(ਸਮਾਜ ਵੀਕਲੀ)
ਪਿਤਾ ਸਾਡੀ ਜਿੰਦਗੀ ਵਿੱਚ ਅਜਿਹਾ ਸਖਸ਼ ਹੁੰਦਾ ਜਿਸ ਦੀ ਥਾਂ ਕੋਈ ਨਹੀਂ ਲੈ ਸਕਦਾ। ਜਿਸਦਾ ਹੋਣਾ ਸਾਡੀ ਜ਼ਿੰਦਗੀ ਵਿੱਚ ਬਹੁਤ ਜਰੂਰੀ ਹੈ। ਅੱਜ ਇੱਕ ਸਾਲ ਹੋ ਗਿਆ ਮੇਰੇ ਫਾਦਰ ਸਾਬ ਨੂੰ ਮੇਰੀ ਜ਼ਿੰਦਗੀ ਚੋ ਗਏ ਹੋਏ। ਮੇਰੇ ਲਈ ਮੇਰੇ ਪਿਤਾ ਕਿਸੇ ਸਾਬ ਤੋਂ ਘੱਟ ਨਹੀਂ ਸੀ ਇਸ ਲਈ ਮੈਂ ਹਮੇਸ਼ਾ ਉਨ੍ਹਾਂ ਫਾਦਰ ਸਾਬ ਹੀ ਕਹਿੰਦੀ। ਜਦ ਡਿਉਟੀ ਤੋਂ ਘਰ ਆਉਣਾ ਛੋਟੀਆਂ ਛੋਟੀਆਂ ਗੱਲ ਪੁੱਛਦੇ ਰਹਿੰਦੇ । ਪੋਸਟਿੰਗ ਦੂਰ ਦੀ ਹੋਣ ਕਰਕੇ ਸੁਬਾ ਬਹੁਤ ਜਲਦੀ ਚੱਲਣਾ ਹੁੰਦਾ ਤਾਂ ਉਹਨਾਂ ਉਠ ਕੇ ਬੈਠ ਜਾਣਾ ਤੇ ਕਹਿਣਾ ਚੱਲ ਪਈ ਪੁੱਤ ਮੈਂ ਹੱਸ ਕੇ ਕਹਿਣਾ ਦਿਹਾੜੀ ਤੇ ਤਾਂ ਜਾਣਾ ਪੈਣਾ ਹੀ ਹੈ। ਹੁਣ ਜਦੋਂ ਸਕੂਟੀ ਚੱਕਦੀ ਹਾਂ ਸਕੂਲ ਜਾਣ ਨੂੰ ਤਾਂ ਉਹਨਾਂ ਨੂੰ ਯਾਦ ਕਰਦੀ ਹਾਂ। ਪਹਿਲਾਂ ਜਦ ਛੋਟੇ ਹੁੰਦੀ ਸੀ ਤਾਂ ਅਕਸਰ ਇਹ ਸੋਚਦੀ ਕਿ ਮੇਰੇ ਮਾਤਾ ਜੀ ਆਪਣੇ ਮਾਤਾ ਪਿਤਾ ਬਿਨਾ ਕਿਵੇਂ ਰਹਿੰਦੇ ਨੇ ਹੁਣ ਪਤਾ ਲੱਗਦਾ ਜਿੰਦਗੀ ਤਾਂ ਜਿਉਣੀ ਹੀ ਪੈਦੀ ਹੈ ਉਹਨਾਂ ਨਾਲ ਵੀ ਤੇ ਉਨ੍ਹਾਂ ਤੋਂ ਬਾਅਦ ਵੀ।
ਜੇ ਮਾ ਮਮਤਾ ਦੀ ਮੂਰਤ
ਬਾਬਲ ਤਪਦੀ ਧੁੱਪ ਵਿੱਚ ਛਾ ਵਰਗਾ।
ਮੰਗਣ ਤੋਂ ਪਹਿਲਾਂ ਪੂਰਾ ਹੁੰਦਾ
ਇਹ ਸਵੇਰੇ ਲਏ ਰੱਬ ਦੇ ਨਾਮ ਵਰਗਾ।
ਦੁਨੀਆਂ ਕਹਿਣ ਨੂੰ ਸਹਾਰਾ ਦਿੰਦੀ
ਨਾ ਕੋਈ ਹੁੰਦਾ ਬਾਬਲ ਸੱਜੀ ਬਾਂਹ ਵਰਗਾ।
ਇਕ ਦੁੱਖ ਇਹੀ ਆਉਂਦਾ
ਕਿਉਂ ਨਹੀਂ ਰਹਿੰਦਾ
ਇਹ ਰਿਸ਼ਤਾ ਉਮਰ ਭਰ
ਆਉਂਦੇ ਜਾਂਦੇ ਸਾਹ ਵਰਗਾ।
ਅਲਵਿਦਾ ਨਹੀਂ ਕਹਿਣਾ ਕਿਉਂਕਿ ਮੈਂ ਤੁਹਾਨੂੰ ਆਪਣੇ ਚੇਤੀਆ ਚੋ ਨਹੀਂ ਕੱਢ ਸਕਦੀ।
‘ਵੀਰਪਾਲ ਕੋਰ ਮਾਨ’
ਪਿੰਡ ਗੁਰੂਸਰ ਜਗ੍ਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly