ਨਾਰਵੇ: ਹਵਾਈ ਹਾਦਸੇ ਵਿੱਚ ਅਮਰੀਕਾ ਦੇ ਚਾਰ ਫੌਜੀ ਹਲਾਕ

ਕੋਪਨਹੇਗਨ (ਸਮਾਜ ਵੀਕਲੀ):  ਉੱਤਰੀ ਨਾਰਵੇ ਵਿੱਚ ਸ਼ੁੱਕਰਵਾਰ ਰਾਤ ਨੂੰ ਅਮਰੀਕਾ ਦਾ ਜੰਗੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਚਾਰ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ। ਇਸ ਹਾਦਸੇ ਦੀ ਪੁਸ਼ਟੀ ਸ਼ਨਿਚਾਰਵਾਰ ਨੂੰ ਨਾਰਵੇ ਦੀ ਫੌਜ ਨੇ ਕੀਤੀ ਹੈ। ਫੌਜ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਨਾਰਡਲੈਂਡ ਪੁਲੀਸ ਨੇ ਜੰਗੀ ਜਹਾਜ਼ ਵਿੱਚ ਸਵਾਰ ਚਾਰ ਫੌਜੀਆਂ ਦੀ ਮੌਤ ਦੀ ਗੱਲ ਮੰਨੀ ਹੈ। ਪੁਲੀਸ ਦੀ ਜਾਣਕਾਰੀ ਅਨੁਸਾਰ ਇਹ ਚਾਰੋ ਜਣੇ ਅਮਰੀਕੀ ਫੌਜੀ ਸਨ। ਇਸ ਜੰਗੀ ਜਹਾਜ਼ ਦਾ ਨਾਮ ਬੈੱਲ-ਬੋਇੰਗ ਵੀ-22 ਓਸਪਰੇਅ ਸੀ ਜਿਸ ਵਿੱਚ ਇਨ੍ਹਾਂ ਚਾਰ ਫੌਜੀਆਂ ਤੋਂ ਇਲਾਵਾ ਹੋਰ ਕੋਈ ਵਿਅਕਤੀ ਸਵਾਰ ਨਹੀਂ ਸੀ। ਇਹ ਫੌਜੀ ਨਾਟੋ ਅਭਿਆਸ ਦੇ ਸਿਖਲਾਈ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਜਿਸ ਨੂੰ ਕੋਲਡ ਰਿਸਪਾਂਸ ਦਾ ਨਾਂ ਦਿੱਤਾ ਗਿਆ ਹੈ। ਇਸ ਮਿਸ਼ਨ 10 ਮਾਰਚ ਤੋਂ ਸ਼ੁਰੂ ਹੋਇਆ ਸੀ ਜੋ ਕਿ 10 ਅਪਰੈਲ ਤਕ ਚੱਲੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਨੂੰ ਪੀੜ੍ਹੀਆਂ ਤਕ ਜੰਗ ਦਾ ਖਮਿਆਜ਼ਾ ਭੁਗਤਨਾ ਪਏਗਾ: ਜ਼ੇਲੈਂਸਕੀ
Next articleਖੁਸ਼ ਦੇਸ਼ਾਂ ਦੀ ਸੂਚੀ ਵਿੱਚ ਫਿਨਲੈਂਡ ਅੱਵਲ; ਅਫਗਾਨਿਸਤਾਨ ਫਾਡੀ