ਜਨਰਲ ਬਾਜਵਾ ਦੇ ਸੇਵਾ ਕਾਲ ’ਚ ਵਾਧੇ ਬਾਰੇ ਫ਼ੈਸਲਾ ਅਜੇ ਨਹੀਂ: ਇਮਰਾਨ

Pakistan Prime Minister Imran Khan

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ’ਚ ਵਾਧੇ ਬਾਰੇ ਅਜੇ ਨਹੀਂ ਸੋਚਿਆ ਹੈ ਕਿਉਂਕਿ ਉਨ੍ਹਾਂ ਦਾ ਕਾਰਜ ਕਾਲ ਸਮਾਪਤ ਹੋਣ ’ਚ ਅਜੇ ਵੀ ਸਮਾਂ ਹੈ। ਮੀਡੀਆ ’ਚ ਅੱਜ ਇਸ ਬਾਰੇ ਰਿਪੋਰਟ ਆਈ ਹੈ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਬਾਜਵਾ ਦੇ ਕਾਰਜਕਾਲ ’ਚ ਵਾਧੇ ਦੇ ਵਿਵਾਦਤ ਮੁੱਦੇ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੈਨਾ ਦੀ ਅਗਵਾਈ ਨਾਲ ਉਨ੍ਹਾਂ ਦਾ ਪੁਰਾਣਾ ਸਬੰਧ ਹੈ। ਰਿਪੋਰਟ ’ਚ ਕਿਹਾ ਗਿਆ ਹੈ, ‘ਮੌਜੂਦਾ ਸਾਲ ਅਜੇ ਸ਼ੁਰੂ ਹੀ ਹੋਇਆ ਹੈ ਤੇ ਨਵੰਬਰ ਅਜੇ ਦੂਰ ਹੈ। ਫਿਰ ਸੈਨਾ ਮੁਖੀ ਦੇ ਕਾਰਜਕਾਲ ’ਚ ਵਾਧੇ ਦੀ ਫਿਕਰ ਕਿਉਂ ਹੈ।’ ਉਨ੍ਹਾਂ ਕਿਹਾ ਕਿ ਬਾਜਵਾ ਦੇ ਕਾਰਜਕਾਲ ’ਚ ਵਾਧੇ ਬਾਰੇ ਨਹੀਂ ਸੋਚਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟਰੰਪ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਲੋਕਤੰਤਰ ਦਾ ਗਲਾ ਘੁੱਟਿਆ: ਬਾਇਡਨ
Next articleਨਾਇਜੀਰੀਆ ਦੇ ਉੱਤਰੀ ਖੇਤਰ ਵਿੱਚ ਹਿੰਸਾ; 100 ਲੋਕਾਂ ਦੀ ਹੱਤਿਆ