ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਅੱਜ ਕੱਲ ਤਿਉਹਾਰਾਂ ਦਾ ਸੀਜਨ ਹੋਣ ਕਰਕੇ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਲੋਕ ਜੰਮ ਕੇ ਖਰੀਦਦਾਰੀ ਕਰ ਰਹੇ ਹਨ। ਰੋਸ਼ਨੀਆਂ ਦਾ ਤਿਉਹਾਰ ਦਿਵਾਲੀ ਹਰ ਮਜਹਬ ਹਰ ਸਮਾਜ ਤੇ ਹਰ ਵਰਗ ਦੇ ਲੋਕ ਬੜੇ ਚਾਅ ਤੇ ਲਾਡ ਨਾਲ ਮਨਾਉਂਦੇ ਹਨ ! ਇਹਨਾ ਗੱਲਾ ਦਾ ਪ੍ਰਗਟਾਵਾ ਸਥਾਨਕ ਮਹੁੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਖੁਆਸਪੁਰ ਹੀਰਾ ਦੇ ਲੰਬੜਦਾਰ ਲਾਇਨ ਰਣਜੀਤ ਸਿੰਘ ਰਾਣਾ ਨੇ ਕੁਝ ਚੌਣਬੇ ਪੱਤਰਕਾਰਾ ਨਾਲ ਕੀਤਾ ਉਹਨਾ ਕਿਹਾ ਕਿ ਕਾਫੀ ਸਮਾ ਪਹਿਲਾਂ ਦੀਵਾਲੀ ਦੇ ਆਉਣ ਤੋਂ ਦੋ ਤਿੰਨ ਮਹੀਨੇ ਪਹਿਲਾਂ ਹੀ ਘੁਮਿਆਰ ਬਰਾਦਰੀ ਦੇ ਲੋਕਾਂ ਦਾ ਪੂਰਾ ਪਰਿਵਾਰ ਮਿੱਟੀ ਦੇ ਭਾਂਡੇ ਜਿਵੇਂ ਦੀਵੇ’ ਗੋਲਕਾਂ, ਚਾਟੀਆਂ, ਛਕਿਆਲੇ, ਤੌੜੀਆਂ’ ਆਦਿ ਬਣਾਉਣ ਵਿੱਚ ਰੁਝ ਜਾਦਾ ਸੀ ਅਤੇ ਦਿਵਾਲੀ ਦੇ ਦਿਨਾਂ ਵਿੱਚ ਮਿੱਟੀ ਦੇ ਭਾਂਡਿਆਂ ਦੀ ਲੋਕਾਂ ਵੱਲੋਂ ਖੂਬ ਖਰੀਦਾਰੀ ਕੀਤੀ ਜਾਂਦੀ ਸੀ ਪਰੰਤੂ ਹੁਣ ਮਸ਼ੀਨੀ ਯੁੱਗ ਆਉਣ ਕਰਕੇ ਮਿੱਟੀ ਦੇ ਭਾਂਡਿਆਂ ਦੀ ਕਦਰ ਘੱਟ ਗਈ ਹੈ ਕਿਉਂਕਿ ਇਹਨਾਂ ਦੀ ਜਗ੍ਹਾ ਹੁਣ ਚੀਨ ਤੋਂ ਬਣ ਕੇ ਆ ਰਹੀਆਂ ਲੜੀਆਂ ਨੇ ਲੈ ਲਈ ਹੈ ਅਤੇ ਇਹਨਾਂ ਨੇ ਘੁਮਿਆਰ ਬਰਾਦਰੀ ਦੇ ਕਾਰੋਬਾਰ ਤੇ ਗਹਿਰੀ ਸੱਟ ਮਾਰੀ ਹੈ ਘੁਮਿਆਰ ਬਰਾਦਰੀ ਵੱਲੋਂ ਬਣਾਏ ਮਿੱਟੀ ਦੇ ਭਾਂਡੇ ਹਰ ਘਰ ਦੀ ਪਹਿਲੀ ਪਸੰਦ ਹੁੰਦੇ ਸਨ ਪਰੰਤੂ ਅਧੁਨਿਕ ਸਮੇਂ ਦੀ ਚਕਾਚੌਧ ਨੇ ਲੋਕਾਂ ਦੇ ਘਰਾਂ ਨੂੰ ਰੌਸ਼ਨ ਕਰਨ ਵਾਲੇ ਘੁਮਿਆਰਾਂ ਦੇ ਭਵਿੱਖ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਹੈ ਕਿਉਂਕਿ ਚੀਨ ਤੋਂ ਬਣੀਆਂ ਰੰਗ ਬਰੰਗੀਆਂ ਲੜੀਆਂ ਨੂੰ ਹੁਣ ਲੋਕ ਵਧੇਰੇ ਪਸੰਦ ਕਰਦੇ ਹਨ ਉਹਨਾ ਕਿਹਾ ਕਿ ਮਿੱਟੀ ਦੇ ਭਾਂਡੇ ਬਣਾਉਣ ਨਾਲ ਹੀ ਘੁਮਿਆਰਾ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਅਤੇ ਉਹ ਸੀਜ਼ਨ ਦੌਰਾਨ ਵਧੀਆ ਪੈਸੇ ਕਮਾ ਲੈਂਦੇ ਸਨ ਇਹ ਘੁਮਿਆਰ ਬਰਾਦਰੀ ਦੇ ਲੋਕ ਮਿੱਟੀ ਦੇ ਭਾਂਡਿਆਂ ਨੂੰ ਪਿੰਡਾਂ ਵਿੱਚ ਵੇਚ ਕੇ ਆਉਂਦੇ ਸਨ ਅਤੇ ਇਸ ਭਾਂਡਿਆਂ ਦੇ ਬਦਲੇ ਲੋਕਾਂ ਕੋਲੋਂ ਕਣਕ ਦੇ ਦਾਣੇ ਵਗੈਰਾ ਲੈ ਲੈਂਦੇ ਸਨ ਪਰੰਤੂ ਹੁਣ ਬਾਜ਼ਾਰ ਵਿੱਚ ਆਏ ਸਟੀਲ ਦੇ ਭਾਂਡਿਆਂ ਨੇ ਘੁਮਿਆਰ ਬਰਾਦਰੀ ਦਾ ਕੰਮ ਹੀ ਠੱਪ ਕਰਕੇ ਰੱਖ ਦਿੱਤਾ ਹੈ ਉਹਨਾਂ ਕਿਹਾ ਕਿ ਕਦੇ ਘੁਮਿਆਰਾਂ ਤੂੰ ਦਿਵਾਲੀ ਦੇ ਨੇੜੇ ਦੀਵਿਆਂ ਦੀ ਮੰਗ ਵੀ ਪੂਰੀ ਨਹੀਂ ਹੁੰਦੀ ਸੀ ਅਤੇ ਹੁਣ ਮਿੱਟੀ ਦੇ ਭਾਂਡੇ ਵੇਚਣ ਵਿੱਚ ਵੀ ਮੁਸ਼ਕਿਲ ਆ ਰਹੀ ਹੈ ਉਹਨਾ ਕਿਹਾ ਕਿ ਜੋ ਵੀ ਹੈ ਸਾਨੂੰ ਸਾਰਿਆਂ ਨੂੰ ਆਪਣੇ ਪੁਰਾਣੇ ਵਿਰਸੇ ਨੂੰ ਸਾਂਭ ਕੇ ਰੱਖਣ ਦੀ ਜਰੂਰਤ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly