(ਸਮਾਜ ਵੀਕਲੀ)
ਮੈਂ ਪਿੰਡ ਘਾਬਦਾਂ ਬੋਲਦਾ ਹਾਂ
ਹਰ ਇੱਕ ਭੇਦ ਖੋਲਦਾ ਹਾਂ।
ਸਮਾਨ ਵੇਚਣ ਵਾਲੇ ਆਉਂਦੇ ਨੇ,
ਆਪਣਾ ਹੀ ਰੌਲਾ ਪਾਉਂਦੇ ਨੇ।
ਸਰਪੰਚ ਦੀ ਗੱਲ ਵੀ ਨਾ ਮੰਨਦੇ ਨੇ
ਆਪਣੀਆਂ ਮਨਆਈਆ ਕਰਦੇ ਨੇ।
ਸਮਾਨ ਵੇਚਣ ਦਾ ਢੰਗ ਅਪਣਾਇਆ ਹੈ,
ਸੋਰ ਪ੍ਰਦੂਸ਼ਣ ਬਹੁਤ ਹੀ ਵਧਾਈਆਂ ਹੈ।
ਬੱਚੇ ਬੁਲਟ ਮੋਟਰਸਾਈਕਲ ਚਲਾਉਂਦੇ ਨੇ ,
ਛੋਟੀ ਉਮਰੇ ਪ੍ਰਦਰਸ਼ਨ ਦਿਖਾਉਂਦੇ ਨੇ।
ਬੱਚੇ ਬੁੱਢੇ, ਔਰਤਾਂ ਜਾ ਫਿਰ ਜੋਂ ਬਿਮਾਰ ਨੇ
ਝੱਲ ਰਹੇ ਸ਼ੋਰ ਪ੍ਰਦੂਸ਼ਣ ਦਾ ਸੰਤਾਪ ਨੇ
ਗਗਨ ਵਾਰ ਵਾਰ ਇੱਕੋ ਗੱਲ ਸਮਝਾਉਂਦੀ ਏ
ਸ਼ੋਰ ਪ੍ਰਦੂਸ਼ਣ ਨਾਲ ਸਿਹਤ ਵਿਗੜ ਜਾਦੀ ਏ
ਬੇਨਤੀ ਕਰੇ ਪਿੰਡ ਸਾਰਾ ਕਰੋ ਕੋਈ ਹੱਲ ਜੀ
ਸ਼ੋਰ ਪ੍ਰਦੂਸ਼ਣ ਰੋਕਣ ਲਈ ਕਰੋ ਕੋਈ ਗੱਲ ਜੀ।
ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly