ਨਵੀਂ ਦਿੱਲੀ (ਸਮਾਜ ਵੀਕਲੀ): ਕਿਸਾਨਾਂ ਦੇ ਮਸਲਿਆਂ ਬਾਰੇ ਲਗਾਤਾਰ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਸਰਕਾਰੀ ਨੌਕਰੀਆਂ ਦੀ ਘਾਟ ਦਾ ਮਾਮਲਾ ਚੁੱਕਿਆ ਤੇ ਪੁੱਛਿਆ ਕਿ ਕਦੋਂ ਤੱਕ ਦੇਸ਼ ਦੇ ਨੌਜਵਾਨ ਸਬਰ ਰੱਖਣ। ਉਨ੍ਹਾਂ ਨੇ ਟਵੀਟ ‘ਚ ਕਿਹਾ, ‘ਪਹਿਲਾਂ ਤਾਂ ਕੋਈ ਸਰਕਾਰੀ ਨੌਕਰੀ ਨਹੀਂ ਹੈ, ਫਿਰ ਵੀ ਜੇ ਕੋਈ ਮੌਕਾ ਆਉਂਦਾ ਹੈ ਤਾਂ ਪੇਪਰ ਲੀਕ ਹੋ ਜਾਂਦਾ ਹੈ, ਜੇ ਇਮਤਿਹਾਨ ਦਿੰਦੇ ਹੋ ਤਾਂ ਸਾਲਾਂ ਤੱਕ ਨਤੀਜਾ ਨਹੀਂ ਆਉਂਦਾ, ਫਿਰ ਕਿਸੇ ਘਪਲੇ ‘ਚ ਰੱਦ ਹੋ ਜਾਂਦਾ ਹੈ। ਰੇਲਵੇ ਗਰੁੱਪ ਡੀ ਦੇ 1.25 ਕਰੋੜ ਨੌਜਵਾਨ ਦੋ ਸਾਲਾਂ ਤੋਂ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਫੌਜ ਵਿੱਚ ਭਰਤੀ ਦਾ ਵੀ ਇਹੀ ਹਾਲ ਹੈ। ਭਾਰਤ ਦੇ ਨੌਜਵਾਨਾਂ ਨੂੰ ਕਦੋਂ ਤੱਕ ਸਬਰ ਕਰਨਾ ਚਾਹੀਦਾ ਹੈ?
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly