HOME ਪੰਜਾਬ ਅੰਦਰ ਕੁਦਰਤੀ ਹੜ੍ਹ ਨਹੀਂ ਸਾਜਸ਼ੀ ਹੜ੍ਹ ਪੰਜਾਬ ਦਾ ਕਿਸਾਨ ਤੇ ਆਮ...

ਪੰਜਾਬ ਅੰਦਰ ਕੁਦਰਤੀ ਹੜ੍ਹ ਨਹੀਂ ਸਾਜਸ਼ੀ ਹੜ੍ਹ ਪੰਜਾਬ ਦਾ ਕਿਸਾਨ ਤੇ ਆਮ ਲੋਕ ਕਰ ਰਹੇ ਮਦਦ :- ਲੱਖੋਵਾਲ

1
ਹਰਿੰਦਰ ਸਿੰਘ ਲੱਖੋਵਾਲ

ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜਾ ਤੁਰੰਤ ਜਾਰੀ ਕਰੇ 

  ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਜਿ: 283 ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਤੇ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਪੰਜਾਬ ਨੇ ਸਾਂਝਾ ਬਿਆਨ ਦਿੰਦਿਆਂ ਕਿਹਾ ਹੈ ਕਿ ਜੋ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਪਈ ਹੈ। ਇਹ ਕੋਈ ਕੁਦਰਤੀ ਆਫਤਾਂ ਨਹੀਂ ਇਹ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਹੈ । ਅਸੀਂ ਮੰਨਦੇ ਹਾਂ ਕਿ ਪਿਛਲੇ ਦਿਨਾਂ ਵਿੱਚ ਜੰਮੂ ਕਸ਼ਮੀਰ, ਹਿਮਾਚਲ ਵਿੱਚ ਕਾਫੀ ਬੱਦਲ ਫਟੇ ਹਨ ਪਰ ਜੇ ਸਮਾਂ ਰਹਿੰਦਿਆਂ ਪਹਿਲਾਂ ਤੋਂ ਹੀ ਸਰਕਾਰਾਂ ਨੇ ਇਹਨਾਂ ਹੜ੍ਹਾਂ ਨਾਲ ਨਜਿੱਠਣ ਦਾ ਤਹੱਈਆ ਕੀਤਾ ਹੁੰਦਾ, ਡੈਮ 25 ਤੋਂ 30% ਖਾਲੀ ਰੱਖੇ ਹੁੰਦੇ ਤਾਂ ਅੱਜ ਪੰਜਾਬ ਦਾ ਇਹ ਹਾਲ ਨਹੀਂ ਹੋਣਾ ਸੀ ਇਹ ਤਾਂ ਸਿਰਫ਼ ਤੇ ਸਿਰਫ਼ ਪੰਜਾਬ ਨੂੰ ਡੋਬਣ ਲਈ ਸਾਰਾ ਵਰਤਾਰਾ ਸਿਰਜਿਆ ਗਿਆ ਹੈ ਕਿਉਂਕਿ ਪੰਜਾਬ ਨਾ ਕੇਂਦਰ ਸਰਕਾਰ ਤੇ ਨਾ ਪੰਜਾਬ ਸਰਕਾਰ ਦੇ ਅੱਗੇ ਝੁਕਿਆ ਤੇ ਪੰਜਾਬ ਦੇ ਕਿਸਾਨ ਤੇ ਪੰਜਾਬ ਨੂੰ ਮਾਰਨ ਲਈ ਇੱਕ ਸਿਆਸੀ ਹੜ੍ਹ ਲਿਆਂਦੇ ਗਏ ਹਨ । ਉਪਰੋਂ ਸਰਕਾਰਾਂ ਪੰਜਾਬ ਪੰਜਾਬੀਆਂ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਕਿਸਾਨਾਂ ਨੂੰ ਹੀ ਨਿੰਦਣ ਵਿੱਚ ਲੱਗੀਆਂ ਹੋਈਆਂ ਹਨ । ਪਹਿਲਾਂ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਫੇਰ ਪੰਜਾਬ ਸਰਕਾਰ ਲੈਂਡ ਪੂਲਿੰਗ ਪੋਲਿਸੀ ਲੈ ਕੇ ਆਈ ਪਰ ਇਹਨਾਂ ਤੋਂ ਪੰਜਾਬ ਦਾ ਕਿਸਾਨ ਨਹੀਂ ਦੱਬਿਆ ਹੁਣ ਦੋਨਾਂ ਸਰਕਾਰਾਂ ਨੇ ਰਲ ਮਿਲ ਕੇ ਪੰਜਾਬ ਨੂੰ ਡੋਬਣ ਲਈ ਪੰਜਾਬ ਦੇ ਕਿਸਾਨ ਨੂੰ ਮਾਰਨ ਲਈ ਹੜ੍ਹਾਂ ਵਾਲੀ ਚਾਲ ਚੱਲੀ ਹੈ ਜੋ ਅਤੀ ਨਿੰਦਣਯੋਗ ਅਤੇ ਮੰਦਭਾਗੀ ਹੈ, ਨਾਲ ਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੋ ਸਿਆਸੀ ਧਿਰ ਦੇ ਐਮ.ਐਲ.ਏ ਜਾਂ ਕੋਈ ਵੀ ਲੀਡਰ ਸਾਹਿਬਾਨ ਹਨ ਉਹ ਕਿਸਾਨ ਆਗੂਆਂ ਬਾਰੇ ਗਲਤ ਮਲਤ ਬੋਲ ਰਹੇ ਹਨ ਜਾਂ ਕਹਿ ਰਹੇ ਹਨ ਕਿ ਇਹ ਹਰੀਆਂ ਪੱਗਾਂ ਵਾਲੇ ਵਿਹਲੜ ਤੁਰੇ ਫਿਰਦੇ ਹਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੋ ਹੜ੍ਹਾਂ ਵਿੱਚ ਇਸ ਟਾਈਮ ਨੌਜਵਾਨ ਮੁੰਡੇ ਕੁੜੀਆਂ, ਬਜ਼ੁਰਗ, ਟਰਾਲੀਆਂ ਟਰੈਕਟਰ ਲੈ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਇਹਨਾਂ ਵੱਲ ਧਿਆਨ ਮਾਰੋ । ਇਹ ਉਹਨਾਂ ਕਿਸਾਨਾਂ ਦੇ ਹੀ ਪੁੱਤ ਹਨ ਜੋ ਆਪਣੇ ਫੋਰ ਵਾਈ ਫੋਰ ਟਰੈਕਟਰ ਲੈ ਕੇ ਹੜ੍ਹ ਪੀੜਤ ਇਲਾਕਿਆਂ ਵਿੱਚ ਆਪਣੀ ਜਾਨ ਤਲੀ ਤੇ ਰੱਖ ਕੇ ਹੜ੍ਹ ਪੀੜਤਾਂ ਦੀ ਸੇਵਾ ਕਰ ਰਹੇ ਹਨ। ਲੱਖੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ 75 ਹਜ਼ਾਰ ਰੁ: ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ ਅਤੇ ਜਿੰਨੇ ਵੀ ਘਰਾਂ ਦਾ ਜਾਂ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਉਹ ਵੀ ਸਰਕਾਰ ਹੜ੍ਹ ਪੀੜਤਾਂ ਨੂੰ ਤੁਰੰਤ ਜਾਰੀ ਕਰੇ ਅਤੇ ਹੜ੍ਹਾਂ ਤੋਂ ਬਾਅਦ ਆਉਣ ਵਾਲੀਆਂ ਭਿਆਨਕ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ ਪਿੰਡ ਪਿੰਡ ਡਾਕਟਰੀ ਕੈਂਪ ਲਗਾਵੇ, ਕਿਸਾਨਾਂ ਦੇ ਕਰਜ਼ਿਆਂ ਦੇ ਵਿਆਜ ਉੱਪਰ ਛੋਟ ਦਿੱਤੀ ਜਾਵੇ ਤੇ ਕਰਜ਼ਿਆਂ ਦੀਆਂ ਕਿਸ਼ਤਾਂ ਅੱਗੇ ਕੀਤੀਆਂ ਜਾਣ । ਨਵੀਂ ਫਸਲ ਬੀਜਣ ਲਈ ਕਿਸਾਨਾਂ ਨੂੰ ਮੁਫਤ ਬੀਜ ਖਾਦਾਂ ਮੁਹੱਈਆ ਕਰਵਾਈਆਂ ਜਾਣ ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲ ਸਕੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੋੜਾਂ ਅਤੇ ਗੋਡਿਆਂ ਦੇ ਦਰਦ ਦਾ ਕੁਦਰਤੀ ਹੱਲ ਬਿਨਾਂ ਆਪ੍ਰੇਸ਼ਨ, ਬਿਨਾਂ ਟੀਕੇ ਦੇ
Next articleਹੜ੍ਹ ਪੀੜਤਾਂ ਦੀ ਮਦਦ ਲਈ ਵਧੇ ਹੱਥ, ਸਰਬੱਤ ਦਾ ਭਲਾ ਅਤੇ ਡਾ: ਕੋਟਨੀਸ ਹਸਪਤਾਲ ਨੇ ਡਾਕਟਰੀ ਅਤੇ ਹੋਰ ਸਹਾਇਤਾ ਲਈ ਦੋ ਐਂਬੂਲੈਂਸਾਂ ਵਾਲੀ ਪਹਿਲੀ ਟੀਮ ਭੇਜੀ