਹਨਾਂ ਤੋਂ ਧਾਰਮਿਕ ਕਥਾ ਸੁਣੀ। ਭੁਲੱਥ ਵਿਖੇ 13,14 ਤੇ 15 ਅਪ੍ਰੈਲ ਨੂੰ ਹੋਣ ਵਾਲੇ ਮਹਾਨ ਕਬੱਡੀ ਕੱਪ ਲਈ ਆਸ਼ੀਰਵਾਦ ਲਿਆ ਅਤੇ ਸੰਤਾਂ ਨੂੰ ਕਬੱਡੀ ਕੱਪ ਦੀ ਸ਼ੁਰੂਆਤ ਮੌਕੇ ਚਰਨ ਕਮਲ ਦਾ ਸੱਦਾ ਵੀ ਦਿੱਤਾ। ਇਸ ਦੋਰਾਨ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਨਗਰ ਦਾ ਨਾਮ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਤੇ ਪ੍ਰਸੰਸਾ ਵੀ ਕੀਤੀ। ਇਸ ਮੌਕੇ ਮਾ. ਕੰਵਲਜੀਤ ਮੰਨਣ, ਸ਼ਾਮ ਲਾਲ ਸ਼ਰਮਾ, ਅਨਿਲ ਦੱਤਾ, ਡਾਇਮੰਡ ਖੁਰਾਣਾ, ਪ੍ਰਤਾਪ ਸਿੰਘ ਭਿੰਡਰ, ਮਿੱਕੀ ਅਰੋੜਾ, ਰਜੇਸ਼ ਕੁਮਾਰ ਬੱਗਾ, ਸ਼ੁਭਾਸ਼ ਚੰਦਰ ਸਹਿਗਲ, ਠਾਕੁਰ ਨਰਾਇਣ ਸਿੰਘ, ਪਰਮਜੀਤ ਪੁਰੀ, ਰਾਮ ਲੁਭਾਇਆ, ਨਰੇਸ਼ ਨੰਦਾ ਤੇ ਹੋਰ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



