ਜਲੰਧਰ ਫਗਵਾੜਾ (ਸਮਾਜ ਵੀਕਲੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਜਮਾਲਪੁਰ ਵਿਖੇ ਸਥਿਤ ਦਰਬਾਰ ਨੂਰ ਸਰਕਾਰ ਵਿਖੇ ਨੂਰ ਸਰਕਾਰ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਚੌਂਕੀ ਆਯੋਜਿਤ ਕੀਤੀ ਗਈ। ਇਸ ਮੌਕੇ ਨੂਰ ਸਰਕਾਰ ਦੀ ਮਾਤਾ ਗੁਰਬਖਸ਼ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਨੂਰ ਸਰਕਾਰ ਨੇ ਕਿਹਾ ਕਿ ਨਾਮ ਤੇ ਧਾਮ ਦੀ ਮਹਾਨਤਾ ਨੂੰ ਇਸ ਜਗਤ ਅੰਦਰ ਕੋਈ ਵਿਰਲਾ ਧਰਮ ਜਗਿਆਸੂ ਹੀ ਸਮਝ ਸਕਦਾ ਹੈ। ਇਸ ਲਈ ਹਰ ਮਨੁੱਖ ਨੂੰ ਧਰਮ ਦੇ ਰਾਹ ’ਤੇ ਚੱਲਦੇ ਹੋਏ ਹਰ ਲੋੜਵੰਦ ਦੀ ਸੇਵਾ ਕਰਨੀ ਚਾਹੀਦੀ ਹੈ। ਉਨਾਂ ਅੱਗੇ ਕਿਹਾ ਕਿ ਜਲਦ ਹੀ ਇੱਕ ਜੱਥਾ ਬਾਬਾ ਬਾਲਕ ਨਾਥ, ਸ਼ਾਹ ਤਲਾਈਆ ਤੇ ਪੀਰ ਨਿਗਾਹੇ ਦੇ ਦਰਸ਼ਨਾਂ ਲਈ ਜਾ ਰਿਹਾ ਹੈ। ਇਸ ਲਈ ਜਾਣ ਦੇ ਚਾਹਵਾਨ ਚੌਧਰੀ ਸੋਮਪਾਲ ਮੈਂਗੜਾ ਪ੍ਰਧਾਨ ਕਾਂਗਰਸ ਸੇਵਾ ਦਲ ਪੰਜਾਬ ਤੇ ਬੀਬੀ ਗੁਰਬਖਸ਼ ਕੌਰ ਚੇਅਰਪਰਸਨ ਰਾਜਪੂਤ ਸੈੱਲ ਪੰਜਾਬ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਕੁਲਦੀਪ ਸਿੰਘ ਪਾਲਾਂ, ਓਮ ਪ੍ਰਕਾਸ਼ ਰੁੜਕੀ, ਜੀਤ ਕੌਰ ਕੋਟ ਸਦੀਕ, ਕਮਲਜੀਤ ਕੌਰ, ਸੋਮਾ ਰਾਣੀ, ਪ੍ਰੀਤੀ ਲੰਮਾ ਪਿੰਡ ਵੀ ਹਾਜ਼ਰ ਸਨ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly