(ਸਮਾਜ ਵੀਕਲੀ)
ਤਵਾਜ਼ਨ ਮੋਢਿਆਂ ‘ਤੇ,
ਰੱਖਣਾ,
“ਬਰਾਬਰ”
ਔਖ਼ਾ ਤਾਂ ਹੈ।
ਨਾਮੁਮਕਿਨ ਨਹੀਂ।
ਸਮੇਂ ਦੇ ਨਾਲ ਚੱਲਣਾ,
“ਫਕਤ”
ਔਖ਼ਾ ਤਾਂ ਹੈ ।
ਨਾਮੁਮਕਿਨ ਨਹੀਂ।
ਫੁੱਲਾਂ ਦੇ ਵਿਚ,
“ਵਿਚਰਨਾ”,
ਕੰਡਿਆਂ ਦਾ ਡਰ,
ਨਾ ਹੋਵੇ।
ਗੱਲ ਕਰਨਾ ਤੇ,
ਗੱਲ ਸੁਣਨਾਂ,
ਔਖ਼ਾ ਤਾਂ ਹੈ।
ਨਾਮੁਮਕਿਨ ਨਹੀਂ।
ਤੱਕੜੀ ਵਿਚ ਤੋਲ ਕੇ,
ਦੇਣਾ,
ਪਿਆਰ ਕਿਤੇ,
ਵਧ ਘਟ ਨਾ ਜਾਵੇ।
ਅਰਮਾਨਾਂ ਨੂੰ ਸਾਂਭ ਕੇ,
ਰੱਖਣਾ,
ਔਖ਼ਾ ਤਾਂ ਹੈ।
ਨਾਮੁਮਕਿਨ ਨਹੀਂ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly