(ਸਮਾਜ ਵੀਕਲੀ)
ਓਹ ਵੇਲਾ ਹੋਇਆ ਕਰਦਾ ਸੀ
ਜਦ ਰੱਲ ਮਿਲ ਸਾਰੇ ਬਹਿੰਦੇ ਸੀ,
ਦੁੱਖ ਸੁੱਖ ਓਪਰਾ ਨਹੀਂ ਸੀ ਉਦੋਂ
ਸਿਆਣੇ ਸੱਚੀ ਇਹ ਕਹਿੰਦੇ ਸੀ
ਵਕਤ ਦਾ ਗੇੜਾ ਕਦ ਬਦਲਿਆ
ਸਭ ਉੱਪਰ ਥੱਲੇ ਨੂੰ ਹੋ ਗਿਆ
ਸ਼ਰਮ ਤੇ ਸਤਿਕਾਰ ਸਾਡਾ ਗਹਿਣਾ
ਅੱਜ ਓਹ ਵੀ ਨੈਣੀ ਅੱਖੋਂ ਚੋ ਗਿਆ
ਸਿਆਣੇ ਕਹਿੰਦੇ ਸੀ ਵਕਤ ਆਉਗਾ
ਸਿਖ ਲਵੋ ਹੁਣ ਤੁਸੀ ਸਭ ਕੁਝ ਸਹੀ,
ਸੁਆਲ ਦੇ ਨਾਲ ਹੀ ਜੁਆਬ ਮਿਲੁਗਾ
ਗੱਲਾਂ ਅਧੂਰੀਆਂ ਸੀ ਜਿਹੜੀ ਕਹੀ
ਸਭ ਕੁੱਝ ਮੁੱਕ ਜਿਹਾ ਗਿਆ ਹੈ
ਭਾਈਚਾਰਾ ਹੁਣ ਸੁੱਕ ਗਿਆ ਹੈ,
ਅੱਜ ਦੇ ਜ਼ਮਾਨੇ ਵਿਚ ਹੁਣ ਬਸ
ਤਮਾਸ਼ਾ ਵੇਖਣ ਨੂੰ ਰਹਿ ਗਿਆ ਹੈ
ਢਿੱਲੋਂ ਨੇ ਵੀ ਬਹੁਤੇ ਰੰਗ ਦੇਖੇ ਨੇ
ਕੁੱਝ ਸੱਚੇ ਤੇ ਕੁੱਝ ਕੱਚੇ ਵੇਖੇ ਨੇ,
ਗੁਰਬਾਣੀ ਦੀ ਸਿੱਖਿਆ ਤੇ ਚੱਲ
ਸੁਪਨਿਆਂ ਕਰਨੇ ਨੇ ਆਪਾਂ ਹੱਲ ।
ਅਵਤਾਰ ਸਿੰਘ ਢਿੱਲੋਂ
ਕਰੋਲ ਬਾਗ਼, ਨਵੀਂ ਦਿੱਲੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly