(ਸਮਾਜ ਵੀਕਲੀ)– ਵਿਧਾਨ ਸਭਾ ਹਲਕਾ ਫਿਲੌਰ ਲਈ ਨਾਮਜ਼ਦਗੀ ਦਾਖਲ ਕਰਨ ਮੌਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਭਾਵੇਂ ਘੱਟ ਤੋਂ ਘੱਟ ਲੋਕਾਂ ਨੂੰ ਪਹੁੰਚਣ ਲਈ ਕਿਹਾ ਸੀ ਪਰ ਫਿਰ ਵੀ ਹਲਕੇ ਦੇ ਲੋਕ ਆਪ ਮੁਹਾਰੇ ਵੱਡੀ ਗਿਣਤੀ ਵਿੱਚ ਪਹੁੰਚ ਗਏ। ਹਲਕੇ ਵਿੱਚੋਂ ਆਸ ਉਮੀਦ ਤੋਂ ਵੱਧ ਮਿਲ਼ ਰਹੇ ਪਿਆਰ ਲਈ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਪੰਜ ਸਾਲ ਦੀ ਲੁੱਟ ਖਸੁੱਟ ਦੇ ਖਿਲਾਫ਼ ਫ਼ਤਵਾ ਦੇਣ ਲਈ ਕਾਹਲ਼ੇ ਹਲਕਾ ਫਿਲੌਰ ਦੇ ਲੋਕ ਬੇਸਬਰੀ ਨਾਲ਼ 20 ਫਰਵਰੀ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਕਾਂਗਰਸ ਨੂੰ ਇਸ ਧੋਖੇ ਦੀ ਸਜ਼ਾ ਦੇ ਸਕਣ, ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਰੋਲਣ ਵਾਲ਼ੀ ਭਾਜਪਾ ਅਤੇ ਉਸਦੇ ਸਹਿਯੋਗੀਆਂ ਨੂੰ ਸਬਕ ਸਿਖਾ ਸਕਣ ਅਤੇ ਦਿੱਲੀ ਤੋਂ ਠੱਗਾਂ ਦੀ ਟੋਲੀ ਦੇ ਮਨਸੂਬਿਆਂ ਨੂੰ ਨਾਕਾਮ ਕਰ ਸਕਣ। ਹੁਣ ਸਾਰੇ ਪੰਜਾਬ ਵਾਂਗ ਹਲਕਾ ਫਿਲੌਰ ਦੇ ਲੋਕ ਵੀ ਅਕਾਲੀ ਬਸਪਾ ਗੱਠਜੋੜ ਦੀ ਚੋਣ ਪ੍ਰਚਾਰ ਦੀ ਕਮਾਂਡ ਆਪਣੇ ਹੱਥ ਲੈ ਚੁੱਕੇ ਹਨ। ਨਾਮਜ਼ਦਗੀ ਦਾਖਲ ਹੋਣ ਤੋਂ ਬਾਅਦ ਗੱਠਜੋੜ ਦੀ ਹਵਾ ਹੋਰ ਤੇਜ ਹੋਵੇਗੀ ਅਤੇ ਇਸ ਹਨ੍ਹੇਰੀ ਵਿੱਚ ਵਿਰੋਧੀਆਂ ਨੂੰ ਆਪਣੀਆਂ ਜ਼ਮਾਨਤਾਂ ਬਚਾਉਣੀਆਂ ਵੀ ਮੁਸ਼ਕਿਲ ਹੋ ਜਾਣਗੀਆਂ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly