ਬੇ ਦਰਦਾ ਦਾ ਕੋਈ ਗੀਤ

ਗੁਰਵਿੰਦਰ ਸਿੰਘ ਸ਼ੇਰਗਿੱਲ

(ਸਮਾਜ ਵੀਕਲੀ)

ਬੇ ਦਰਦਾ ਦਾ ਕੋਈ ਗੀਤ ਲਿਖਾ,
ਜਾ ਟੁੱਟੀ ਹੋਈ ਪ੍ਰੀਤ ਲਿਖਾ।
ਜਾਂ ਲਿਖਾ ਮੈ ਪੀੜ ਜੁਦਾਈਆਂ ਦੀ,
ਜਾਂ ਦਿਲ ਵਿਚ ਪੈਂਦੀ ਚੀਸ ਲਿਖਾ।

ਜਾਂ ਸੁਪਨੇ ਹੋਏ ਸਾਕਾਰ ਲਿਖਾ,
ਜਾਂ ਪਿਆਰ ਦੀ ਤੋੜੀ ਰੀਤ ਲਿਖਾ।
ਜਾਂ ਲਿਖਾ ਉਹ ਹੋ ਮਜਬੂਰ ਗਏ,
ਜਾਂ ਉਨ੍ਹਾਂ ਦੀ ਬਦਨੀਤ ਲਿਖਾ

ਜਾਂ ਲਿਖਾ ਜੋ ਦੇ ਗਏ ਹੰਝੂ ਉਹ,
ਜਾਂ ਪਿਆਰ ਜਿਹਾ ਸੰਗੀਤ ਲਿਖਾਂ।
ਜਾਂ ਕਹਾ ਬੇਗਾਨੇ ਹੋ ਗਏ ਉਹ,
ਜਾਂ ਅੱਜ ਵੀ ਦਿਲ ਦੇ ਮੀਤ ਲਿਖਾਂ।

ਜਾਂ ਲਿਖਾ ਉਹ ਫੁੱਲਾਂ ਵਰਗੇ ਸੀ,
ਜਾਂ ਪੱਥਰ ਦਿਲ ਜਿਹੀ ਲੀਕ ਲਿਖਾਂ।
ਜਾਂ ਲਿਖਾਂ ਉਹ ਵਿਛੜੇ ਸਦਾ ਲਈ,
ਜਾਂ ਆਵਣ ਦੀ ਤਾਰੀਖ ਲਿਖਾਂ।

ਸੀ ਨਿੱਘੀ ਧੁੱਪ ਉਹ ਫੱਗਣ ਦੀ,
ਜਾਂ ਪੋਹ- ਮਾਘ ਜਿਹੀ ਸੀਤ ਲਿਖਾਂ।
ਜਾਂ ਲਿਖਾਂ ਉਹ ਸਦਾ ਬਹਾਰ ਬਣੇ,
ਜਾਂ ਪੱਤਝੜ ਦੇ ਪ੍ਰਤੀਕ ਲਿਖਾਂ।

ਮੈਂ ਲਿਖਦਾ ਲਿਖਦਾ ਹਾਰ ਗਿਆ,
ਕੋਈ ਗੀਤ ਲਿਖਾਂ ਜਾਂ ਪ੍ਰੀਤ ਲਿਖਾਂ।
ਸੱਜਣਾ ਦੀ ਲਿਖਾ ਜੁਦਾਈ ਮੈਂ,
ਜਾਂ ਅੱਜ ਵੀ ਦਿਲ ਦੇ ਮੀਤ ਲਿਖਾਂ।

ਗੁਰਵਿੰਦਰ ਸਿੰਘ ਸ਼ੇਰਗਿੱਲ

ਲੁਧਿਆਣਾ ਮੋਬਾਈਲ 9872878501

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਬਾਹੀ
Next articleਗੱਲ