ਉੱਤਰੀ ਕੋਰੀਆ ਵੱਲੋਂ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ

ਸਿਓਲ (ਸਮਾਜ ਵੀਕਲੀ) ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਪੂਰਬੀ ਸਾਗਰ ਵਿਚ ਇਕ ਮਿਜ਼ਾਈਲ ਦਾਗੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਇਕ ਬੈਲਿਸਟਿਕ ਮਿਜ਼ਾਈਲ ਹੈ। ਇਕ ਹਫ਼ਤੇ ਵਿਚ ਮੁਲਕ ਨੇ ਦੂਜਾ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਉਸ ਸਮੇਂ ਕੀਤਾ ਗਿਆ ਹੈ ਜਦ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਪੂਰੇ ਕੌਮਾਂਤਰੀ ਵਿਰੋਧ ਦੇ ਬਾਵਜੂਦ ਪ੍ਰਮਾਣੂ ਪ੍ਰੋਗਰਾਮ ਦਾ ਵਿਸਤਾਰ ਕਰਨ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ 2021 ਵਿਚ ਲਗਾਤਾਰ ਹਥਿਆਰਾਂ ਦੇ ਪ੍ਰੀਖ਼ਣ ਕੀਤੇ ਸਨ।

ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ਼ ਨੇ ਕਿਹਾ ਕਿ ਉੱਤਰ ਕੋਰੀਆ ਨੇ ਉੱਤਰੀ ਜਾਗਾਂਗ ਸੂਬੇ ਤੋਂ ਸੰਭਾਵੀ ਬੈਲਿਸਟਿਕ ਮਿਜ਼ਾਈਲ ਦਾਗੀ ਹੈ ਜੋ ਕਿ 700 ਕਿਲੋਮੀਟਰ ਦੀ ਦੂਰੀ ਉਤੇ ਉਸ ਦੇ ਪੂਰਬੀ ਤੱਟ ਕੋਲ ਸਮੁੰਦਰ ਵਿਚ ਡਿਗੀ। ਉਨ੍ਹਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤੇ ਦਾ ‘ਸਪੱਸ਼ਟ ਉਲੰਘਣ’ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਦੀ ਅਗਵਾਈ ਵਾਲਾ ਸੁਰੱਖਿਆ ਸੰਗਠਨ ਕਜ਼ਾਖ਼ਸਤਾਨ ’ਚੋਂ ਫ਼ੌਜਾਂ ਹਟਾ ਲਵੇਗਾ: ਤੋਕਾਯੇਵ
Next articleਅਮਰੀਕਾ ’ਚ ਪਹਿਲੀ ਵਾਰ ਮਨੁੱਖ ਦੇ ਲਾਇਆ ਸੂਰ ਦਿਲ