(ਸਮਾਜ ਵੀਕਲੀ)
ਸਾਰੀ ਉਮਰ ਮੇਰਾ ਮੇਰਾ ਕਰਦੇ ਗੁਜਰੀ
ਲੇਕਿਨ ਇੱਥੇ ਕੁਝ ਵੀ ਨਹੀਂ ਆਪਣਾ।
ਜਿਹੜਾ ਸਾਹ ਲੈ ਰਹੇ ਹਾਂ ਉਧਾਰ ਦਾ ਹੈ
ਇਹ ਉਧਾਰ ਕਦੇ ਵੀ ਬੰਦ ਹੋ ਸਕਦਾ ਹੈ।
ਜਿਸ ਧਨ ਦੌਲਤ ਦਾ ਅਸੀਂ ਮਾਣ ਕਰਦੇ ਹਾਂ
ਉਹ ਵੀ ਕਦੇ ਸਾਡੇ ਤੋਂ ਲਿਆ ਜਾ ਸਕਦਾ ਹੈ।
ਜਿਹੜੀ ਸ਼ੋਹਰਤ ਦਾ ਅਸੀਂ ਮਾਣ ਕਰਦੇ ਹਾਂ
ਉਹ ਵੀ ਕਿਸੇ ਵੇਲੇ ਮਿੱਟੀ ਵਿੱਚ ਮਿਲ ਸਕਦੀ ਹੈ।
ਜਿਹੜੇ ਆਲੀ ਸ਼ਾਨ ਬੰਗਲੇ ਦਾ ਸਾਨੂੰ ਮਾਣ ਹੈ
ਉਹ ਭੁਚਾਲ ਨਾਲ ਕਦੇ ਵੀ ਡਿੱਗ ਸਕਦਾ ਹੈ।
ਜਿਹੜੇ ਸ਼ੇਅਰ ਸੰਪਤੀ ਦਾ ਸਾਨੂੰ ਮਾਣ ਹੈ
ਮਾਰਕੀਟ ਡਾਊਨ ਹੋਣ ਤੇ ਜੀਰੋ ਹੋ ਸਕਦੀ ਹੈ।
ਰਿਸ਼ਤੇਦਾਰ, ਦੋਸਤ, ਗਵਾਂਡੀ ਮੌਕਾ ਪ੍ਰਸਤ ਹਨ
ਮਤਲਬ ਪੂਰਾ ਹੋਣ ਤੇ ਸਾਰੇ ਉੱਡ ਜਾਣਗੇ।
ਸਾਨੂੰ ਆਪਣੇ ਪੁੱਤਰਾਂ ਬੇਟੀਆਂ ਤੇ ਮਾਣ ਹੈ
ਸਮਾਂ ਬੀਤਣ ਤੇ ਇਹ ਸਾਰੇ ਵਿਛੜ ਜਾਣਗੇ।
ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਅਸੀਂ
ਕਹਿ ਸਕਦੇ ਹਾਂ, ਸਾਡਾ ਕੁਝ ਵੀ ਨਹੀਂ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 359045
ਰੋਹਤਕ 12 40 01 ਹਰਿਆਣਾ