ਕਪੂਰਥਲਾ ,(ਕੌੜਾ )- ਸਰਕਾਰੀ ਸਕੂਲਾਂ ਦੀ ਦਿਨ ਪਰ ਦਿਨ ਬਦਲਦੀ ਨੁਹਾਰ ਵਿੱਚ ਐਨ.ਆਰ.ਆਈ ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ । ਬਲਾਕ ਕਪੂਰਥਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਧਾਲੀਵਾਲ ਦੋਨਾਂ ਦੀ ਦਿਖ ਨੂੰ ਸੁਧਾਰਨ ਅਤੇ ਹਰਾ-ਭਰਾ ਬਣਾਉਣ ਦੇ ਉਦੇਸ਼ ਨਾਲ ਇਸੇ ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਹੁੱਣ ਇੰਗਲੈਂਡ ਵਿੱਚ ਰਹਿ ਰਹੇ ਸ. ਦਲਜੀਤ ਸਿੰਘ ਨੇ ਅੱਜ ਸਕੂਲ ਵਿੱਚ 100 ਤੋਂ ਵਧੇਰੇ ਫਲਦਾਰ , ਛਾਂਦਾਰ ਅਤੇ ਸਜਾਵਟੀ ਬੂਟੇ 20,000 ਰੁਪਏ ਖਰਚ ਕਰਕੇ ਲਗਵਾਏ । ਸਕੂਲ ਦੇ ਹੈੱਡ ਟੀਚਰ ਸ. ਗੁਰਮੁੱਖ ਸਿੰਘ ਨੇ ਦੱਸਿਆ ਕਿ ਸ. ਦਲਜੀਤ ਸਿੰਘ ਨੇ ਸਕੂਲ ਦੇ ਬੱਚਿਆਂ ਲਈ ਵੱਖ-ਵੱਖ ਫਲਾਂ ਦੇ , ਛਾਂਦਾਰ ਤੇ ਸਕੂਲ ਦੀ ਦਿੱਖ ਸਵਾਰਨ ਲਈ ਸਜਾਵਟੀ ਬੂਟੇ ਲਗਵਾ ਕੇ ਦਿੱਤੇ ਹਨ । ਇਸ ਮੌਕੇ ਉਹਨਾਂ ਦੇ ਭਰਾ ਸ. ਸੁਰਜੀਤ ਸਿੰਘ ਸਾਬਕਾ ਪੰਚ , ਸ. ਸੁਰਜੀਤ ਸਿੰਘ ਨੰਬਰਦਾਰ , ਸ. ਦਰਬਾਰਾ ਸਿੰਘ , ਸ. ਅਮਰਜੀਤ ਸਿੰਘ ਜਰਮਨੀ , ਸ. ਇੰਦਰਪ੍ਰੀਤ ਸਿੰਘ , ਸ. ਸੰਦੀਪ ਸਿੰਘ ਅਤੇ ਸ. ਸੁਰਜੀਤ ਸਿੰਘ ਪੱਪੂ ਮੌਜੂਦ ਸਨ । ਇਸ ਤੋਂ ਇਲਾਵਾ ਸਕੂਲ ਸਟਾਫ਼ ਵੱਲੋਂ ਸ੍ਰੀਮਤੀ ਕਿਰਨ , ਸ੍ਰੀਮਤੀ ਹਰਪ੍ਰੀਤ ਕੌਰ ਅਤੇ ਸ੍ਰੀਮਤੀ ਮੋਨਿਕਾ ਵੀ ਇਸ ਮੌਕੇ ਤੇ ਹਾਜ਼ਰ ਸਨ । ਇਸ ਮੌਕੇ ਤੇ ਹੈੱਡ ਟੀਚਰ ਸ. ਗੁਰਮੁੱਖ ਸਿੰਘ ਨੇ ਸ. ਦਲਜੀਤ ਸਿੰਘ ਵੱਲੋਂ ਵਾਤਾਵਰਣ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਕੂਲ ਸਟਾਫ਼ ਵੱਲੋਂ ਉਹਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ । ਸ. ਦਲਜੀਤ ਸਿੰਘ ਨੇ ਅੱਗੇ ਤੋਂ ਸਕੂਲ ਦੀਆਂ ਹੋਰ ਲੌੜਾ ਲਈ ਵੀ ਹਮੇਸ਼ਾ ਸਾਥ ਦੇਣ ਦਾ ਵਾਅਦਾ ਕੀਤਾ ਤੇ ਉਹਨਾਂ ਕਿਹਾ ਕਿ ਮੈਨੂੰ ਅੱਜ ਆਪਣੇ ਪੁਰਾਣੇ ਸਕੂਲ ਵਿੱਚ ਆਕੇ ਬਹੁਤ ਚੰਗਾ ਲੱਗਾ ਤੇ ਉਹਨਾਂ ਪਿੰਡ ਦੇ ਹੋਰ ਐਨ.ਆਰ.ਆਈਜ ਨੂੰ ਵੀ ਸਕੂਲ ਦੇ ਵਿਕਾਸ ਲਈ ਅੱਗੇ ਆਉਣ ਲਈ ਕਿਹਾ ਤਾਂ ਜੋ ਧਾਲੀਵਾਲ ਦਾ ਪ੍ਰਾਇਮਰੀ ਸਕੂਲ ਹੋਰ ਤਰੱਕੀਆਂ ਕਰ ਸਕੇ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly