HOME ‘ਪੋਸ਼ਣ ਵੀ ਪੜ੍ਹਾਈ ਵੀ’ ਸਕੀਮ ਤਹਿਤ ਤਿੰਨ ਰੋਜ਼ਾ ਟ੍ਰੇਨਿੰਗ ਸਫ਼ਲਤਾ ਪੂਰਵਕ ਸੰਪੰਨ

‘ਪੋਸ਼ਣ ਵੀ ਪੜ੍ਹਾਈ ਵੀ’ ਸਕੀਮ ਤਹਿਤ ਤਿੰਨ ਰੋਜ਼ਾ ਟ੍ਰੇਨਿੰਗ ਸਫ਼ਲਤਾ ਪੂਰਵਕ ਸੰਪੰਨ

2
ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਡਾਇਰੈਕਟਰ, ਸਮਾਜਿਕ ਸੁਰਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਆਰ ਕੇ ਆਰੀਆ ਕਾਲਜ਼, ਨਵਾਂਸ਼ਹਿਰ ਦੇ ਸੈਮੀਨਾਰ ਹਾਲ ਵਿਖੇ  19 ਜਨਵਰੀ ਤੋ 21 ਜਨਵਰੀ 2026 ਤੱਕ ‘ਪੋਸ਼ਣ ਵੀ ਪੜ੍ਹਾਈ ਵੀ’ ਸਕੀਮ ਤਹਿਤ ਬਲਾਕ ਸੜੋਆ ਅਤੇ ਔੜ ਦੀਆ ਆਂਗਨਵਾੜੀ ਵਰਕਰਾਂ ਲਈ  ਤਿੰਨਾ ਰੋਜ਼ਾ ਟ੍ਰੇਨਿੰਗ ਦਾ ਆਯੋਜ਼ਨ ਕੀਤਾ ਗਿਆ ਜਿਸ ਸਬੰਧੀ ਬਲਾਕ ਸੜੋਆ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸਰਿਤਾ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਇਹ ਟੀਚਾ ਨਿਸ਼ਚਿਤ ਕੀਤਾ ਗਿਆ ਹੈ ਕਿ ਸਾਲ 2030 ਤੱਕ 0 ਤੋ 6 ਸਾਲ ਦੇ ਬੱਚਿਆ ਨੂੰ ਗੁਣਵੱਤਾ ਭਰਪੂਰ ਅਰਲੀ ਚਾਇਲਡ ਹੂਡ ਐਂਡ ਐਜ਼ੁਕੇਸ਼ਨ ਪ੍ਰਦਾਨ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ‘ਪੋਸ਼ਣ ਵੀ ਪੜ੍ਹਾਈ ਵੀ’ ਸਬੰਧੀ ਆਂਗਨਵਾੜੀ ਸੈਂਟਰਾ ਨੂੰ ਲਰਨਿੰਗ ਸੈਂਟਰਾ ਵਜ਼ੋ ਵਿਕਸਤ ਕੀਤਾ ਜਾਵੇਗਾ। ਇਸ ਨੂੰ ਮੁੱਖ ਰੱਖਦੇ ਹੋਏ ਸ਼ਕਸ਼ਮ ਆਂਗਨਵਾੜੀ ਸੈਂਟਰ ਅਤੇ ਪੋਸ਼ਣ 2.0 ਸਕੀਮ ਤਹਿਤ ਆਂਗਨਵਾੜੀ ਵਰਕਰਾ ਦੇ ਹੁਨਰ ਨਿਖਾਰ ਜਿਵੇ ਕਿ ਬੱਚਿਆ ਦੀ ਚੰਗੀ ਸਿਹਤ, ਚੰਗੇ ਪੋਸ਼ਣ , ਬੱਚਿਆ ਦੀ ਸੁਰੱਖਿਆ, ਗੁਣਵੱਤਾ ਭਰਪੂਰ ਅਰਲੀ ਚਾਇਲਡਹੂਡ ਅਤੇ ਐਕਜ਼ੂਕੇਸ਼ਨ, ਸਰਵਪੱਖੀ ਵਿਕਾਸ ਅਤੇ ਦਿਵਿਆਂਗ ਬੱਚਿਆ ਦੇ ਵਿਕਾਸ ਅਤੇ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ। ਉਨ੍ਹਾ ਇਹ ਵੀ ਦੱਸਿਆ ਕਿ ਪ੍ਰੋਗਰਾਮ ਦੇ ਪਹਿਲੇ ਬੈਚ ਵਿੱਚ ਕੁੱਲ 100 ਆਂਗਨਵਾੜੀ ਵਰਕਰਾ ਨੂੰ ਟੇ੍ਰਨਿੰਗ ਪ੍ਰਦਾਨ ਕੀਤੀ ਗਈ ਹੈ। ਉਨ੍ਹਾ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਨ੍ਹਾ ਵੱਲੋ ਆਪਣੇ 0 ਤੋ 6 ਸਾਲ ਦੇ ਬੱਚਿਆ ਦੇ ਸਰਵਪੱਖੀ ਵਿਕਾਸ ਲਈ ਆਪਣੇ ਬੱਚਿਆ ਨੂੰ ਆਂਗਨਵਾੜੀ ਸੈਂਟਰ ਵਿੱਚ ਦਾਖਲ ਕਰਵਾ ਕੇ ਸਕਸ਼ਮ ਆਂਗਨਵਾੜੀ ਸੈਂਟਰ ਅਤੇ ਪੋਸ਼ਣ 2.0 ਸਕੀਮ ਦਾ ਵੱਧ ਤੋ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਟ੍ਰੇਨਿੰਗ ਵਿੱਚ ਅਮਨਦੀਪ ਸੁਪਰਵਾਈਜ਼ਰ, ਇੰਦਰਜ਼ੀਤ ਕੌਰ ਸੁਪਰਵਾਈਜ਼ਰ ਅਤੇ ਪਰਮਜੀਤ ਕੌਰ ਸੁਪਰਵਾਈਜ਼ਰ ਨੇ ਬਤੋਰ ਸਟੇਟ ਮਾਸਟਰ ਟਰੇਨਰਜ਼ ਵਜ਼ੋ ਭਾਗ ਲਿਆ ਅਤੇ ਦਫਤਰ ਜਿਲਾ ਪ੍ਰੋਗਰਾਮ ਅਫਸਰ ,ਸ਼ਹੀਦ ਭਗਤ ਸਿੰਘ ਨਗਰ ਤੋਂ ਸੁਰਜੀਤ ਸਿੰਘ ਮੀਡੀਆ ਅਤੇ ਡੋਕਯੁਮੇੰਟ ਅਸਿਸਟੈਂਟ ਅਤੇ ਜੋਤੀ ਕੇਸ ਵਰਕਰ ਵੀ ਸ਼ਾਮਲ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਿਸ਼ਨ ਸਮਰੱਥ 4.0 ਦੇ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧਿਆਪਕਾਂ ਦੀ ਬਲਾਕ ਪੱਧਰੀ ਦੋ ਰੋਜਾ ਸੈਮੀਨਾਰ ਸ਼ੁਰੂ
Next article25 ਜਨਵਰੀ ਨੂੰ ਡੀ.ਏ.ਐਨ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਵੇਗਾ– ਗੁਲਪ੍ਰੀਤ ਸਿੰਘ ਔਲਖ