(ਸਮਾਜ ਵੀਕਲੀ)- ਇੱਕ ਆਤਮਾ ਆਜਾਦ ਜਨਮ ਲੈਦੀ ਹੈ ਅਤੇ ਹਮੇਸ਼ਾਂ ਆਜਾਦ ਹੀ ਰਹਿਣਾ ਚਾਹੁੰਦੀ ਹੈ। ਮਨੁੱਖ ਬਾਰੇ ਇਹ ਕਥਨ ਹੋਰ ਵੀ ਮਜ਼ਬੂਤੀ ਨਾਲ ਢੁੱਕਦਾ ਹੈ। ਕਿਉਕਿ ਉਹ ਸੋਚਣ ਸਮਝਣ ਅਤੇ ਫੈਸਲੇ ਲੈਣ ਦੀ ਸਮਰੱਥਾ ਰੱਖਦਾ ਹੈ।ਹਰ ਕੋਈ ਆਪਣੇ ਹੀ ਤਰੀਕੇ ਨਾਲ ਜਿਊਣਾ ਚਾਹੁੰਦਾ ਹੈ, ਆਪਣੇ ਲਈ ਹੀ ਫੈਸਲਾ ਕਰਨਾ ਚਾਹੁੰਦਾ ਹੈ, ਉਹ ਥੋਪਿਆ ਹੋਇਆ ਫ਼ੈਸਲਾ ਸਵੀਕਾਰ ਕਰਨ ਵਿੱਚ ਅਸਹਿਜਤਾ ਮਹਿਸੂਸ ਕਰਦਾ ਹੈ। ਬੱਚੇ ਵੀ ਬਾਗੀ ਹੋ ਜਾਂਦੇ ਹਨ, ਜਦੋਂ ਦੂਜਿਆਂ ਦੇ ਫੈਸਲੇ ਉਹਨਾਂ ਉਤੇ ਥੋਪ ਦਿੱਤੇ ਜਾਂਦੇ ਹਨ।ਕਿਉਕਿ ਮਨੁੱਖ ਇਕ ਇਕਾਈ ਨਹੀ ਹੈ,ਉਸ ਨੂੰ ਦੂਜੇ ਲੋਕਾਂ ਨਾਲ ਵੀ ਰਹਿਣਾ ਪੈਦਾ ਹੈ, ਉਹ ਦੂਜਿਆਂ ਦੀ ਸੰਗਤ ਤੋਂ ਬਿੰਨਾਂ ਨਹੀ ਰਹਿ ਸਕਦਾ।ਇਸ ਲਈ ਉਸ ਨੂੰ ਉਸ ਸਮੂਹ, ਉਸ ਦੀ ਆਪਣੀ ਜਮਾਤ, ਉਸ ਦਾ ਸਮਾਜ ਅਤੇ ਅੰਤ ਵਿੱਚ ਦੇਸ਼ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਦੀ ਹੈ। ਇਹ ਮਨੁੱਖ ਦੀ ਆਜਾਦੀ ਦੀ ਸੀਮਾ ਤਹਿ ਹੁੰਦੀ ਹੈ। ਆਜਾਦ ਹੋਣ ਅਤੇ ਆਜਾਦੀ ਮਾਣਨਾ ਵਿੱਚ ਅੰਤਰ ਹੁੰਦਾ ਹੈ।
ਸਾਰੀਆਂ ਇੱਛਾ ਪੂਰੀਆਂ ਕਰਨ ਤੋਂ ਬਾਅਦ, ਇਸ ਗੱਲ ‘ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਉਹ ਜਿਸ ਤਰਾਂ ਚੀਜ਼ਾਂ ਨੂੰ ਦੇਖਣਾ ਚਾਹੰੁਦੇ ਹਨ,ਜਿਸ ਤਰਾਂ ਉਹ ਆਪਣੀ ਜਿੰਦਗੀ ਨੂੰ ਜਿਊਣਾ ਚਾਹੰੁਦੇ ਹਨ,ਉਸ ਤਰਾਂ ਦੂਸਰਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਜੀਵਨ ਸ਼ੈਲੀ ਬਣਾਉਣ।ਵਿਅਕਤੀ ਉਦੋਂ ਤੱਕ ਆਪਣੇ ਵਿਚਾਰਾਂ ‘ਤੇ ਕਾਇਮ ਰਹਿੰਦਾ ਹੈ ਜਦੋਂ ਤੱਕ ਉਸ ਦੇ ਖਿਲਾਫ਼ ਕੋਈ ਅਟੱਲ ਸੱਚਾਈ ਪੇਸ਼ ਨਹੀ ਕੀਤੀ ਜਾਂਦੀ। ਸੰਸਾਰ ਦੀਆਂ ਸਾਰੀਆਂ ਚਿੰਤਨ ਪ੍ਰਣਾਲੀਆਂ ਇਸ ਤਰਾਂ ਬਣੀਆਂ ਅਤੇ ਕਾਇਮ ਰਹਿੰਦੀਆਂ ਹਨ, ਭਾਵੇਂ ਉਹਨਾਂ ਦੇ ਵਿਰੋਧ ਵਿੱਚ, ਬਰਾਬਰਤਾ ਜਾਂ ਉਹਨਾਂ ਨੂੰ ਅੱਗੇ ਲੈ ਕੇ ਜਾਣ ਬਾਰੇ,ਵਿਚਾਰ ਪ੍ਰਣਾਲੀਆਂ ਵੱਧਦੀਆਂ ਰਹਿੰਦੀਆਂ ਹਨ। ਸੰਸਾਰ ਦੇ ਸਾਰੇ ਫਲਸਫੇ ਜੀਵਨ ਅਤੇ ਸੰਸਾਰ ਦੀ ਵਿਆਖਿਆ ਕਰਦੇ ਹੋਏ, ਇਕ ਦੂਜੇ ਦੇ ਵਿਚਾਰਾਂ ਨੂੰ ਨਕਾਰਦੇ ਹੋਏ ਅਤੇ ਉਹਨਾਂ ਨੂੰ ਅੱਗੇ ਲੈ ਕੇ ਜਾਣ ਸਮ੍ਹੇਂ ਇੱਕੋ ਤਰੀਕੇ ਨਾਲ ਵਿਕਸਿਤ ਹੋਏ ਹਨ। ਕਿਸੇ ਦੇ ਵਿਚਾਰਾਂ ਤੋਂ ਇਨਕਾਰ ਕਰਨਾ ਕੋਈ ਮਾੜੀ ਗੱਲ ਨਹੀ ਹੈ। ਵਧੀਆ ਵਿਚਾਰਧਾਰਕ ਬਹਿਸਾਂ ਰਾਹੀ ਹੀ ਜੀਵਨ ਦੇ ਨਵੇ ਵਿਚਾਰ ਪੈਦਾ ਹੁੰਦੇ ਹਨ।
ਪਰ ਝਗੜਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਕੋਈ ਆਪਣੇ ਵਿਚਾਰ, ਆਪਣੇ ਸਿਧਾਤ, ਆਪਣੀ ਵਿਚਾਰਧਾਰਾ ਨੂੰ ਸੱਭ ਤੋਂ ਉਤਮ ਸਮਝਣ ਲੱਗ ਜਾਂਦਾ ਹੈ।ਉਹ ਬਾਕੀ ਸਾਰੇ ਵਿਚਾਰਾਂ ਜਾਂ ਧਾਰਾਵਾਂ ਨੂੰ ਖਤਮ ਕਰਕੇ ਕੇਵਲ ਆਪਣੇ ਵਿਚਾਰ ਜਾਂ ਧਾਰਾ ਨੂੰ ਲਾਗੂ ਕਰਨ ਦੀ ਕੋਸਿ਼ਸ਼ ਕਰਦਾ ਹੈ। ਅਜਿਹੀ ਜਿੱਦ ਕਾਰਨ ਸਭਿਅਤਾ ਦੇ ਬਹੁਤ ਸਾਰੇ ਚਿੰਨ ਨਸ਼ਟ ਹੋ ਗਏ, ਉਨਾਂ ਦੇ ਸਾਰੇ ਨਿਸ਼ਾਨ ਆਲੋਪ ਹੋ ਗਏ ਹਨ। ਦੁਨੀਆਂ ਦੀਆਂ ਸਾਰੀਆਂ ਸਭਿਅਤਾਂ ਵਿੱਚ, ਕਿਸੇ ਦੀ ਜਿ਼ੱਦ ਦੇ ਕਾਰਨ, ਅਜਿਹੀ ਗੜਬੜ ਹੋਈ ਹੈ।ਅਜੇ ਵੀ ਇਹ ਸੱਭ ਕੁਝ ਵਾਪਰਨਾ ਜਾਰੀ ਹੈ, ਇਸ ਜਿੱਦ ਦੇ ਕਾਰਨ ਭਾਰਤ ਵਿੱਚ ਬੁੱਧ-ਵਿਚਾਰਾਂ ਨੂੰ ਉਖਾੜ ਸੁੱਟਣ ਦੇ ਯਤਨ ਕੀਤੇ ਗਏ, ਭਾਵੇਂ ਉਹ ਵਿਚਾਰ ਹੁਣ ਧਰਮ ਦੇ ਰੂਪ ਵਿੱਚ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਜੜ੍ਹ ਫ਼ੜ ਚੁੱਕੇ ਹਨ, ਪਰ ਉਨਾਂ ਨੂੰ ਆਪਣੀ ਮਿੱਟੀ ਨਾਲੋ ਤੋੜ ਦਿੱਤਾ ਗਿਆ ਹੈ।ਚਾਰਵਾਕਾਂ ਦੀ ਵਿਚਾਰਧਾਰਾ ਨੂੰ ਤਬਾਹ ਕਰ ਦਿੱਤਾ ਗਿਆ ਸੀ, ਹਾਲਾਂਕਿ ਅੱਜ ਵੀ, ਸੰਸਾਰ ਵਿੱਚ ਬਹੁਤ ਸਾਰੇ ਲੋਕ ਚਾਰਵਾਕਾਂ ਦੀ ਵਡਿਆਈ ਕੀਤੇ ਬਿੰਨਾਂ, ਜੀਵਨ ਨੂੰ ਉਸੇ ਤਰ੍ਹਾਂ ਜਿਊਣ ਦੀ ਕੋਸਿ਼ਸ ਕਰਦੇ ਹਨ ਜਿਸ ਤਰਾਂ ਚਾਰਵਾਕਾਂ ਦੇ ਜੀਵਨ ਨੂੰ ਦੇਖਿਆ ਜਾਂਦਾ ਸੀ। ਉਨਾਂ ਨੂੰ ਇਹ ਜੀਵਨ ਸ਼ੈਲੀ ਬਹੁਤ ਪਸੰਦ ਹੈ। ਉਹ ਹੋਰ ਤਰੀਕਿਆਂ ਦੀ ਵੀ ਖੱੁਲ ਕੇ ਆਲੋਚਨਾ ਕਰਦੇ ਹਨ।
ਪਰ ਅਸਲੀਅਤ ਇਹ ਹੈ ਕਿ ਅੱਜ ਤੱਕ ਜੀਵਨ ਦੇ ਸਾਰੇ ਸਰੋਤਾਂ ਨੂੰ ਕਿਸੇ ਇਕ ਪ੍ਰਣਾਲੀ ਵਿੱਚ ਸ਼ਾਮਲ ਨਹੀ ਕੀਤਾ ਜਾ ਸਕਿਆ। ਕੋਈ ਵੀ ਵਿਚਾਰਧਾਰਾ ਜੀਵਨ ਜਿਊਣ ਦਾ ਸਹੀ ਤਰੀਕਾ ਨਹੀ ਦੱਸ ਸਕੀ।ਅਸਲ ਵਿੱਚ ਮਨੁੱਖ ਆਪਣੇ ਸਮ੍ਹੇਂ ਅਤੇ ਸਮਾਜ ਦੇ ਹਾਲਾਤਾਂ ਦੇ ਅਨੁਸਾਰ ਆਪਣੀ ਜੀਵਨ ਸ਼ੈਲੀ ਦੀ ਚੋਣ ਕਰਦਾ ਹੈ। ਇਸ ਚੋਣ ਪਿੱਛੇ ਦੋਵੇਂ ਕਾਰਕ ਹੋ ਸਕੇ ਹਨ-ਪਦਾਰਥਵਾਦੀ ਅਤੇ ਅਧਿਆਤਮਿਕ। ਕੁਝ ਲੋਕ ਇਸ ਸੰਸਾਰ ਨੂੰ ਹੀ ਅੰਤਿਮ ਸੱਚ ਸਮਝ ਕੇ ਜੀਵਨ ਜਿਊਣ ਦਾ ਤਰੀਕਾ ਅਪਣਾ ਸਕਦੇ ਹਨ, ਜਦ ਕਿ ਕੋਈ ਇਸ ਆਸਾਰ ਸੰਸਾਰ ਨੂੰ ਅਸੰਭਵ ਸਮਝ ਕੇ ਪਰਲੋਕਿਕ ਸ਼ਕਤੀਆਂ ਨਾਲ ਜੁੜਣ ਦਾ ਰਾਹ ਚੁਣ ਸਕਦੇ ਹਨ। ਪਰ ਇਹਨਾਂ ਦੋਹਾਂ ਸੜਕਾਂ ਦੀ ਬਣਤਰ ਵੀ ਹਰ ਥਾਂ ਇਕੋ ਜਿਹੀ ਨਹੀ ਹੈ। ਇਹਨਾਂ ਵਿੱਚ ਵੀ ਫ਼ਰਕ ਹੈ।ਜੋ ਇਸ ਸੰਸਾਰ ਨੂੰ ਸੱਚਾ ਮੰਨਦਾ ਹੈ, ਉਸ ਦੀਆਂ ਭਟਕਣਾਵਾਂ ਦਾ ਕੋਈ ਅੰਤ ਨਹੀ ਹੈ। ਜੋ ਪਰਲੋਕ ਦੀ ਚਿੰਤਾਂ ਕਰਦਾ ਹੈ ਉਸ ਦੇ ਬਹੁਤ ਸਾਰੇ ਰੰਗ ਹਨ। ਧਿਆਨ ਭਟਕਾਉਣ ਦੀਆਂ ਸੰਭਾਵਨਾਵਾਂ ਵੀ ਘੱਟ ਨਹੀ ਹਨ।ਇਸ ਤਰਾਂ ਝਗੜੇ ਦੀ ਗੁਜ਼ਾਇਸ਼ ਹੰੁਦੀ ਹੈ।ਸਗੋਂ ਵਧੇਰੇ ਖ਼ਤਰਨਾਕ ਹਨ ਜੋ ਇਸ ਸੰਸਾਰ ਨੂੰ ਪੂਰੀ ਤਰ੍ਹਾਂ ਨਾਲ ਪ੍ਰਾਪਤ ਕਰਨ ਲਈ ਫਿ਼ਕਰਮੰਦ ਹਨ।
ਕਬੀਰ ਸਾਹਿਬ ਕਹਿੰਦੇ ਹਨ ਕਿ:-ਸੰਤੋਂ ਦੇ ਘਰਾਂ ਵਿੱਚ ਵੀ ਝਗੜਾ ਹੈ। ਇਹ ਘਰ, ਇਹ ਸੰਸਾਰ ਝਗੜਿਆ ਤੋਂ ਮੁੱਕਤ ਨਹੀ ਹੈ, ਇੱਥੇ ਵੱਡੇ-ਵੱਡੇ ਝਗੜੇ ਹਨ, ਹਰ ਕੋਈ ਸ਼ਾਂਤੀ ਚਾਹੁੰਦਾ ਹੈ, ਪਰ ਉਹ ਆਪ ਹੀ ਆਸ਼ਾਂਤੀ ਨੂੰ ਚੱੁਣਦਾ ਹੈ।ਸਾਧੂ ਹੋਵੇ ਜਾਂ ਸੰਤ, ਸੱਭ ਵਿੱਚ ਝਗੜਾ ਹੁੰਦਾ ਹੈ। ਉਹਨਾਂ ਦੇ ਜੀਵਨ ਦੇ ਅੰਦਰ ਵੀ ਅਤੇ ਬਾਹਰ ਵੀ।ਅਨੇਕਾਂ ਹੀ ਤਪੱਸਿਆ ਅਤੇ ਸਾਧਨਾ ਕਰਨ ਤੋਂ ਬਾਅਦ ਵੀ ਸੰਨਿਆਸੀ ਝੱਗੜਿਆ ਤੋਂ ਮੁਕਤ ਨਹੀ ਹੁੰਦੇ।ਦੁਨੀਆਂ ਨੂੰ ਜਿੱਤਣ ਲਈ ਭੱਜ ਰਹੇ ਲੋਕਾਂ ਦੇ ਔਗਣ ਨਾ ਪੁੱਛੋ। ਇਹਨਾਂ ਦੋਹਾਂ ਦੇ ਵਿਚਕਾਰ ਇੱਕ ਤੀਜੀ ਕਿਸਮ ਦੇ ਲੋਕ ਵੀ ਹਨ ਅਤੇ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜੋ ਮੰਨਦੇ ਹਨ ਕਿ ਇਸ ਸੰਸਾਰ ਨੂੰ ਅਤੇ ਪ੍ਰਲੋਕ ਨੂੰ ਜਿੱਤਣਾ ਜਰੂਰੀ ਹੈ। ਇਹ ਉਹ ਥਾਂ ਹੈ ਜਿੱਥੇ ਜੀਵਨ ਵਿੱਚ ਬਰਾਬਰਤਾ ਦੇ ਫਾਰਮੂਲੇ ਬਣਦੇ ਹਨ। ਕਰਮ ਅਤੇ ਧਰਮ ਵਿਚਕਾਰ ਇਕ ਪੁੱਲ ਬਣਦਾ ਹੈ। ਨੈਤਿਕ ਅਤੇ ਅਨੈਤਿਕ ਦੀ ਪਛਾਣ ਦਾ ਮਾਪਦੰਡ ਤੈਅ ਹੈ। ਅਜਿਹੇ ਲੋਕ ਪਰੰਪਰਾ ਆਧਾਰਿਤ ਜੀਵਨ ਢੰਗ ਨੂੰ ਫ਼ੜ ਕੇ ਚੱਲਣ ਦਾ ਯਤਨ ਕਰਦੇ ਹਨ।ਅਜਿਹੇ ਲੋਕਾਂ ਨੂੰ ਸਮਾਜ ਦਾ ਅਸਲ ਤੱਤ ਮੰਨਿਆ ਜਾਂਦਾ ਹੈ। ਅਜਿਹੇ ਲੋਕ ਸੱਚੇ ਸਮਾਜਿਕ ਮੰਨੇ ਜਾਦੇ ਹਨ।ਜਿਹੜੇ ਲੋਕ ਸਮਾਜ ਦੀ ਪ੍ਰਵਾਹ ਕੀਤੇ ਬਿੰਨਾਂ ਆਜਾਦ ਜੀਵਨ ਬਤੀਤ ਕਰਨਾ ਚਾਹੁੰਦੇ ਹਨ, ਨੈਤਿਕਤਾ ਵਰਗੀਆਂ ਗੱਲਾਂ ਵਿੱਚ ਵਿਸ਼ਵਾਸ਼ ਨਹੀ ਰੱਖਦੇ, ਜੋ ਸਮਾਜ ਨੂੰ ਤਿਆਗ ਕੇ ਪਰਲੋਕ ਦੀ ਚਿੰਤਾਂ ਕਰਦੇ ਹੋਏ ਚਲੇ ਗਏ,ਉਹ ਵੀ ਸਮਾਜ ਦਾ ਹਿੱਸਾ ਕਿਥੇ ਰਹਿ ਪਾਂਉਦੇ ਹਨ।
ਪਰ ਜਿੰਨਾਂ ਨੂੰ ਅਸੀ ਸੱਚਾ ਸਮਾਜਿਕ ਕਹਿੰਦੇ ਹਾਂ, ਉਹਨਾਂ ਦੇ ਘਰਾਂ ਵਿੱਚ ਝਗੜੇ ਵੀ ਕੋਈ ਘੱਟ ਨਹੀ ਹਨ। ਸਾਰੀਆਂ ਅਦਾਲਤਾਂ ਵਿੱਚ ਆਪਣੇ ਆਪ ਨੂੰ ਜ਼ਾਇਜ਼ ਠਹਿਰਾਉਣ ਦੀਆਂ ਕੋਸਿ਼ਸ਼ਾਂ ਵਿਰੁਧ ਕੇਸ ਰੱਦ ਹੋ ਚੁੱਕੇ ਹਨ।ਉਹ ਨੀਤੀ, ਧਰਮ, ਸਮਾਜਿਕ ਸਦਭਾਵਨਾ ਆਦਿ ਦੇ ਰਾਖੇ ਦਿਖਾਈ ਦਿੰਦੇ ਹਨ, ਪਰ ਜਿੱਥੇ ਕਿਤੇ ਵੀ ਉਨਾਂ ਦੀ ਜੀਵਨ ਸ਼ੈਲੀ ਦੀ ਚੋਣ ਵਿੱਚ ਟਕਰਾਅ ਹੁੰਦਾ ਹੈ ਤਾਂ ਉਨਾਂ ਦਾ ਸੰਤੁਲਣ ਵਿਗੜ ਜਾਂਦਾ ਹੈ। ਪਤਨੀ ਦਾ ਪਤੀ ਪ੍ਰਤੀ, ਪਿਤਾ ਦਾ ਪੁੱਤਰ ਪ੍ਰਤੀ, ਭਰਾ ਦਾ ਭਰਾ ਪ੍ਰਤੀ ਸੁਭਾਅ ਅਸੰਤੁਲਨ ਹੈ।ਫਿਰ ਉਨਾਂ ਦੇ ਸਾਰੇ ਸਿਧਾਂਤ, ਵਿਚਾਰ, ਸੰਜਮ ਅਤੇ ਅਭਿਆਸ ਕਪੂਰ ਵਾਂਗ ਉਡ ਜਾਂਦੇ ਹਨ। ਬਸ ਜਿ਼ੱਦ ਅੜੀ ਰਹਿੰਦੀ ਹੈ, ਜੇਕਰ ਇਹ ਜਿ਼ੱਦ ਛੱਡ ਦਿੱਤੀ ਜਾਵੇ ਤਾਂ ਬਹੁਤ ਸਾਰੇ ਝਗੜੇ ਖਤਮ ਹੋ ਸਕਦੇ ਹਨ।