“ਤੰਜ ਕਰਨਾ ਆਸਾਨ ਹੈ, ਪਰ ਕਿਸੇ ਦੇ ਦਿਲ ਨੂੰ ਸਮਝਣਾ ਔਖਾ।”
(ਸਮਾਜ ਵੀਕਲੀ) ਸਮਾਜ ਵਿੱਚ ਸਾਡਾ ਅਕਸਰ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ ਜਿਨ੍ਹਾਂ ਨੂੰ ਤੰਜ ਕਸ ਕੇ ਗੱਲ ਕਰਨ ਦੀ ਆਦਤ ਹੁੰਦੀ ਹੈ। ਉਹ ਦੂਜਿਆਂ ਦੀ ਕਮੀ ਕੱਢ ਕੇ ਜਾਂ ਮਜ਼ਾਕ ਉਡਾ ਕੇ ਆਪਣੇ ਆਪ ਨੂੰ ਜਿਆਦਾ ਸਮਝਦਾਰ ਸਮਝਦੇ ਹਨ। ਬੇਸ਼ਕ ਹਾਸਾ ਜੀਵਨ ਦਾ ਸੁੰਦਰ ਪੱਖ ਹੈ, ਹੱਸਦੇ-ਖੇਡਦੇ ਰਹਿਣ ਨਾਲ ਤਣਾਅ ਘਟਦਾ ਹੈ ਅਤੇ ਰਿਸ਼ਤੇ ਮਜ਼ਬੂਤ ਹੁੰਦੇ ਹਨ। ਪਰ ਜਦੋਂ ਮਜ਼ਾਕ ਦੀ ਹੱਦ ਪਾਰ ਹੋ ਜਾਵੇ ਅਤੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੇ, ਤਦ ਉਹ ਹਾਸਾ ਨਹੀਂ ਰਹਿੰਦਾ—ਉਹ ਚੋਟ ਬਣ ਜਾਂਦਾ ਹੈ। ਤੰਜ ਭਰੀ ਬੋਲੀ ਅਕਸਰ ਵਿਅਕਤੀ ਦੇ ਆਤਮ-ਸਨਮਾਨ ਨੂੰ ਘਟਾਉਂਦੀ ਹੈ। ਕਈ ਵਾਰ ਸਾਹਮਣੇ ਵਾਲਾ ਹੱਸ ਕੇ ਗੱਲ ਟਾਲ ਦਿੰਦਾ ਹੈ, ਪਰ ਅੰਦਰੋਂ ਉਹ ਦੁਖੀ ਹੁੰਦਾ ਹੈ। ਸਾਡੇ ਸ਼ਬਦ ਸਾਡੀ ਸ਼ਖਸੀਅਤ ਦਾ ਦਰਪਣ ਹੁੰਦੇ ਹਨ। ਇਸ ਲਈ ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੈ ਕਿ ਕਿਤੇ ਸਾਡੀ ਗੱਲ ਕਿਸੇ ਲਈ ਜ਼ਖਮ ਨਾ ਬਣ ਜਾਵੇ। ਸਮਾਜ ਨੂੰ ਅਜਿਹੀ ਸੋਚ ਦੀ ਲੋੜ ਹੈ ਜਿੱਥੇ ਹਾਸੇ ਵਿੱਚ ਵੀ ਸੰਵੇਦਨਸ਼ੀਲਤਾ ਨਾਲ ਹੋਵੇ। ਮਜ਼ਾਕ ਉਹੀ ਚੰਗਾ ਜੋ ਸਭ ਨੂੰ ਖੁਸ਼ੀ ਦੇਵੇ, ਨਾ ਕਿ ਕਿਸੇ ਨੂੰ ਨੀਵਾਂ ਦਿਖਾ ਕੇ ਆਪਣੀ ਉਚਾਈ ਸਾਬਤ ਕਰੇ। ਆਓ ਅਸੀਂ ਤੰਜ ਦੀ ਥਾਂ ਪਿਆਰ, ਆਦਰ ਅਤੇ ਸਮਝ ਨੂੰ ਤਰਜੀਹ ਦੇਈਏ, ਤਾਂ ਜੋ ਰਿਸ਼ਤੇ ਮਜ਼ਬੂਤ ਹੋਣ ਅਤੇ ਸਮਾਜ ਵਿੱਚ ਸਕਾਰਾਤਮਕਤਾ ਵਧੇ।
ਪਵਨ ਕੁਮਾਰ ਅੱਤਰੀ (ਕਪੂਰਥਲਾ)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweek
https://play.google.com/store/apps/details?id=in.yourhost.samajweek



