(ਸਮਾਜ ਵੀਕਲੀ)
ਗੱਲਾਂ ਕਰ ਬੇਤੁੱਕੀਆਂ, ਨਾ ਅਕਲ ਜਨਾਜ਼ਾ ਕੱਢ
ਬਹਿਸ ਕਿਸੇ ਨਾਲ ਕਰਨ ਦੀ, ਥਾਂ ਉਸਨੂੰ ਛੱਡ
ਲਿਖ ਲਿਖ ਰਚਨਾਵਾਂ ਜਿੰਦਗੀ, ਇੰਝ ਟੱਪੇ ਕਿੰਝ
ਚੁੱਕ ਚੁੱਕ ਕੇ ਮੂੰਹ ਅਸਮਾਨ ਵੱਲ, ਐਵੇਂ ਨਾ ਟੱਡ
ਬਹਿਸ ਦੇ ਵਾਲੇ ਬੀਜ ਨਾ ਯਾਰਾ ਕਿਧਰੇ ਬੋ ਬੈਠੀਂ
ਜੋ ਬੀਜੇਂਗਾ ਓਹੀ ਉੱਗਣੈ, ਹੈ ਓਹੀ ਤਾਂ ਲੈਣਾ ਵੱਢ
ਹਰ ਭੇਡ ਚਾਲ ਦੀ ਚਾਲ, ਜਿਹੜਾ ਅਪਣਾ ਲੈਂਦਾ
ਆਪਣੀ ਚਾਲ ਭੁੱਲ ਜਾਂਵਦਾ, ਓਹ ਦਿਸੇ ਨਾ ਅੱਡ
ਜੀਵਨ ਵਿੱਚ ਹੱਦੋਂ ਵੱਧ ਜੇ ਤੂੰ ਦੌੜਾਂ ਲਾਉਣੀਆਂ ਨੇ
ਧਿਆਨ ਰਹੇ ਹਰ ਮੋੜ ਦੇ ਉੱਤੇ , ਹੈ ਮਿਲਣੀ ਖੱਡ
ਮਿੱਟੀ ਬੜੀ ਉਡਾਰੂ, ਸਿਰ ਢਕ ਕੇ ਚੱਲਿਆ ਕਰ
ਇਹਨੂੰ ਹਵਾ ਸਮਝ ਤੂੰ ਧੂੜ ਕਹਿ ਕਹਿ ਚਾਹੇ ਮੱਡ
ਐਵੇਂ ਨਾ ਚੁੱਕ ਚੁੱਕ ਕੇ ਝੰਡੇ, ਸੜਕਾਂ ਉੱਤੇ ਰੌਲਾ ਪਾ
ਝੰਡੇ ਹੀ ਜੇ ‘ਇੰਦਰ’ ਗੱਡਣੇ,ਮਾਨਵਤਾ ਲਈ ਗੱਡ
(ਇੰਦਰ ਪਾਲ ਸਿੰਘ ਪਟਿਆਲਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly