
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪਿਛਲੇ ਦਿਨੀ ਪਟਿਆਲਾ ਦੇ ਵਿੱਚ ਪਟਿਆਲਾ ਪੁਲਿਸ ਨਾਲ ਸੰਬੰਧਿਤ ਐਸਐਚਓ ਇੰਸਪੈਕਟਰ ਰੈਂਕ ਦੇ ਸ਼ਰਾਬ ਪੀ ਕੇ ਭੂਤਰੇ ਹੋਏ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਗੰਦ ਪਾਇਆ ਉਹ ਇਸ ਵੇਲੇ ਸਮੁੱਚੀ ਦੁਨੀਆਂ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਉਹ ਪੁਲਿਸ ਮੁਲਾਜ਼ਮ ਹਨ ਜਿਹੜੇ ਸੀਹਾਂ ਦੌਦ ਬੱਚਾ ਅਗਵਾ ਮਾਮਲੇ ਦੇ ਵਿੱਚ ਪੁਲਿਸ ਟੀਮ ਵਿੱਚ ਵਿਸ਼ੇਸ਼ ਕੰਮ ਕਰਨ ਵਾਲੇ ਸਨ ਤੇ ਜਿਨਾਂ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ 10 ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਸਨਮਾਨ ਦਿੱਤਾ ਸੀ ਉਸੇ ਮਾਨ ਸਨਮਾਨ ਦੇ ਚੱਕਰ ਦੇ ਵਿੱਚ ਚੌੜੇ ਹੋਏ ਸ਼ਰਾਬ ਨਾਲ ਰੱਜੇ ਰਾਤ ਨੂੰ 12 ਵਜੇ ਢਾਬੇ ਉੱਤੇ ਰੋਟੀ ਖਾਣ ਗਏ ਇੱਕ ਪਿਓ ਪੁੱਤ ਨੂੰ ਆਪਣਾ ਸ਼ਿਕਾਰ ਸਮਝ ਕੇ ਪੈਂਦੇ ਨੇ ਜਿਸ ਵਿਅਕਤੀਆਂ ਨੂੰ ਇਹ ਕੁੱਟਮਾਰ ਕਰ ਰਹੇ ਸਨ ਉਹ ਦੋਵੇਂ ਪਿਓ ਪੁੱਤਰ ਸਨ ਤੇ ਉਹਨਾਂ ਦੇ ਵਿੱਚੋਂ ਮਿਸਟਰ ਬਾਠ ਫੌਜ ਦੇ ਕਰਨਲ ਰੈਂਕ ਦੇ ਅਫਸਰ ਸਨ। ਉਹਨਾਂ ਨੇ ਆਪਣਾ ਪਛਾਣ ਪੱਤਰ ਦਿਖਾਇਆ ਉਹਨਾਂ ਦੇ ਬੇਟੇ ਨੇ ਮਿੰਨਤਾਂ ਤਰਲੇ ਕੀਤੇ ਪਰ ਕਿੱਥੇ ਸਰਕਾਰ ਦਾ ਹੱਥ ਤੇ ਪੁਲਿਸ ਦਾ ਹੱਥ ਤਾਜ਼ਾ ਸੀ ਤੇ ਉੱਪਰੋਂ ਅੰਦਰ ਗਈ ਹੋਈ ਸਰ+ਆਬ ਫਿਰ ਸ਼ਰਾਰਤ ਕਰਾਉਂਦੀ ਹੈ। ਉਸ ਤੋਂ ਬਾਅਦ ਇਹ ਮਸਲਾ ਭਖਿਆ ਤੇ ਪੁਲਿਸ ਲਈ ਵੱਡੀ ਸਿਰਦਰਦੀ ਬਣ ਗਿਆ ਬਾਠ ਸਾਬ ਦੇ ਰਿਸ਼ਤੇਦਾਰ ਉਹਨਾਂ ਦੀ ਪਤਨੀ ਬੇਬੀ ਬਾਠ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵਿਰੁੱਧ ਨਿਤਰੇ, ਨਿਤਰਨਾ ਵੀ ਚਾਹੀਦਾ ਕਿਉਂਕਿ ਧੱਕਾ ਬਹੁਤ ਵੱਡਾ ਸੀ ਗੱਲ ਪਟਿਆਲੇ ਦੇ ਐਸਐਸਪੀ ਡੀਆਈਜੀ ਤੋਂ ਉੱਪਰ ਪੰਜਾਬ ਪੁਲਿਸ ਦੇ ਡੀਜੀਪੀ ਚੰਡੀਗੜ੍ਹ ਤੱਕ ਪਹੁੰਚ ਗਈ ਤੇ ਪਰਿਵਾਰ ਨੂੰ ਹਾਲੇ ਤੱਕ ਕਿਸੇ ਪਾਸਿਓਂ ਕੋਈ ਇਨਸਾਫ਼ ਦੀ ਆਸ ਵੀ ਨਹੀਂ ਦਿਸ ਰਹੀ ਕਿਉਂਕਿ ਇੱਥੇ ਤਾਂ ਐਫਆਈਆਰ ਹੀ ਬਹੁਤ ਝੂਠੀ ਤੇ ਕਸੂਤੀ ਜਿਹੀ ਕੱਟ ਦਿੱਤੀ ਗਈ ਹੈ ਉਧਰ ਢਾਬੇ ਵਾਲੇ ਨੂੰ ਦਬਕਾ ਮਾਰ ਕੇ ਪੁਲਿਸ ਨੇ ਆਪਣੇ ਵੱਲ ਕਰ ਲਿਆ ਜਿਹੜਾ ਕਹਿੰਦਾ ਸੀ ਕਿ ਮੇਰੇ ਸਾਹਮਣੇ ਕੁੱਟਮਾਰ ਹੋਈ ਹੈ ਉਹ ਉਹੀ ਕਹਿੰਦਾ ਜੀ ਅਜਿਹੀ ਤਾਂ ਕੋਈ ਗੱਲ ਹੀ ਨਹੀਂ। ਸੋ ਇਹ ਹੈ ਪੰਜਾਬ ਪੁਲਿਸ ਦਾ ਕਿਰਦਾਰ ਹੁਣ ਜਿਹਨਾਂ ਪੁਲਿਸ ਮੁਲਾਜ਼ਮਾਂ ਨੇ ਇਹ ਸਾਰਾ ਜ਼ਾਲਮਾਨਾ ਭਾਣਾ ਵਰਤਾਇਆ ਤੇ ਉਹ ਕਰਨਲ ਬਾਠ ਦੇ ਪਰਿਵਾਰ ਰਿਸ਼ਤੇਦਾਰਾਂ ਤੱਕ ਪਹੁੰਚ ਕਰਕੇ ਮਾਫ਼ੀਆਂ ਮੰਗ ਮੰਗ ਕੇ ਫੈਸਲਾ ਜਾਂ ਇਸ ਕੇਸ ਨੂੰ ਠੱਪ ਕਰਨ ਲਈ ਸਾਹਮਣੇ ਆਏ ਹਨ ਕਰਨਲ ਬਾਠ ਦੀ ਪਤਨੀ ਬੇਬੀ ਬਾਠ ਦੇ ਮੋਬਾਇਲ ਫੋਨ ਉੱਤੇ ਵੀਡੀਓ ਕਾਲ ਵੱਡੇ ਅਫਸਰਾਂ ਵੱਲੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਇਹ ਤਿੰਨ ਚਾਰ ਦੋਸ਼ੀ ਮੁੜ ਮੁੜ ਕੇ ਕਰਨਲ ਦੀ ਪਤਨੀ ਤੋਂ ਭੈਣ ਜੀ ਭੈਣ ਜੀ ਕਹਿ ਕੇ ਮੁਆਫੀਆਂ ਮੰਗ ਰਹੇ ਹਨ ਪਰ ਕਰਨਲ ਬਾਠ ਦੀ ਪਤਨੀ ਆਪਣਾ ਗੁੱਸਾ ਜ਼ਾਹਰ ਕਰਦੀ ਹੋਈ ਇਹਨਾਂ ਦੀ ਇੱਕ ਨਹੀਂ ਸੁਣ ਰਹੀ ਤੇ ਉਧਰ ਇਸ ਮਾਮਲੇ ਦੇ ਵਿੱਚ ਸਮੁੱਚੇ ਦੇਸ਼ ਦੀ ਫੌਜ ਨੇ ਵੱਡਾ ਐਕਸ਼ਨ ਲੈਂਦੇ ਹੋਏ ਧਰਨਾ ਪ੍ਰਦਰਸ਼ਨ ਕਰਨ ਦੀ ਵਿਉਂਤਬੰਦੀ ਕੀਤੀ ਹੈ ਤੇ ਜਲਦੀ ਹੀ ਫੌਜ ਦੇ ਮੌਜੂਦਾ ਤੇ ਸਾਬਕਾ ਫੌਜੀ ਅਫਸਰਾਂ ਵੱਲੋਂ ਇੱਕ ਮੁਹਿੰਮ ਵਿੱਢਣ ਦਾ ਐਲਾਨ ਵੀ ਕੀਤਾ ਹੋਇਆ ਹੈ।