ਨੀ ਕੁੜੀਏ

ਰਜਿੰਦਰ ਸਿੰਘ ਰਾਜਨ

(ਸਮਾਜ ਵੀਕਲੀ)

ਨਾ ਨਾਨਕ ਨੇ ਮੁੜ ਕੇ ਆਉਣਾ,
ਨਾ ਨਾਨਕ ਨੂੰ ਭਾਲ ਨੀ ਕੁੜੀਏ।

ਹੁਣ ਵਿਚਾਰੀ ਬਣ ਨਹੀਂ ਸਰਨਾ,
ਆਪਣੀ ਹੋਸ਼ ਸੰਭਾਲ ਨੀ ਕੁੜੀਏ।

ਦੁੱਲੇ ਵੀਰੇ ਨਸ਼ਿਆਂ ਖਾ ਲਏ,
ਛੱਡ ਰੱਖੜੀ ਦਾ ਖਿਆਲ ਨੀ ਕੁੜੀਏ।

ਹੀਣਾ ਸਮਝ ਕੇ ਖੁਦਕੁਸ਼ੀ ਕਰਨਾ,
ਵੰਸ਼ ਤੇਰੇ ਲਈ ਗਾਲ ਨੀ ਕੁੜੀਏ।

ਇੱਜ਼ਤ ਆਬਰੂ ਕੁੱਖ ਸੁਖੀ ਨਾ,
ਸਮੇਂ ਸਮੇਂ ਦੀ ਚਾਲ ਨੀ ਕੁੜੀਏ।

ਡਰ ਜਾਣਾ ਮਰ ਜਾਣ ਬਰਾਬਰ,
ਚੁੱਕ ਲੈ ਹੱਥ ਮਸ਼ਾਲ ਨੀ ਕੁੜੀਏ।

ਸ਼ਿਕਰੇ ਬਾਜਾਂ ਨੂੰ ਹੱਥ ਪਾਵੀਂ,
ਲੈ ‘ਰਾਜਨ’ ਨੂੰ ਨਾਲ ਨੀ ਕੁੜੀਏ।

ਰਜਿੰਦਰ ਸਿੰਘ ਰਾਜਨ
96538-85032

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੂ ਯੁਵਾ ਕੇਂਦਰ ਦੁਆਰਾ ਪਿੰਡ ਧੂਰਾ ਵਿਖੇ ਵੱਖ ਵੱਖ ਮੁਕਾਬਲੇ ਕਰਵਾਏ ਗਏ
Next articleਨਜ਼ਰ