ਮੁੰਬਈ (ਸਮਾਜ ਵੀਕਲੀ): ਰੇਟਿੰਗ ਏਜੰਸੀ ਮੂਡੀ’ਜ਼ ਨੇ ਅੱਜ ਕਿਹਾ ਕਿ ਮਾਲੀਏ ’ਚ ਵਾਧਾ ਕਰਨ ਬਾਰੇ ਬਜਟ ਵਿਚ ਕੋਈ ਗੰਭੀਰ ਤਜਵੀਜ਼ ਪੇਸ਼ ਨਹੀਂ ਕੀਤੀ ਗਈ ਜਦਕਿ ਖ਼ਰਚ ਯੋਜਨਾਵਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਏਜੰਸੀ ਨੇ ਕਿਹਾ ਕਿ ਵਿੱਤੀ ਘਾਟੇ ਦੇ ਅੰਦਾਜ਼ਿਆਂ ਤੋਂ ਸੰਕੇਤ ਮਿਲਦਾ ਹੈ ਕਿ ਸਰਕਾਰ ਤੇਜ਼ ਵਿਕਾਸ ਦਰ ਉਤੇ ਜ਼ਿਆਦਾ ਟੇਕ ਰੱਖੀ ਬੈਠੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਤਵਾਜ਼ਨ ਬਿਠਾਉਣ ਲਈ ਸਰਕਾਰ ਨੇ 2022-23 ਵਿਚ ਘਾਟੇ ਨੂੰ 6.4 ਪ੍ਰਤੀਸ਼ਤ ਤੱਕ ਰੱਖਣ ਦਾ ਟੀਚਾ ਮਿੱਥਿਆ ਹੈ ਜੋ ਕਿ 2021-22 ਵਿਚ 6.9 ਪ੍ਰਤੀਸ਼ਤ ਸੀ। ਇਸ ਤੋਂ ਲੱਗਦਾ ਹੈ ਕਿ ਸਰਕਾਰ ਤੇਜ਼ ਵਿਕਾਸ ਦਰ ’ਤੇ ਆਸ ਰੱਖ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly