(ਸਮਾਜ ਵੀਕਲੀ)
“ਮਾਂ ਬਾਪ ਅਪਣੇ ਘਰੋਂ ਕੱਢ ਦਿੱਤੇ ਗਏ ” ਹਰ ਰੋਜ਼ ਅਖਬਾਰਾਂ ਵਿੱਚ, ਟੀਵੀ ਤੇ ,ਕਈ ਬਾਰੀ ਅਪਣੇ ਰਿਸ਼ਤੇਦਾਰਾਂ ਤੇ ਆਂਡ ਗੁਆਂਢ ਵਿੱਚ, ਹੁਣ ਤਾਂ ਨੈਟ ਤੇ ਵੀ ਅਕਸਰ ਅਜਿਹੀਆਂ ਪੋਸਟਾਂ ਦੀ ਭਰਮਾਰ ਹੁੰਦੀ ਹੈ। ਸਾਹਿਤ ਵਿੱਚ ਵੀ ਅਜਿਹਾ ਵਰਤਾਰਾ, ਕਹਾਣੀਆਂ ਨਾਵਲਾਂ ਵਿੱਚ ਪੜਣ ਨੂੰ ਮਿਲ ਜਾਂਦਾ ਹੈ। ਮਾਂ ਬਾਪ ਅਪਣਾ ਆਪ ਗੁਆ ਕੇ ਵੀ ਬੱਚਿਆਂ ਨੂੰ ਪਾਲਦੇ ਪੋਸਦੇ ਪੜਾਉਦੇ ਲਿਖਾਉਂਦੇ ਹਨ ।ਜਿੱਥੇ ਤਕ ਹੋ ਸਕੇ ਅਪਣੇ ਵਿੱਤ ਮੁਤਾਬਿਕ ਤੇ ਕਈ ਔਖੇ ਹੋ ਕੇ ਵੀ ਬੱਚਿਆਂ ਦਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ।ਇੱਕ ਬੱਚੇ ਦਾ ਵਿਆਹ ਕਰਕੇ ,ਨੂੰਹ ਤੋਂ ਅੰਤਾ ਦੇ ਦੁਖੀ ਹੁੰਦੇ ਹਨ ਪਰ ਫਿਰ ਦੂਜਾ ਤੀਜਾ ਸਾਰੇ ਮੁੰਡੇ ਵਿਆਂਹੁਦੇ ਹਨ ।ਕਈ ਤਾਂ ਮਾਂਵਾ ਵਿਧਵਾ/ਤਲਾਕ ਸ਼ੁਦਾ ਹੋਕੇ ਵੀ ਇਹ ਸਾਰੇ ਕਾਰਜ ਸਿਰੇ ਚਾੜਦੀਆਂ ਹਨ।
ਮੈਂ ਬਹੁਤ ਸੋਚਦੀ ਹਾਂ ਕਿ ਇੱਦਾਂ ਕਿੱਦਾਂ ਹੋ ਜਾਂਦਾ?ਕਿ ਮਾਲੀ ਹਾਲਤ ਮਾੜੀ ਹੋਣ ਤੇ ਜਾਂ ਸਾਰੀ ਪ੍ਰਾਪਰਟੀ ਲੈਕੇ ਜਾਂ ਖੋਹ ਕੇ, ਮਾਂ ਬਾਪ ਕਰੋ ਕੱਢ ਦਿੱਤੇ ਜਾਂਦੇ ਹਨ ।
ਦੁਨੀਆਂ ਦਾ ਬੀਤਿਆ ਕਲ ਵੀ ਸਾਨੂੰ ਰੋਕ ਨਹੀਂ ਪਾਉਂਦਾ ਤੇ ਅਸੀਂ ਵੀ ਉਸੇ ਰਾਹ ਤੇ ਚਲਕੇ ਅਪਣੀ ਜਿੰਦਗੀ ਦੀ ਗੱਡੀ ਰੋੜਣ ਲੱਗ ਪੈਂਦੇ ਹਾਂ। ਸਾਥੀਓ!
ਇਹ ਮੋਹ ਹੈ ਸਾਡਾ । ਸਵਾਰਥ ਹੈ ਸਾਡਾ ।ਅਸੀਂ ਵਿਆਹ ਕਰਦੇ ਹਾਂ ਜਾਂ ਸਾਡੇ ਮਾਪੇ ਕਰ ਦਿੰਦੇ ਹਨ।ਸਾਡੇ ਮਾਪਿਆਂ ਨੂੰ ਹੋਰ ਮੋਹ ਆਉਂਦਾ ਤ੍ਰਿਸ਼ਨਾ ੳਠੱਦੀ ਕਿ ਪੋਤਾ ਪੋਤੀ ਦੇਖਕੇ ਮਰੀਏ।ਨੂੰਹ ਪੁੱਤ ਨੂੰ ਵੀ ਇੱਛਾ ਜਾਗਦੀ ਕਿ ਉਹ ਅਪਣੇ ਆਪ ਨੂੰ ਸੰਪੂਰਨ ਹੋਣ ਦੀ ਤਸੱਲੀ ਦੇਣ ।ਇਹ ਇੱਕ ਕੁਦਰਤੀ ਵਰਤਾਰਾ ਹੈ ਕਿ ਉਹ ਵੀ ਬੱਚਿਆਂ ਦੀ ਤ੍ਰਿਸ਼ਨਾ ਪਾਲਣ ਲੱਗ ਪੈਂਦੇ ਹਨ। ਪਰ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਇੱਥੇ ਬੱਚਿਆਂ ਦੀ ਚਾਹਤ ਵਿੱਚ ਬਚਿਆਂ ਨੂੰ ਜਨਮ ਦੇਣ ਵਾਲੀ ਪ੍ਰਕਿਰਿਆ ਵਿੱਚ ਬੱਚਿਆਂ ਦਾ ਕੀ ਰੋਲ ਹੈ?ਮਾਂ ਦੀ ਤਕਲੀਫ਼ ਦਾ ਕੋਈ ਭਾਵੇਂ ਮੁਲ ਨਹੀਂ ਤਾਰ ਸਕਦਾ ਪਰ ਇਹ ਵੀ ਸੱਚ ਹੈ ਕਿ ਬੱਚੇ ਨੂੰ ਜਨਮ ਦੇਣ ਜਾਂ ਨਾ ਦੇਣ ਵਿੱਚ ਮਾਂ ਬਾਪ ਨੂੰ ਪੂਰਾ ਅਖਤਿਆਰ ਹੈ ਕਿ ਉਹ ਬੱਚੇ ਨੂੰ ਦੁਨੀਆਂ ਦਿਖਾਉਣ ਭਾਂਵੇ ਨਾ।ਪਰ ਬੱਚੇ ਕੋਲ ਕੋਈ ਵਿਕਲਪ ਨਹੀਂ ਕਿ ਉਹ ਅਪਣੇ ਮਾਂ ਬਾਪ ਆਪ ਸਿਲੇਕਟ ਕਰ ਸਕਣ।ਗੱਲ ਕੀ ਅਸੀਂ ਅਪਣੀ ਤ੍ਰਿਸ਼ਨਾ ਅਪਣੀ ਖੁਸ਼ੀ ਲਈ ਬੱਚਿਆਂ ਦੀ ਆਸ ਰਖਦੇ ਹਾਂ। ਜਿਨਾਂ ਦੰਪਤੀਆ ਦੇ ਨਾ ਚਾਹੁੰਦੇ ਹੋਇਆ ਵੀ ਬੱਚੇ ਹੋਈ ਜਾਂਦੇ ,ਉਥੇ ਵੀ ਜਨਮ ਲੈਣ ਵਾਲੇ ਬੱਚਿਆਂ ਦਾ ਕੋਈ ਯੋਗਦਾਨ ਨਹੀਂ ਹੁੰਦਾ।
ਇਹ ਸਭ ਕਿਉਂ ਲਿਖਿਆ ਜਾ ਰਿਹਾ ਕਿਉਂਕਿ ਅਸੀਂ ਬੱਚੇ ਨੂੰ ਬਾਰ ਬਾਰ ਕਹਿੰਦੇ ਹਾਂ ਕਿ ਤੈਨੂੰ ਜਨਮ ਦਿੱਤਾ,ਜਨਮ ਪੀੜਾ ਸਹੀਆਂ। ਬੱਚੇ ਅੱਕ ਕੇ ਕਹਿ ਦਿੰਦੇ ਅਸੀਂ ਤੁਹਾਨੂੰ ਕਿਹਾ ਸੀ ਕਿ ਸਾਨੂੰ ਜਨਮ ਦਿਉ।
ਇਹ ਵੀ ਸੱਚ ਹੈ ਕਿ ਭਾਂਵੇ ਔਖੋ ਹੋ ਕੇ ਕਰੀਏ ,ਅਸੀਂ ਘਰ ਵਿੱਚ ਪਲ ਰਹੇ ਬੱਚੇ ਦਾ ਬਚਪਣ ਦੇਖ ਦੇਖ ਕੇ ਰਹੋੰਸਦੇ ਹਾਂ, ਖੁਸ਼ ਹੁੰਦੇ ਹਾਂ। ਸਾਡੇ ਅੰਦਰ ਇੱਕ ਅਜੀਬ ਜਹੀ ਤਸੱਲੀ ਸਾਡੀ ਮਮਤਾ ਨੂੰ ਪਲੋਸਦੀ ਹੈ।ਜਦੋ ਬੱਚਾ ਵੱਡਾ ਹੁੰਦਾ ਵਿਆਹ ਹੁੰਦਾ ਤਾਂ ਉਸਨੂੰ ਵਖਰਾ ਕਮਰਾ ਬਣਾ ਕੇ ਦਿੰਦੇ ਹਾਂ।ਇੱਥੇ ਵੀ ਅਸੀਂ ਇੱਕ ਤ੍ਰਿਸ਼ਨਾ ਦੀ ਪੂਰਤੀ ਕਰਦੇ ਹਾਂ ਇਹ ਕਹਿ ਕੇ ,ਇਹ ਸਾਡਾ ਬੱਚਾ, ਸਾਡਾ ਖੂਨ ਹੈ । ਫਿਰ ਬੱਚੇ ਵੱਡੇ ਹੋ ਗਏ ।ਘਰ ਵਿੱਚ ਕੁੱਝ ਉੱਚਾ ਨੀਵਾਂ ਹੌਣ ਤੇ ਕਿਸੇ ਦੇ ਕਹੇ ਕਹਾਏ ਤੇ ਜਾਂ ਅਪਣੀ ਨਵੀਂ ਸੋਚ ਦੇ ਉੱਠਣ ਤੇ ਉਹ ਵੱਖ ਹੋਣਾ ਚਾਹੁਦੇ ਜਾਂ ਹੋ ਸਕਦਾ ਕਿ ਮਾਂ ਬਾਪ ਅਜਿਹਾ ਸੋਚਣ, ਫਿਰ ਜਿੰਦਗੀ ਦੀਆਂ ਰੋਜਾਨਾ ਲੋੜਾਂ ਕਰਕੇ ਜਾਂ ਵੱਖਵਾਦੀ ਸੋਚ ਦੇ ਬਦਲਣ ਕਰਕੇ, ਆਪਸ ਵਿੱਚ ਰਜਾਮੰਦੀ ਵੀ ਹੋ ਜਾਂਦੀ ਹੈ। ਮਾਂਬਾਪ ਝਗੜੇ ਦੀ ਜੜ, ਜਗ੍ਹਾ ਦੀ ਕਮੀ ਹੋਣ ਕਰਕੇ ਅਪਣੇ ਪੋਤੇ ਪੋਤੀਆਂ ਨੂੰ ਅਪਣੇ ਕੋਲ ਸੁਆਉਂਦੇ ਹਨ ।ਮਾਂ ਬਾਪ ਦੇ ਦਿਲ ਨੂੰ ਅੰਦਰੋ ਅੰਦਰੀ ਇੱਕ ਨਿੱਘੀ ਤਸੱਲੀ ਮਿਲਦੀ ਹੈ।ਹੁਣ ਬੱਚੇ ਵੱਡੇ ਹੋ ਗਏ । ਬੱਚਿਆ ਨੂੰ ਬੱਖਰਾ ਕਮਰਾ ਚਾਹੀਦਾ ਤੇ ਮਾਂ ਬਾਪ ਜਾਣ ਸਟੋਰ ਵਿੱਚ ।
ਅੰਦਰੋ ਅੰਦਰੀ ਮਾਂ ਬਾਪ ਸਮਾਜ ਲਈ ਉਦਾਹਰਨ ਬਣਦੇ ਜਾਂਦੇ ਹਨ ਕਿ ਦੇਖੋ ਬੱਚਿਆਂ ਨੇ ਕਿਵੇਂ ਮਾਂ ਬਾਪ ਨੂੰ ਸਾਂਭਿਆ ਹੋਇਆ, ਹਾਲਾਂਕਿ ਮਾਂ ਬਾਪ ਨੇ ਬੱਚਿਆਂ ਨੂੰ ਸਾਂਭਿਆ ਹੁੰਦਾ।
ਹੁਣ ਜੀ ਬੱਚਿਆਂ ਨੂੰ ਵੱਖਰੋ ਵੱਖਰੇ ਕਮਰੇ ਚਾਹੀਦੇ।ਇਹ ਵਰਤਾਰਾ ਮਧਵਰਗੀ ਘਰਾਂ ਵਿੱਚ ਆਮ ਹੈ।ਹੁਣ ਸਟੋਰ ਵੀ ਬੱਚਿਆਂ ਕੋਲ।
ਪਰਾਈਵੇਸੀ ਨੂਹ ਪੁੱਤ ਤੇ ਪੋਤੇ ਪੋਤੀਆਂ ਨੂੰ ਚਾਹੀਦੀ ਹੈ ,ਮਾਂ ਬਾਪ ਤਾਂ ਬੁੱਢੇ ਹੋ ਗਏ, ਉਨ੍ਹਾਂ ਦੀ ਕਾਹਦੀ ਪਰਾਈਵੇਸੀ ।ਮਾਂ ਬਾਪ ਨੂੰ ਸਬਰ ਦੀ ਆਦਤ ਪੈ ਜਾਂਦੀ ਹੈ।ਉੰਝ ਇਹ ਵੀ ਸੱਚ ਹੈ ਕਿ ਅੱਡ ਵੱਖ ਹੋਏ ਪਰਿਵਾਰ ਘਰ ਦਿਆਂ ਨੂੰ ਛੱਡਕੇ, ਆਂਡ ਗੁਆਂਢ ਤੇ ਜਾਂ ਨੌਕਰਾਂ ਉੱਤੇ ਨਿਰਭਰ ਕਰਦੇ ਹਨ ਤੇ ਉਨ੍ਹਾਂ ਦੀ ਗੁਲਾਮੀ ਕਰਦੇ ਹਨ ਇਹ ਕਹਿ ਕੇ ਕਿ ਅਪਣਿਆਂ ਨਾਲੋ ਬੇਗਾਨੇ ਚੰਗੇ ।
ਜਦਕਿ ਇਹ ਸੱਚ ਨਹੀਂ। ਘਰ ਦੇ ਵਖਰੇਵੇਂ ਦਾ ਬੇਗਾਨੇ ਫਾਇਦਾ ਉਠਾਉਂਦੇ ਹਨ ।ਵੈਸੇ ਵੀ ਇਹ ਬੇਗਾਨੀਆ ਸਾਂਝਾ ਇੱਕ ਹੱਥ ਦੇਅ ਤੇ ਇੱਕ ਹਥੱ ਲੈ ਵਾਲਾ ਵਰਤਾਰਾ ਹੀ ਹੁੰਦਾ ਹੈ।
ਇਹ ਸਭ ਕਿਉਂ ਲਿਖਿਆ ਜਾ ਰਿਹਾ? ਇਸ ਸਿੱਟੇ ਤੇ ਪਹੁੰਚਣ ਲਈ ਕਿ ਜਦੋਂ ਅਸੀਂ ਸੋਚਦੇ ਹਾਂ ਕਿ ਘਰਾਂ ਵਿੱਚ ਅਜਿਹਾ ਕਿੱਦਾਂ ਹੋ ਜਾਂਦਾ?
ਇਹ ਸਭ ਕਿੱਦਾਂ ਹੋ ਸਕਦਾ? ਬਸ ਇਹ ਇੱਦਾਂ ਹੀ ਹੋ ਜਾਂਦਾ।ਚਾਹੇ ਮਾਂ ਬਾਪ ਸੰਪਣ ਹੋਣ ਚਾਹੇ ਬੱਚੇ ਸੰਪਣ ਹੋਣ, ਚਾਹੇ ਮਾਲੀ ਹਾਲਤ ਮਾੜੀ ਵੀ ਹੋਵੇ ,ਪਰਿਵਾਰ ਵਿੱਚ ਇੱਕ ਦੂਜੇ ਤੇ ਕੋਈ ਅਹਿਸਾਨ ਨਾਂ ਜਤਾਉ।ਅਪਣੇ ਵਿਤ ਮੁਤਾਬਿਕ ਅਪਣੀਆਂ ਜਿਮੇਦਾਰੀਆਂ ਨਿਭਾਓ।
ਇਵੇਂ ਹੀ ਘਰ ਵਿੱਚ ਅਗਲੀ ਪੀੜ੍ਹੀ ਨੂੰ ਦੇਣ ਲਈ ਸੰਸਕਾਰ ਪੈਦਾ ਹੁੰਦੇ ਹਨ । ਅਪਣੀਆਂ ਖੁਸ਼ੀਆਂ ਪੈਦਾ ਕਰਨ ਤੇ ਉਨ੍ਹਾਂ ਨੂੰ ਮਾਨਣ ਲਈ ਅਪਣੀ ਅਪਣੀ ਜਿਮੇਦਾਰੀ ਸਮਝਣ ਤੇ ਹੱਕ ਅਪਣੇ ਆਪ ਮਿਲਦੇ ਜਾਂਦੇ ਹਨ ਮੇਰੇ ਵਾਂਗ ਇਹ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ ਕਿ ਇਹ ਕਿੱਦਾ ਹੋ ਸਕਦਾ , ਇਹ ਕਿੱਦਾਂ ਹੋ ਜਾਂਦਾ। ਬੱਸ ਇਹ ਉਹ ਸਭ ਇੰਵੇ ਹੀ ਹੋ ਜਾਂਦਾ।
“ਕੁੱਝ ਵੀ ਐਵੇਂ ਨਹੀਂ ਹੁੰਦਾ।
ਧੰਨਵਾਦ।
ਬਲਰਾਜ ਚੰਦੇਲ ਜੰਲਧਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly