ਲੁਧਿਆਣਾ (ਸਮਾਜ ਵੀਕਲੀ)ਬਲਬੀਰ ਸਿੰਘ ਬੱਬੀ
ਪੰਜਾਬ ਦੇ ਵਿੱਚ ਕੁਝ ਅਜਿਹੇ ਸ਼ਾਤਰ ਕਿਸਮ ਦੇ ਲੋਕ ਹਨ ਜੋ ਧਰਮ ਦੇ ਨਾ ਉੱਤੇ ਲੋਕਾਂ ਵਿੱਚ ਵੰਡੀਆਂ ਪਾ ਕੇ ਉਹਨਾਂ ਨੂੰ ਲੜਾਉਣ ਭੜਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਹੁਣ ਤੱਕ ਅਨੇਕਾਂ ਤਰ੍ਹਾਂ ਦੀਆਂ ਉਹ ਗੱਲਾਂ ਬਾਤਾਂ ਸਾਹਮਣੇ ਆ ਗਈਆਂ ਹਨ ਜੋ ਇੱਕ ਧਰਮ ਵੱਲੋਂ ਦੂਜੇ ਧਰਮ ਦੇ ਵਿਰੁੱਧ ਨੁਕਤਾ ਚੀਨੀ ਤੇ ਗਲਤ ਤਰੀਕੇ ਦੇ ਨਾਲ ਬਹੁਤ ਕੁਝ ਗਲਤ ਬੋਲਿਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਜੇਕਰ ਪੰਜਾਬ ਦੇ ਵਿੱਚ ਨਜ਼ਰ ਮਾਰੀਏ ਤਾਂ ਅਲੱਗ ਅਲੱਗ ਸ਼ਿਵ ਸੈਨਾ ਜਥੇਬੰਦੀਆਂ ਦੇ ਵੱਡੇ ਛੋਟੇ ਆਗੂ ਅਕਸਰ ਹੀ ਸਿੱਖ ਧਰਮ ਸਿੱਖ ਗੁਰੂਆਂ ਤੋਂ ਇਲਾਵਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਹੋਰ ਅਨੇਕਾਂ ਲੋਕਾਂ ਦੇ ਵਿਰੁੱਧ ਬਹੁਤ ਹੀ ਗਲਤ ਮਲਤ ਬੋਲਦੇ ਹਨ ਤੇ ਇਹਨਾਂ ਨੂੰ ਲਲਕਾਰ ਕੇ ਬਹੁਤ ਕੁਝ ਗਲਤ ਕਿਹਾ ਜਾਂਦਾ ਹੈ ਉਸ ਤੋਂ ਵੀ ਵੱਡੀ ਗੱਲ ਕਿ ਇਹ ਚੀਜ਼ਾਂ ਸੋਸ਼ਲ ਮੀਡੀਆ ਉੱਪਰ ਵੀ ਪਾਈਆਂ ਜਾਂਦੀਆਂ ਹਨ ਜਿਸ ਕਾਰਨ ਲੋਕ ਦੁਚਿੱਤੀ ਵਿੱਚ ਤਾਂ ਹੁੰਦੇ ਹੀ ਹਨ ਤੇ ਬੋਲਣ ਗਲਤ ਬੋਲਣ ਵਾਲਿਆਂ ਦੇ ਵਿਰੁੱਧ ਲੋਕਾਂ ਦਾ ਰੋਹ ਵੀ ਸਾਹਮਣੇ ਆਉਂਦਾ ਹੈ।
ਸਿੱਖ ਧਰਮ ਦੇ ਵਿਰੁੱਧ ਬੋਲਣ ਕਰਕੇ ਅਨੇਕਾਂ ਹੀ ਹਿੰਦੂ ਖਾਸ਼ਕਾਰ ਸ਼ਿਵ ਸੈਨਾ ਆਗੂਆਂ ਦੇ ਉੱਪਰ ਹਮਲੇ ਹੋ ਰਹੇ ਹਨ ਤੇ ਇਸੇ ਤਰ੍ਹਾਂ ਦਾ ਹੀ ਹਮਲਾ ਬੀਤੇ ਦਿਨ ਲੁਧਿਆਣਾ ਦੇ ਵਿੱਚ ਹੋਇਆ ਇਸ ਵਿੱਚ ਵੀ ਸ਼ਿਵ ਸੈਨਾ ਦੇ ਆਗੂ ਸੰਦੀਪ ਨੇ ਕਾਫੀ ਗਲਤ ਗੱਲਾਂ ਬਾਤਾਂ ਕੀਤੀਆਂ ਸਨ ਜਿਸਦਾ ਨਤੀਜਾ ਇਹ ਹੋਇਆ ਕਿ ਉਸ ਉਪਰ ਲੁਧਿਆਣਾ ਵਿੱਚ ਹੀ ਹਮਲਾ ਹੋ ਗਿਆ ਤੇ ਜੋ ਸਖਤ ਜਖਮੀ ਹੈ ਤੇ ਉਸ ਦਾ ਇਲਾਜ ਹੋ ਰਿਹਾ ਹੈ।
ਇਹਨਾਂ ਘਟਨਾਵਾਂ ਤੋਂ ਬਾਅਦ ਪੁਲਿਸ ਦੀ ਵੀ ਜਾਗ ਖੁੱਲੀ ਹੈ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਹੋਰਾਂ ਨੇ ਇੱਕ ਵਿਸ਼ੇਸ਼ ਹੁਕਮ ਜਾਰੀ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਧਰਮ ਦੇ ਵਿਰੁੱਧ ਗਲਤ ਬੋਲਣ ਉੱਤੇ ਉਸ ਉੱਤੇ ਤੁਰੰਤ ਹੀ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਪੁਲਿਸ ਕਮਿਸ਼ਨਰ ਦੇ ਇਸ ਫੈਸਲੇ ਦਾ ਸਾਰਿਆਂ ਲੋਕਾਂ ਨੇ ਸਵਾਗਤ ਕੀਤਾ ਹੈ। ਚੰਗਾ ਹੁੰਦਾ ਜੇਕਰ ਅਜਿਹੀਆਂ ਗੱਲਾਂ ਬਾਤਾਂ ਉਤੇ ਪਹਿਲਾਂ ਗੌਰ ਕਰ ਦਿੱਤਾ ਜਾਂਦਾ ਸ਼ਾਇਦ ਇਸ ਤਰ੍ਹਾਂ ਦਾ ਮਾਹੌਲ ਨਾ ਹੁੰਦਾ ਚਲੋ ਫਿਰ ਵੀ ਦੇਰ ਆਏ ਦਰੁਸਤ ਆਏ ਪੰਜਾਬ ਪੁਲਿਸ ਦੇ ਇਸ ਇਸ ਫੈਸਲੇ ਨੂੰ ਸਹੀ ਕਿਹਾ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly