ਸਟਾਕਹੋਮ (ਸਮਾਜ ਵੀਕਲੀ): ਤਨਜ਼ਾਨਿਆਈ ਲੇਖਕ ਅਬਦੁਲਰਜ਼ਾਕ ਗੁਰਨਾਹ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਆਪਣੀਆਂ ਜੜ੍ਹਾਂ ਤੋਂ ਟੁੱਟੇ ਲੋਕਾਂ ’ਤੇ ਸਾਮਰਾਜਵਾਦ ਦੇ ਪਏ ਅਸਰ ਨੂੰ ਆਪਣੀਆਂ ਰਚਨਾਵਾਂ ਰਾਹੀਂ ਸਾਹਮਣੇ ਲਿਆਂਦਾ ਹੈ। ਸਵੀਡਿਸ਼ ਅਕੈਡਮੀ ਨੇ ਕਿਹਾ ਕਿ ਬਸਤੀਵਾਦ ਦੇ ਪ੍ਰਭਾਵਾਂ ਨੂੰ ਬਿਨਾਂ ਸਮਝੌਤਾ ਕੀਤੇ ਸਮਝਣ ਅਤੇ ਸੱਭਿਆਚਾਰ ਤੇ ਮਹਾਦੀਪਾਂ ਵਿਚਲੀ ਖਾੜੀ ’ਚ ਫਸੇ ਸ਼ਰਨਾਰਥੀਆਂ ਦੀ ਕਿਸਮਤ ਨੂੰ ਬਿਆਨ ਕਰਨ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। 1948 ’ਚ ਜ਼ਾਂਜ਼ੀਬਾਰ ’ਚ ਜਨਮੇ ਤੇ ਇੰਗਲੈਂਡ ’ਚ ਰਹਿ ਰਹੇ ਗੁਰਨਾਹ ਇਸ ਸਮੇਂ ਯੂਨੀਵਰਸਿਟੀ ਆਫ ਕੈਂਟ ’ਚ ਪ੍ਰੋਫੈਸਰ ਹਨ। ਉਨ੍ਹਾਂ ਹੁਣ ਤੱਕ 10 ਨਾਵਲ ਲਿਖੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly