13 ,14 ਜੁਲਾਈ ਨੂੰ ਕਰਵਾਏ ਜਾਣ ਵਾਲੇ ਕਲਚਰ ਅਤੇ ਖੇਡ ਮੇਲੇ ਪ੍ਰਤੀ ਲੋਕਾਂ ‘ਚ ਭਾਰੀ ਉਤਸ਼ਾਹ
ਵੈਨਕੂਵਰ,(ਸਮਾਜ ਵੀਕਲੀ) (ਮਲਕੀਤ ਸਿੰਘ)- ਪੰਜਾਬੀ ਕਲਚਰ ਈਵੈਟ ਐਸੋਸੀਏਸ਼ਨ ਅਤੇ ਗੁ: ਗੁਰੂ ਨਾਨਕ ਦਰਬਾਰ ਦੇ ਸਾਂਝੇ ਉਦਮਾ ਸਦਕਾ ਪਹਾੜੀ ਸ਼ਹਿਰ ਪ੍ਰਿੰਸ ਜੌਰਜ ‘ਚ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਸਲਾਨਾ ਪੰਜਾਬੀ ਕਲਚਰ ਅਤੇ ਖੇਡ ਮੇਲਾ 13 ਅਤੇ 14 ਜੁਲਾਈ ਨੂੰ ਧੂਮ-ਧੜੱਕੇ ਨਾਲ ਕਰਵਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਪ੍ਰਬੰਧਕ ਕਮੇਟੀ ਦੇ ਆਗੂ ਰਾਣਾ ਰਾਇ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਿੰਸ ਜੌਰਜ ਸ਼ਹਿਰ ‘ਚ ਸਥਿੱਤ ਮਾਸੀਜ਼ ਪੈਲੇਸ ਸਟੇਡੀਅਮ ‘ਚ ਆਯੋਜਿਤ ਕਰਵਾਏ ਜਾਣ ਵਾਲੇ ਇਸ ਮੇਲੇ ‘ਚ ਕਬੱਡੀ ਦੇ ਮੈਚਾਂ ਤੋਂ ਇਲਾਵਾ ਬੱਚਿਆਂ ਦੇ ਖੇਡ ਮੁਕਾਬਲੇ ,ਲੜਕੀਆਂ ਦੇ ਦੌੜ ਮੁਕਾਬਲੇ, ਬਜ਼ੁਰਗਾਂ ਦੇ ਦੌੜ ਮੁਕਾਬਲੇ, ਵਾਲੀਬਾਲ ਮੁਕਾਬਲਿਆਂ ਤੋਂ ਇਲਾਵਾ ਮਰਦਾਂ ਦੀ ਮਿਊਜੀਕਲ ਰੇਸ ਦੇ ਦਿਲਚਸਪ ਮੁਕਾਬਲੇ ਵੀਂ ਆਯੋਜਿਤ ਕਰਵਾਏ ਜਾਣਗੇ ਅਖੀਰ ਚ ਉਹਨਾਂ ਨੇ ਇਹ ਵੀ ਦੱਸਿਆ ਕਿ ਮਹਰੂਮ ਜਗਤਾਰ ਸਿੰਘ ਸਰਾਂ ਅਤੇ ਮਹਰੂਮ ਰਣਜੀਤ ਸਿੰਘ ਰਾਣੂ ਦੀ ਮਿੱਠੀ ਯਾਦ ਨੂੰ ਸਮਰਪਿਤ ਇਸ ਮੇਲੇ ਸਬੰਧੀ ਲੋੜੀ ਦੇ ਪ੍ਰਬੰਧਾਂ ਨੂੰ ਅੰਤਿਮ ਛੋਹਾ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬੀ ਭਾਈਚਾਰੇ ‘ਚ ਇਸ ਮੇਲੇ ‘ਚ ਸ਼ਾਮਿਲ ਹੋਣ ਸਬੰਧੀ ਭਾਰੀ ਉਤਸਾਹ ਵੇਖਿਆ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly