(ਸਮਾਜ ਵੀਕਲੀ)
ਟੁਰ ਪਏ ਕਿਹੜੇ ਰਾਹ ਓ ਯਾਰਾ
ਔਖਾ ਹੋਇਆ ਸਾਹ ਓ ਯਾਰਾ
ਉਂਜ ਤਾਂ ਖੂਬ ਤਰੱਕੀ ਕਰ ਲਈ
ਮੁੱਖ ਤੇ ਹੈ ਨਈਂ ਭਾਹ ਓ ਯਾਰਾ
ਅਮਨ ਦੀ ਘੁੱਗੀ ਉੱਡ ਗਈ ਏਥੋਂ
ਨਿੱਤ ਹੁੰਦੀ ਠਾਹ ਠਾਹ ਓ ਯਾਰਾ
ਆਪੋ-ਧਾਪੀ ਅੰਦਰ ਇੱਥੇ
ਕਰਦੈ ਕੌਣ ਸਲਾਹ ਓ ਯਾਰਾ
ਲਾਪਰਵਾਹ ਇਸ ਆਲਮ ਅੰਦਰ
ਕਿਸ ਨੂੰ ਹੈ ਪਰਵਾਹ ਓ ਯਾਰਾ
ਚਾਹ ਪਾਣੀ ਘੁੱਟ ਪੀ ਕੇ ਜਾਈਂ
ਟੁਰਿਐਂ ਔਝੜ ਰਾਹ ਓ ਯਾਰਾ
ਜੀਤ ਮੁਹੱਬਤ ਜਿੰਦਾ ਰਹਿਣੀ
ਦਮ ਦਾ ਨਈਂ ਵਿਸਾਹ ਓ ਯਾਰਾ
(ਅਮਰਜੀਤ ਜੀਤ)