ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਪਿਛਲੇ 20 ਸਾਲਾਂ ਤੋਂ ਆਪਣੇ ਸਮਾਜ ਸੇਵੀ ਕਾਰਜਾਂ, ਵਿਸ਼ੇਸ਼ ਕਰਕੇ ਬੇਸਹਾਰਾ ਨਾਗਰਿਕਾਂ ਦੇ ਇਲਾਜ ਅਤੇ ਮੁੜ-ਵਸੇਬੇ ਲਈ ਸੰਸਾਰ ਪ੍ਰਸਿੱਧ ਸੰਸਥਾ ਪ੍ਰਭ ਆਸਰਾ ਪਡਿਆਲਾ ਵਿਖੇ ਜਿੱਥੇ ਵਿਦਿਅਕ ਤੇ ਸਿੱਖਿਅਕ ਸੰਸਥਾਵਾਂ ਦੇ ਵਿਦਿਆਰਥੀ ਅਕਸਰ ਸਿਖਲਾਈ ਲਈ ਆਉਂਦੇ ਰਹਿੰਦੇ ਹਨ। ਉੱਥੇ ਹੀ ਸਕੂਲਾਂ ਦੇ ਪ੍ਰਬੰਧਕ ਤੇ ਮਾਪੇ ਵੀ ਆਪਣੇ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਜਿੰਦਗੀ ਦੀਆਂ ਤਲਖ ਸੱਚਾਈਆਂ ਬਾਰੇ ਜਾਣੂ ਕਰਵਾਉਣ ਦੀ ਮਨਸ਼ਾ ਨਾਲ਼ ਇੱਥੇ ਫੇਰੀ ਪਵਾਉਣਾ ਲਾਹੇਵੰਦ ਸਮਝਦੇ ਹਨ। ਇਸੇ ਦੇ ਚਲਦਿਆਂ ਨੋਰਵੁੱਡ ਸਕੂਲ ਬਲਾਚੌਰ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਪ੍ਰਭ ਆਸਰਾ ਵਿਖੇ ਫੇਰੀ ਪਵਾਈ ਗਈ। ਇੱਥੇ ਰਹਿੰਦੇ ਮਰੀਜ਼ਾਂ ਅਤੇ ਬੇਸਹਾਰਾ ਨਾਗਰਿਕਾਂ ਨੂੰ ਮਿਲਣ ਤੋਂ ਬਾਅਦ ਬੱਚਿਆਂ ਨੇ ਸੰਸਥਾ ਮੁਖੀ ਸ. ਸ਼ਮਸ਼ੇਰ ਸਿੰਘ ਜੀ ਤੇ ਬੀਬੀ ਰਜਿੰਦਰ ਕੌਰ ਜੀ ਨਾਲ਼ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅੱਜ ਇੱਥੇ ਪਹੁੰਚ ਕੇ ਬਹੁਤ ਕੁੱਝ ਅਜਿਹਾ ਵੇਖਣ ਨੂੰ ਮਿਲਿਆ ਜਿਸ ਬਾਰੇ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਇਸ ਮੌਕੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੇ ਬੱਚਿਆਂ ਨਾਲ਼ ਤੋਹਫ਼ੇ ਵੀ ਸਾਂਝੇ ਕੀਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly