HOME ਐਨ.ਆਰ.ਆਈ ਆਪਣੀ ਦਰਦ ਭਰੀ ਜ਼ਿੰਦਗੀ ਦੀ ਦਾਸਤਾਨ ਪੱਤਰਕਾਰਾਂ ਨੂੰ ਦੱਸਦੀ ਹੋਈ।

ਐਨ.ਆਰ.ਆਈ ਆਪਣੀ ਦਰਦ ਭਰੀ ਜ਼ਿੰਦਗੀ ਦੀ ਦਾਸਤਾਨ ਪੱਤਰਕਾਰਾਂ ਨੂੰ ਦੱਸਦੀ ਹੋਈ।

2

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐਮ.ਏ.) ਲੁਧਿਆਣਾ ਦੀ ਰਹਿਣ ਵਾਲੀ ਐਨ.ਆਰ.ਆਈ ਜੋਗਿੰਦਰ ਕੌਰ ਸੰਧੂ ਆਪਣੀ ਦਰਦ ਭਰੀ ਜ਼ਿੰਦਗੀ ਦੀ ਦਾਸਤਾਨ ਪੱਤਰਕਾਰਾਂ ਨੂੰ ਦੱਸਦੀ ਹੋਈ।  ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ 13-12-2004 ਨੂੰ ਐਸ.ਐਚ.ਓ.ਆਰ.ਕੇ ਮਾਡਲ ਟਾਊਨ ਲੁਧਿਆਣਾ ਤੇ ਉਸ ਦੇ ਗੁੰਡੇ ਅਨਸਰਾਂ ਨੇ ਮੇਰੇ ਘਰ ‘ਚ ਡਾਕਾ ਮਾਰ ਕੇ ਲੁੱਟਣ ਤੇ ਸ਼ਰੇਆਮ ਰਸਤੇ ’ਚ ਘੇਰ ਕੇ ਗੋਲਡ, ਕੈਸ਼ ਤੇ ਹੋਰ ਕੀਮਤੀ ਸਮਾਨ ਅਤੇ ਡਾਕੂਮੈਟਸ ਖੋਹ ਕੇ ਮੇਰੇ ਤੇ ਝੂਠੇ ਕੇਸ ਪਾ ਕੇ ਮੈਨੂੰ ਜੇਲ੍ਹ ਭੇਜ ਦਿੱਤਾ। ਝੂਠੇ ਕੇਸ ਤੋਂ ਬਰੀ ਹੋ ਕੇ ਸੰਧੂ ਨੇ ਦੱਸਿਆ ਕਈ ਵਾਰ ਮੈਨੂੰ ਮਾਰਨ ਦੀ ਕੋਸ਼ਿਸ ਵੀ ਕੀਤੀ ਗਈ ਲੇਕਿਨ ਇਹਨਾਂ ਗੁੰਡਾ ਅਨਸਰਾਂ ਤੋਂ ਬੱਚ ਨਿਕਲੀ। ਇਹਨਾਂ ਗੁੰਡੇ ਅਨਸਰਾਂ ਤੇ ਐਸ.ਐਚ.ਓ.ਆਰ.ਕੇ ਤੇ ਸੰਧੂ ਦੇ ਵੱਲੋਂ ਪੁਲਿਸ ਦੇ ਕਈ ਉੱਚ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ। ਪਰ ਕਿਸੇ ਨੇ ਵੀ ਮੇਰੀ ਗੱਲ ਨਹੀ ਸੁਣੀ ਤੇ ਨਾਂ ਹੀ ਅੱਜੇ ਤੱਕ ਮੇਰਾ ਲੁੱਟਿਆ ਹੋਇਆ ਕੀਮਤੀ ਸਮਾਨ ਵਾਪਿਸ ਕੀਤਾ। 22 ਸਾਲ ਤੱਕ ਕਾਨੂੰਨ ਦੇ ਸਹਾਰੇ ਆਪਣੀ ਜ਼ਿੰਦਗੀ ਇੱਕ ਹਿੱਸਾ ਬਤੀਤ ਕੀਤਾ। ਪਰ ਮੈਨੂੰ ਇਨਸਾਫ਼ ਨਹੀ ਮਿਲਿਆ । ਉਸਨੇ ਕਿਹਾ ਕਿ 26 ਜਨਵਰੀ ਤੇ 15 ਅਗਸਤ ਨੂੰ ਉਸ ਝੰਡੇ ਨੂੰ ਫਹਿਲਾੳਣ ਦੇ ਲਈ ਭੱਜਦੇ ਹਨ ਵੱਡੇ-ਵੱਡੇ ਲੀਡਰ ਜੋ ਸ਼ਹੀਦੇ ਆਜਮ ਭਗਤ ਸਿੰਘ ਤੇ ਹੋਰ ਸ਼ਹੀਦਾਂ ਨੇ ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ। ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਪਰ ਇਹ ਦੁਸ਼ਟ ਆਜ਼ਾਦੀ ਦੇ ਦੋਖੀ ਕੁਰਸੀਆਂ ਤੇ ਬੈਠ ਕੇ ਸਾਡੇ ਘਰ ਬਾਰ ਲੁੱਟਣ ਦਾ ਹੁਕਮ ਦਿੰਦੇ ਹਨ। ਸਾਡਾ ਪੰਜਾਬ ਜਵਾਨਾਂ ਤੇ ਕਿਸਾਨਾਂ ਤੇ ਐਸ ਕਰਦਾ ਸੀ। ਪਰ ਹੁਣ ਕਿਸਾਨ ਬਾਰਡਰਾਂ ਤੇ ਰੁਲ ਗਏ ਤੇ ਜਵਾਨ ਨਸ਼ੇ ਦਾ ਸ਼ਿਕਾਰ ਬਣਾ ਦਿੰਤੇ। ਪੰਜਾਬ ‘ਚ ਕੋਈ ਵੀ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ ਨਹੀ ਕਰ ਰਿਹਾ। ਮੈਂ 22 ਸਾਲ ਤੋਂ ਕਾਨੂੰਨ ਦਾ ਪੱਲਾ ਫੜਿਆ ਹੋਇਆ ਹੈ। ਜਿਸ ਦਾ ਨਤੀਜਾ ਹੁਣ ਨਿਕਲ ਆਇਆ ਹੈ। ਮੇਰਾ ਲੁੱਟਿਆ ਹੋਇਆ ਕੀਮਤੀ ਸਮਾਨ ਮੈਨੂੰ ਅਜੇ ਤੱਕ ਕਿਸੇ ਨੇ ਨਹੀ ਦਿੱਤਾ। ਮੈਂ ਲੈਂਡ ਮਾਫੀਆ ਤੇ ਭ੍ਰਿਸ਼ਟ ਪੁਲਿਸ਼ ਅਫ਼ਸਰਾਂ ਤੋਂ ਤੰਗ ਆ ਕੇ 26 ਜਨਵਰੀ ਨੂੰ ਦਾਹਵਤ ਦੇਵਾਂਗੀ। ਇਹ ਮੇਰੀ ਮੇਰੇ ਪੰਜਾਬ ਦੀ ਵਿਗੜੀ ਹੋਈ ਸਰਕਾਰ ਅਤੇ ਲਾਂਅ ਐਨ ਆਰਡਰ ਨੂੰ ਸ਼ਰਧਾਂਜਲੀ ਹੋਵੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਦਰਾਂ ਸਾਲਾ ਲੜਕੇ ਦੀ ਹੱਤਿਆ ਮਾਮਲੇ ’ਚ ਦੋ ਨਾਬਾਲਿਗਾਂ ’ਤੇ ਕਤਲ ਦੇ ਦੋਸ਼
Next articleਨੈਕਸਸ ਐਮਬੀਡੀ ਨਿਓਪੋਲਿਸ ਮਾਲ ਪਰਿਵਾਰ-ਕੇਂਦ੍ਰਿਤ ਗਤੀਵਿਧੀਆਂ ਅਤੇ ਖਰੀਦਦਾਰੀ ਪੇਸ਼ਕਸ਼ਾਂ ਨਾਲ ਮਨਾ ਰਿਹਾ ਹੈ ਗਣਤੰਤਰ ਦਿਵਸ