ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਸ਼ਾਂਤੀ ਦੂਤ ਸਲੀਮ ਸੁਲਤਾਨੀ ਰਾਸ਼ਟਰੀ ਪ੍ਰਧਾਨ ਮੈਸੰਜਰ ਆਫ ਪੀਸ ਮਿਸ਼ਨ ਭਾਰਤ, ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਜੋ ਪਿਛਲੇ ਦਿਨਾਂ ਤੋਂ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿ ਸਾਡੇ ਗੁਆਂਢੀ ਮੁਲਖ ਬੰਗਲਾਦੇਸ਼ ਵਿੱਚ ਉੱਥੇ ਦੀ ਸਰਕਾਰ ਕੱਟੜਪੰਥੀਆਂ ਲੋਕਾਂ ਰਾਹੀ, ਉੱਥੇ ਵਸਦੇ ਹਿੰਦੂ ਭਾਈਚਾਰੇ ਘੱਟ ਗਿਣਤੀ ਸਮਾਜ ਅਤੇ ਉਹਨਾਂ ਦੇ ਸੰਤਾਂ ਮਹਾਂਪੁਰਸ਼ਾਂ ਤੇ ਤਸ਼ਦੱਦ ਕਰਕੇ ਉੱਨਾਂ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਅਜ਼ਾਦੀ ਦਾ ਘਾਣ ਕਰ ਰਹੀ ਹੈ ਉਹ ਬਹੁਤ ਦੁਖਦਾਈ ਅਤੇ ਨਿੰਦਣਯੋਗ ਵਰਤਾਰਾ ਹੈ ਅਤੇ ਮੈਸੰਜਰ ਆਫ ਪੀਸ ਮਿਸ਼ਨ ਇਸ ਦੀ ਸਖ਼ਤ ਨਿੰਦਾ ਕਰਦਾ ਹੈ. ਇਸਦੇ ਨਾਲ ਉੱਨਾਂ ਕਿਹਾ ਕਿ ਜਿਸ ਦੇਸ਼ ਅਤੇ ਸਮਾਜ ਵਿਚ ਧਾਰਮਿਕ ਕੱਟੜਤਾ ਫੈਲਦੀ ਹੈ ਉਥੇ ਇਸ ਤਰਾਂ ਦੀਆਂ ਮਾਨਵਤਾ ਵਿਰੋਧੀ ਹਰਕਤਾਂ ਆਮ ਹੋ ਜਾਂਦੀਆਂ ਹਨ ਤੇ ਜਦੋਂ ਮੌਕੇ ਦੀਆਂ ਸਰਕਾਰਾਂ ਵੀ ਇਨਾਂ ਅਸਮਾਜਿਕ ਤੱਤਵਾਂ ਦਾ ਸਾਥ ਦੇਣ ਲੱਗ ਜਾਣ ਤਾਂ ਇਹ ਸੱਭਿਅਕ ਸਮਾਜ ਲਈ ਘਾਤਕ ਸਿੱਧ ਹੁੰਦਾ ਹੈ ਜਿਸਦਾ ਨਤੀਜਾ ਅਸੀ ਬੰਗਲਾਦੇਸ਼ ਵਿਚ ਦੇਖ ਰਹੇ! ਇਸ ਮੌਕੇ ਸਲੀਮ ਸੁਲਤਾਨੀ ਨੇ ਕਿਹਾ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੌਦੀ ਜੀ ਨੂੰ ਬੇਨਤੀ ਕਰਦੇ ਹਨ ਕਿ ਉਹ ਇਸ ਮਸਲੇ ਨੂੰ ਲੈ ਕੇ ਸਖ਼ਤ ਕਦਮ ਚੱਕਣ ਤਾਂ ਜੋ ਭਵਿੱਖ ਵਿਚ ਇੰਨਾਂ ਘਟਨਾਕ੍ਰਮਾ ਤੇ ਰੋਕ ਲਗਾਈ ਜਾ ਸਕੇ! ਨਾਲ ਹੀ ਉੱਨਾਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਮੁਹੰਮਦ ਯੂਨਸ ਨੂੰ ਵੀ ਅਪੀਲ ਕੀਤੀ ਕਿ ਉਹ ਨੋਬਲ ਪੀਸ ਪਰਾਇਜ ਹਨ ਅਤੇ ਉੱਨਾਂ ਨੂੰ ਆਪਣੇ ਦੇਸ਼ ਵਿਚ ਇਹਨਾਂ ਸਮਾਜ ਵਿਰੋਧੀ ਘਟਨਾਵਾਂ ਨੂੰ ਸਖਤੀ ਨਾਲ ਰੋਕਣਾ ਚਾਹੀਦਾ ਹੈ ਅਤੇ ਸ਼ਾਂਤੀ, ਸਮਾਨਤਾ ਅਤੇ ਸਦਭਾਵਨਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly