ਨਵੀਂ ਦਿੱਲੀ (ਸਮਾਜ ਵੀਕਲੀ): ਰਾਸ਼ਟਰੀ ਕੋਵਿਡ ਟੀਕਾਕਰਨ ਟਾਸਕ ਫੋਰਸ ਦੇ ਚੇਅਰਮੈਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਸ਼ੀਲਡ ਦੇ ਲਗਾਏ ਜਾ ਰਹੇ ਦੋ ਟੀਕਿਆਂ ਵਿਚਾਲੇ ਅੰਤਰ,ਜੋ ਇਸ ਵੇਲੇ 12 ਤੋਂ 16 ਹਫ਼ਤਿਆਂ ਦਾ ਰੱਖਿਆ ਗਿਆ ਹੈ, ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। ਮੈਂਬਰ (ਸਿਹਤ) ਨੀਤੀ ਆਯੋਗ ਤੇ ਟੀਕਾਕਰਨ ਫੋਰਸ ਦੇ ਚੇਅਰਮੈਨ ਵੀਕੇ ਪੌਲ ਨੇ ਅੱਜ ਕਿਹਾ ਕਿ ਅੰਤਰਾਲ ਨੂੰ ਬਦਲਣ ਦੀ ਇਸ ਸਮੇਂ ਕੋਈ ਲੋੜ ਨਹੀਂ ਹੈ।
ਉਨ੍ਹਾਂ ਕਿਹਾ, “ਅਸੀਂ ਰਾਸ਼ਟਰੀ ਟੀਕਾ ਟ੍ਰੈਕਿੰਗ ਪ੍ਰਣਾਲੀ ਅਧੀਨ ਅੰਕੜੇ ਇਕੱਠੇ ਕਰ ਰਹੇ ਹਾਂ ਅਤੇ ਜੋ ਅੰਕੜੇ ਸਾਹਮਣੇ ਆਏ ਹਨ ਉਸ ਤੋਂ ਲੱਗਦਾ ਹੈ ਕਿ ਮੌਜੂਦਾ ਅੰਤਰ ਨੂੰ ਬਦਲਣ ਦੀ ਕੋਈ ਲੋੜ ਨਹੀਂ। ਟੀਕਿਆਂ ਵਿਚਾਲੇ ਅੰਤਰ ਦਾ ਮੁਢਲਾ ਸਿਧਾਂਤ ਇਹ ਹੈ ਕਿ ਸਾਡੇ ਲੋਕਾਂ ਨੂੰ ਟੀਕੇ ਦੀ ਹਰ ਖੁਰਾਕ ਦਾ ਵੱਧ ਤੋਂ ਵੱਧ ਲਾਭ ਮਿਲੇ। ਅਸੀਂ ਅੰਕੜਿਆਂ ਤੋਂ ਸਿੱਟਾ ਕੱਢਿਆ ਕਿ ਨਤੀਜੇ ਚੰਗੇ ਆ ਰਹੇ ਹਨ।” ਟੀਕਾਕਰਨ ਬਾਰੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੇ ਚੇਅਰਮੈਨ ਐੱਨਕੇ ਅਰੋੜਾ ਨੇ ਵੀ ਕਿਹਾ ਕਿ ਇਸ ਅੰਤਰ ਨੂੰ ਬਦਲਣ ਦਾ ਫਿਲਹਾਲ ਕੋਈ ਕਾਰਨ ਨਜ਼ਰ ਨਹੀਂ ਆਉਂਦਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly