HOME ਪੜ੍ਹਾਈ ਛੱਡਣ ਦੀ ਕੋਈ ਜ਼ਰੂਰਤ ਨਹੀਂ ਮੈਂ ਨਾਲ ਹਾਂ ਮੈਂ ਤੈਨੂੰ ਪੜ੍ਹਾਵਾਗੀ...

ਪੜ੍ਹਾਈ ਛੱਡਣ ਦੀ ਕੋਈ ਜ਼ਰੂਰਤ ਨਹੀਂ ਮੈਂ ਨਾਲ ਹਾਂ ਮੈਂ ਤੈਨੂੰ ਪੜ੍ਹਾਵਾਗੀ –ਪ੍ਰਿਆ ਅੰਬੇਦਕਰ

4
ਪ੍ਰਿਆ ਅੰਬੇਦਕਰ

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਲਾਇਬ੍ਰੇਰੀ ਚ ਬੈਠੀ ਨੂੰ ਇੱਕ ਭੈਣ ਦਾ ਫੋਨ ਆਇਆ ਕਿ ਉਸਦੇ ਬੱਚਿਆ ਨੂੰ ਸਕੂਲ ਵਾਲੇ ਤੰਗ ਕਰ ਰਹੇ ਹਨ l ਸਕੂਲ ਵਾਲੇ ਕਹਿ ਰਹੇ ਹਨ ਜੇ ਸਕੂਲ ਵਿਚ ਬੱਚਿਆ ਦੀ ਫੀਸ ਜਮਾ ਨਾ ਕਰਵਾਈ ਤਾਂ ਪ੍ਰੀਖਿਆ ਵਿਚ ਬੈਠਣ ਨਹੀਂ ਦਿੱਤਾ ਜਾਵੇਗਾ l ਉਸਨੇ ਦੱਸਿਆ ਕਿ ਬੱਚੇ ਪੜਾਈ ਵਿਚ ਅਵੱਲ ਹਨ ਪਰ ਮਾੜਾ ਵਕਤ ਆਉਣ ਲੱਗਾ ਇਹ ਸਭ ਨਹੀਂ ਦੇਖਦਾ… ਮਾਤਾ ਸਾਵਿਤਰੀਬਾਈ ਫੁਲੇ ਜੀ ਦੇ ਅਸ਼ੀਰਵਾਦ ਸਦਕਾ ਮੈਂ ਉਸ ਭੈਣ ਦੇ ਬੱਚਿਆ ਦੀ ਪੜਾਈ ਦੀ ਜਿੰਮੇਦਾਰੀ ਆਪਣੇ ਸਿਰ ਲੈ ਲਈ ਹੈ l ਘਰ ਦੇ ਹਲਾਤਾਂ ਨੂੰ ਦੇਖਦਿਆਂ ਬੱਚੀ ਨੇ ਮੇਰੇ ਮੋਹਰੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ 12 ਪਾਸ ਕਰਕੇ ਇਸ ਸਾਲ ਪੜਾਈ ਛੱਡ ਦਵੇਗੀ ਤੇ ਆਪਣੇ ਬਾਪ ਨਾਲ ਆਰਥਿਕ ਤੌਰ ਉੱਤੇ ਹੱਥ ਵੰਡਾਏਗੀ l ਪਰ ਪੁੱਛਣ ਤੇ ਪਤਾ ਚੱਲਿਆ ਕੇ ਕੰਪਿਊਟਰ ਦੀ ਪੜਾਈ ਕਰਨਾ ਚਾਹੁੰਦੀ ਹੈ, ਪਰ ਗਰੀਬੀ ਕਾਰਨ ਘਰ ਦੇ ਹਾਲਾਤਾਂ ਕਾਰਨ ਉਹ ਅਜਿਹਾ ਨਹੀਂ ਕਰ ਸਕਦੀ l ਇਹ ਗੱਲਾਂ ਸੁਣਦੇਆਂ ਮੈਂ ਮੌਕੇ ਉੱਤੇ ਉਸਦੇ ਅਕਾਊਂਟ ਵਿਚ ਜਿੰਨੀ ਉਸਨੂੰ ਜਰੂਰਤ ਸੀ ਉਸ ਤੋਂ ਵੱਧ ਪੈਸਾ ਪਾ ਦਿੱਤਾ ਤੇ ਕਿਹਾ “”ਪੜਾਈ ਛੱਡਣ ਦੀ ਕੋਈ ਜਰੂਰਤ ਨਹੀਂ ਆ, ਮੈਂ ਨਾਲ ਆ …ਮੈਂ ਤੈਨੂੰ ਪੜ੍ਹਾਉਂਗੀ …ਜਿੰਨਾ ਮਰਜ਼ੀ ਪੜ੍ਹ l “” ਉਸ ਭੈਣ ਨੇ ਮੈਂਨੂੰ ਬੜੀਆਂ ਦੁਆਵਾ ਦਿੱਤੀਆਂ. ..ਤੇ ਧੰਨਵਾਦ ਕੀਤਾ l ਪਰ ਮੈਂਨੂੰ ਧੰਨਵਾਦ ਨਹੀਂ ਚਾਹੀਦਾ ਸਗੋਂ ਮੈਂ ਉਸਦਾ ਧੰਨਵਾਦ ਕੀਤਾ ਜੋ ਉਸਨੇ ਮੈਂਨੂੰ ਆਪਣੀ ਨੇਕ ਕਮਾਈ ਚੋ ਦਸਵੰਦ ਕਢਵਾ ਕੇ ਕਰਮ ਕਮਾਉਣ ਦਾ ਮੌਕਾ ਦਿੱਤਾ l ਮੈਂ ਬਸ ਓਹਨਾ ਅੱਗੇ ਇਹੀ ਬੇਨਤੀ ਕੀਤੀ ਕੇ ਜਦੋ ਬੱਚੀ ਪੜ੍ਹ ਲਿਖ ਗਈ ਤਾਂ ਉਹ ਵੀ ਸਮਾਜ ਵਿਚ ਜਰੂਰਤਮੰਦਾ ਦੀ ਬਾਂਹ ਫੜ ਕੇ pay back to society ਕਰੇ… ਇਸ ਪੋਸਟ ਨੂੰ ਪਾਉਣ ਦਾ ਮਤਲਬ ਆਪਣੀ ਵਡਿਆਈ ਆਪਣੇ ਮੂੰਹੋ ਆਪ ਕਰਨਾ ਨਹੀਂ ਸਗੋਂ ਸਮਾਜ ਨੂੰ ਸੇਧ ਦੇਣਾ ਹੈ l ਜਿੰਨੇ ਵੀ NRI ਆ ਓਹਨਾ ਨੂੰ ਬੇਨਤੀ ਆ ਕੇ ਆਪਣੇ ਆਸ ਪਾਸ ਨਜ਼ਰ ਮਾਰੋ ਤੇ ਸਮਾਜ ਦੇ ਹੀਰੇਆ ਨੂੰ ਚੁਣੋ ਤੇ ਓਹਨਾ ਨੂੰ ਚਮਕਾਉਣ ਦਾ ਯਤਨ ਕਰੋ l ਜਰੂਰਤਮੰਦ ਨਿਆਣਿਆ, ਨੌਜਵਾਨਾਂ ਦੀਆਂ ਪੜਾਈਆਂ ਦੇ ਖਰਚੇ ਚੁੱਕੋ …ਬਹੁਤਾ ਨਹੀਂ ਤਾਂ ਇੱਕ ਇੱਕ ਬੱਚੇ ਦੀ ਪੜਾਈ ਦੀ ਹੀ ਜਿੰਮੇਦਾਰੀ ਚੱਕ ਲਓ …!! ਤਾਂ ਜੋ ਬਾਬਾ ਸਾਹਬ ਡਾ. ਅੰਬੇਡਕਰ ਅਤੇ ਸਾਵਿਤਰੀਬਾਈ ਫੁਲੇ ,ਜੋਤੀਰਾਓ ਫੁਲੇ ਜੀ ਦੀ ਸੋਚ ਉੱਤੇ ਅਸਲ ਮਾਇਨੇ ਚ ਪਹਿਰਾ ਦਿੱਤਾ ਜਾ ਸਕੇ l

ਬਹੁਤ ਬਹੁਤ ਧੰਨਵਾਦ
ਜੈ ਭੀਮ. ..ਨਮੋ ਬੁੱਧਾਏ
ਪ੍ਰਿਆ ਅੰਬੇਦਕਰ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਹੁਜਨ ਸਮਾਜ ਪਾਰਟੀ (ਪੰਜਾਬ) ਈਦ ਦੇ ਪਵਿੱਤਰ ਮੌਕੇ ‘ਤੇ ਮੁਸਲਿਮ ਭਾਈਚਾਰੇ ਨੂੰ ਵਧਾਈ; ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਆਪਸੀ ਸਾਂਝੀਵਾਲਤਾ ਅਤੇ ਸਮਾਜਿਕ ਇਨਸਾਫ਼ ਦਾ ਦਿੱਤਾ ਸੱਦਾ -ਡਾ ਅਵਤਾਰ ਸਿੰਘ ਕਰੀਮਪੁਰੀ
Next articleਨਗਰ ਕੌਂਸਲ ਨਵਾਂਸ਼ਹਿਰ, ਰਾਹੋਂ ਅਤੇ ਬੰਗਾਂ ਦੀ ਵੋਟਾਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ – ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ