ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਮੀਟਿੰਗ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਕਿਸਾਨਾਂ ਦੇ ਖਾਸ ਮੁੱਦਿਆਂ ਤੇ ਵਿਚਾਰ ਕੀਤਾ ਗਿਆ ਜਿਸ ਵਿੱਚ ਨੂਰਮਿਲ ਦਾ ਗੰਦਾ ਪਾਣੀ ਜੋ ਸਰਕਾਰ ਪਾਉਣ ਜਾ ਰਹੀ ਆ ਉਸ ਨੂੰ ਰੋਕਣ ਸਬੰਧੀ ਸਾਰੇ ਹੀ ਕਿਸਾਨਾਂ ਵੱਲੋਂ ਸਾਰੇ ਪਿੰਡਾਂ ਵੱਲੋਂ ਜੋਰਦਾਰ ਵਿਰੋਧ ਕੀਤਾ ਗਿਆ ਜਿਸ ਨੂੰ ਇਹ ਗੰਦਾ ਪਾਣੀ ਸੇਮ ਨਾਲੇ ਦੇ ਵਿੱਚ ਨਹੀਂ ਪੈਣ ਦਿੱਤਾ ਜਾਵੇਗਾ। ਕਿਸੇ ਹਾਲਤ ਵਿੱਚ ਵੀ ਕੋਈ ਵੀ ਕੁਰਬਾਨੀ ਦੇਣੀ ਪਵੇ ਤਾਂ ਇਸ ਨੂੰ ਰੋਕਿਆ ਜਾਵੇਗਾ। ਦੂਸਰਾ ਗੱਤਾ ਮਿਲ ਜੋ ਹ ਬਣ ਰਹੀ ਆ ਉਸ ਦਾ ਗੰਦਾ ਪਾਣੀ ਜੋ ਸਿੱਧਾ ਧਰਤੀ ਵਿੱਚ ਪਾਇਆ ਜਾ ਰਿਹਾ ਹੈ ਉਸ ਦਾ ਪੁਰਜੋਰ ਵਿਰੋਧ ਕੀਤਾ ਜਾ ਰਿਹਾ ਹੈ ਉਸ ਦਾ ਟਰੀਟਮੈਂਟ ਲਾ ਕੇ ਪਾਣੀ ਜਿਹੜਾ ਇਸਤੇਮਾਲ ਕੀਤਾ ਜਾਵੇ ਤੀਸਰਾ ਸੀ ਸੀਡ ਸੋਧ ਬਿੱਲ 2025 26 ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਗੈਸ ਦੀ ਸਪਲਾਈ ਨਿਰਵਿਘਨ ਕੀਤੀ ਜਾਵੇ ਗੈਸ ਏਜੰਸੀ ਨੂੰ ਮਿਲਿਆ ਗਿਆ ਜਿਸ ਵਿੱਚ ਉਸ ਨੇ ਵਿਸ਼ਵਾਸ ਦਵਾਇਆ ਕਿ ਕੱਲ ਨੂੰ ਸੱਤ ਤਰੀਕ ਨੂੰ ਗੱਡੀ ਆਉਣੀ ਆ ਤੇ 25 ਤਰੀਕ ਤੱਕ ਦੇ ਸਾਰੇ ਹੀ ਜਿੰਨੇ ਵੀ ਬੁਕਿੰਗ ਆ ਉਹ ਦਿੱਤੇ ਜਾਣਗੇ ਸੋ ਖਸ ਖਸ ਦੀ ਖੇਤੀ ਵਾਸਤੇ ਪਰਮਿਟ ਦਿੱਤੇ ਜਾਣ ਪਰਮਿਟ ਦਿੱਤੇ ਜਾਣ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ ਕਾਲੇ ਗਰਾਰੀ ਵਾਲੇ ਮੀਟਰ ਜਿਹੜੇ ਆ ਉਹ ਲਾਏ ਜਾਣ ਉਹਦੇ ਅਸੀਂ ਪੁਰਜੋਰ ਮੰਗ ਕਰਦੇ ਹਾਂ ਮੀਟਿੰਗ ਨੂੰ ਨਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ਇਸ ਮੀਟਿੰਗ ਵਿੱਚ ਹੇਠ ਲਿਖੇ ਕਿਸਾਨਾਂ ਸ਼ਾਮਿਲ ਹੋਏ ਨਰਿੰਦਰ ਸਿੰਘ ਉਦੋਵਾਲ ਸਤਨਾਮ ਸਿੰਘ ਰਾਮੂਵਾਲ ਕੁਲਬੀਰ ਸਿੰਘ ਕੈਮਾਲਾ ਹਰੀ ਸਿੰਘ ਹਰਦੋ ਸੰਘਾ ਜਗੀਰ ਸਿੰਘ ਤੰਦਾ ਉਰਾ ਸੁਖਵਿੰਦਰ ਸਿੰਘ ਜੱਜ ਤੰਦਾ ਊਰਾ ਹਰਜਿੰਦਰ ਸਿੰਘ ਖਹਿਰਾ ਬਲਵੀਰ ਸਿੰਘ ਉਧੋਵਾਲ ਹਰਦਿਆਲ ਸਿੰਘ ਕਿਰਪਾਲ ਸਿੰਘ ਭਜਨ ਸਿੰਘ ਗੁਰਮੇਤ ਸਿੰਘ ਉਦੋਵਾਲ ਬਲਦੇਵ ਸਿੰਘ ਹੀਰਾ ਸਿੰਘ ਗੁਰਮੇਲ ਸਿੰਘ ਪਿਛਾੜੀਆਂ ਤਰਲੋਚਨ ਸਿੰਘ ਰਵਿੰਦਰ ਸਿੰਘ ਰੋਂਤਾ ਜਸਵੀਰ ਸਿੰਘ ਬਲਦੇਵ ਸਿੰਘ ਅਕਬਰਪੁਰ ਦਰਬਾਰਾ ਸਿੰਘ ਹਰਜਿੰਦਰ ਸਿੰਘ ਗਿਆਨ ਸਿੰਘ ਆਦਿ ਕਿਸਾਨ ਸ਼ਾਮਿਲ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



